অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਦਿਲ ਦੇ ਰੋਗ ਦੀ ਰੋਕਥਾਮ

ਦਿਲ ਦਾ ਰੋਗ ਮੌਤ ਦਾ ਇੱਕ ਪ੍ਰਮੁੱਖ ਕਾਰਨ ਹੋ ਸਕਦਾ ਹੈ। ਭਵਿੱਖ ਵਿੱਚ ਦਿਲ ਦੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਸਾਨੂੰ ਅੱਜ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਇੱਥੇ ਦਿਲ ਦੇ ਰੋਗ ਨੂੰ ਦੂਰ ਕਰਨ ਦੀਆਂ ਪੰਜ ਜੁਗਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਪਾਲਣ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਰ ਸਕਦੇ ਹਾਂ.

ਸਿਗਰਟਨੋਸ਼ੀ ਨਾ ਕਰੋ ਜਾਂ ਤਮਾਕੂ ਦਾ ਉਪਯੋਗ ਨਾ ਕਰੋ

ਸਿਗਰਟਨੋਸ਼ੀ ਜਾਂ ਤੰਬਾਕੂ ਦਾ ਉਪਯੋਗ ਦਿਲ ਦੇ ਰੋਗ ਦੇ ਵਿਕਾਸ ਦੇ ਲਈ ਸਭ ਤੋਂ ਮਹੱਤਵਪੂਰਣ ਖਤਰੇ ਵਾਲੇ ਕਾਰਕਾਂ ਵਿੱਚੋਂ ਇੱਕ ਹੈ.ਤਮਾਕੂ ਵਿੱਚ ਮੌਜੂਦ ਰਸਾਇਣ ਆਪਣੇ ਦਿਲ ਅਤੇ ਖੂਨ ਦੀਆਂ ਨਾੜਾਂ ਨੂੰ ਨੁਕਸਾਨ ਪਹੁੰਚਾ ਕੇ, ਧਮਨੀਆਂ ਨੂੰ ਤੰਗ (ਏਥੇਰੋਸਲੇਰੋਸਿਸ) ਬਣਾ ਸਕਦੇ ਹਨ.ਏਥੇਰੋਸਕਲੇਰੋਸਿਸ ਅੰਤ ਵਿੱਚ ਇੱਕ ਦਿਲ ਦਾ ਦੌਰਾ ਉਤਪੰਨ ਕਰ ਸਕਦੀ ਹੈ.ਜਦੋਂ ਦਿਲ ਦੇ ਰੋਗ ਦੀ ਰੋਕਥਾਮ ਦਾ ਸਵਾਲ ਸਾਹਮਣੇ ਆਉਂਦਾ ਹੈ, ਤਾਂ ਥੋੜ੍ਹੀ ਜਿਹੀ ਵੀ ਸਿਗਰਟਨੋਸ਼ੀ ਸੁਰੱਖਿਅਤ ਨਹੀਂ ਹੁੰਦੀ.ਬਿਨਾਂ ਧੂੰਏਂ ਵਾਲ਼ਾ ਤੰਬਾਕੂ, ਬਿਨਾਂ - ਟਾਰ ਅਤੇ ਬਿਨਾ - ਨਿਕੋਟੀਨ ਵਾਲ਼ੀਆਂ ਸਿਗਰਟਾਂ ਵੀ ਜੋਖਮ ਭਰੀਆਂ ਹਨ, ਠੀਕ ਉਵੇਂ ਹੀ ਜਿਵੇਂ ਦੂਜੇ ਦੇ ਸਿਗਰਟਨੋਸ਼ੀ ਕਰਨ ਨਾਲ਼ ਉਤਪੰਨ ਧੁੰਏ ਦਾ ਉਪਭੋਗ ਵੀ ਖਤਰਨਾਕ ਹੈ।

ਇਸ ਤੋਂ ਇਲਾਵਾ, ਸਿਗਰਟ ਦੇ ਧੂੰਏਂ ਦਾ ਨਿਕੋਟੀਨ ਦਿਲ ਦੀ ਲਹੂ ਦੀਆਂ ਨਾੜਾਂ ਨੂੰ ਤੰਗ ਬਣਾ ਕੇ ਅਤੇ ਦਿਲ ਦੀ ਗਤੀ ਅਤੇ ਬਲੱਡ-ਪ੍ਰੈਸ਼ਰ ਨੂੰ ਵਧਾ ਕੇ ਦਿਲ ਦੇ ਕੰਮ ਨੂੰ ਔਖਾ ਬਣਾਉਂਦਾ ਹੈ.ਸਿਗਰਟ ਦੇ ਧੂੰਏਂ ਦੀ ਕਾਰਬਨ ਮੋਨੋਆਕਸਾਇਡ ਖੂਨ ਵਿੱਚ ਮੌਜੂਦ ਆਕਸੀਜਨ ਦੀ ਕੁਝ ਮਾਤਰਾ ਨੂੰ ਵਿਸਥਾਪਿਤ ਕਰ ਦਿੰਦੀ ਹੈ.ਇਸ ਨਾਲ ਦਿਲ ਨੂੰ ਲੋੜੀਂਦੀ ਆਕਸੀਜਨ ਦੀ ਪੂਰਤੀ ਦੇ ਲਈ ਵਧੇਰੇ ਕੰਮ ਕਰਨ ਦੇ ਲਈ ਮਜਬੂਰ ਕਰਨ ਨਾਲ਼ ਬਲੱਡ-ਪ੍ਰੈਸ਼ਰ ਵਧ ਜਾਂਦਾ ਹੈ.ਇੱਥੋਂ ਤੱਕ ਕਿ ਅਖੌਤੀ " ਸਮਾਜਿਕ ਸਿਗਰਟਨੋਸ਼ੀ - ਕੇਵਲ ਦੋਸਤਾਂ ਦੇ ਨਾਲ ਬਾਰ ਜਾਂ ਰੈਸਟੋਰੈਂਟ ਵਿੱਚ ਰਹਿਣ ਤੇ ਕੀਤੀ ਗਈ ਸਿਗਰਟਨੋਸ਼ੀ - ਵੀ ਖਤਰਨਾਕ ਹੈ ਅਤੇ ਦਿਲ ਦੇ ਰੋਗ ਦੇ ਖਤਰੇ ਨੂੰ ਵਧਾਉਂਦੀ ਹੈ. ਔਰਤਾਂ ਸਿਗਰਟਨੋਸ਼ੀ ਕਰਦੀਆਂ ਹਨ ਅਤੇ ਗਰਭ-ਨਿਰੋਧਕ ਗੋਲੀਆਂ ਲੈਂਦੀਆਂ ਹਨ, ਉਨ੍ਹਾਂ ਨੂੰ ਦਿਲ ਦਾ ਦੌਰਾ ਜਾਂ ਲਕਵਾ ਹੋਣ ਦਾ ਖਤਰਾ ਅਜਿਹਾ ਨਾ ਕਰਨ ਵਾਲਿਆਂ ਦੀ ਬਜਾਇ ਵਧੇਰੇ ਹੁੰਦਾ ਹੈ.ਉਮਰ ਦੇ ਨਾਲ ਇਹ ਖਤਰਾ, ਖਾਸ ਕਰਕੇ 35 ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਵਧ ਜਾਂਦਾ ਹੈ।

ਜਦੋਂ ਤੁਸੀਂ ਸਿਗਰਟਨੋਸ਼ੀ ਛੱਡਦੇ ਹੋ, ਤਾਂ ਤੁਹਾਡੇ ਦਿਲ ਦੇ ਰੋਗ ਦਾ ਖਤਰਾ ਸਿਰਫ ਇੱਕ ਸਾਲ ਦੇ ਅੰਦਰ ਨਾਟਕੀ ਢੰਗ ਨਾਲ ਘੱਟ ਹੋ ਜਾਂਦਾ ਹੈ.ਤੁਸੀਂ ਚਾਹੇ ਜਿੰਨਾ ਸਮਾਂ ਜਾਂ ਚਾਹੇ ਜਿੰਨੀ ਮਾਤਰਾ ਵਿੱਚ ਕਿਉਂ ਨਾ ਸਿਗਰਟਨੋਸ਼ੀ ਕੀਤੀ ਹੋਵੇ, ਤੁਹਾਡੇ ਸਿਗਰਟਨੋਸ਼ੀ ਛੱਡਦਿਆਂ ਹੀ ਤੁਹਾਨੂੰ ਇਸ ਦਾ ਲਾਭ ਮਿਲਣ ਲੱਗੇਗਾ।

ਹਫ਼ਤੇ ਦੇ ਜ਼ਿਆਦਾਤਰ ਦਿਨਾਂ ਵਿੱਚ 30 ਮਿੰਟ ਦੇ ਲਈ ਕਸਰਤ ਕਰੋ

ਕੁਝ ਨਿਯਮਿਤ, ਰੋਜ਼ਾਨਾ ਕਸਰਤ ਖਤਰਨਾਕ ਦਿਲ ਦੇ ਰੋਗ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ.ਅਤੇ ਜਦੋਂ ਇੱਕ ਸਿਹਤਮੰਦ ਵਜ਼ਨ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਸਰੀਰਕ ਗਤੀਵਿਧੀ ਨੂੰ ਹੋਰ ਜੀਵਨ ਸ਼ੈਲੀ ਦੇ ਉਪਾਵਾਂ ਨਾਲ ਸੰਯੋਜਿਤ ਕਰਦੇ ਹੋ ਤਾਂ ਹੋਰ ਵੱਧ ਲਾਭ ਮਿਲਦੇ ਹਨ।

ਸਰੀਰਕ ਗਤੀਵਿਧੀ ਵਜ਼ਨ ਦੇ ਨਿਯੰਤਰਣ ਵਿੱਚ ਮਦਦ ਕਰਦੀ ਹੈ ਅਤੇ ਅਜਿਹੀਆਂ ਹੋਰ ਬਿਮਾਰੀਆਂ ਦੇ ਉਤਪੰਨ ਹੋਣ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਦੀ ਹੈ, ਜੋ ਦਿਲ ਉੱਤੇ ਜ਼ੋਰ ਪਾ ਸਕਦੀਆਂ ਹਨ, ਜਿਵੇਂ ਉੱਚ ਬਲੱਡ-ਪ੍ਰੈਸ਼ਰ, ਉੱਚ ਕੋਲੇਸਟਰੌਲ ਅਤੇ ਸ਼ੂਗਰ.ਇਹ ਮਾਨਸਿਕ ਤਣਾਅ ਨੂੰ ਵੀ ਘਟਾਉਂਦੀ ਹੈ, ਜੋ ਦਿਲ ਦੇ ਰੋਗ ਵਿੱਚ ਇੱਕ ਕਾਰਕ ਹੋ ਸਕਦਾ ਹੈ।

ਮੱਧਮ ਸੂਖ਼ਮ ਸਰੀਰਕ ਗਤੀਵਿਧੀ ਵਾਲ਼ੀ ਘੱਟੋ-ਘੱਟ 30 ਤੋਂ 60 ਮਿੰਟ ਤੱਕ ਗਤੀਵਿਧੀ ਹਫ਼ਤੇ ਦੇ ਜ਼ਿਆਦਾਤਰ ਦਿਨਾਂ ਵਿੱਚ ਕਰਨ ਦੀ ਕੋਸ਼ਿਸ਼ ਕਰੋ.ਹਾਲਾਂਕਿ, ਕਸਰਤ ਦੀ ਛੋਟੀ ਜਿਹੀ ਮਾਤਰਾ ਵੀ ਦਿਲ ਦੇ ਲਈ ਲਾਭਦਾਇਕ ਹੁੰਦੀ ਹੈ।

ਦਿਲ ਦੇ ਲਈ ਸਿਹਤਮੰਦ ਆਹਾਰ ਖਾਓ

ਹਾਈ ਬਲੱਡ-ਪ੍ਰੈਸ਼ਰ ਨੂੰ ਰੋਕਣ ਦੇ ਲਈ ਆਹਾਰ ਦੇ ਉਪਰਾਲੇ ਨਾਮਕ ਇੱਕ ਵਿਸ਼ੇਸ਼ ਆਹਾਰ ਯੋਜਨਾ (ਡੈਸ਼) ਅਨੁਸਾਰ ਇੱਕ ਵਿਸ਼ੇਸ਼ ਆਹਾਰ ਦਾ ਉਪਭੋਗ ਤੁਹਾਡੇ ਦਿਲ ਦੀ ਰੱਖਿਆ ਕਰਨ ਵਿੱਚ ਮਦਦ ਕਰ ਸਕਦਾ ਹੈ.ਡੈਸ਼ ਆਹਾਰ ਉੱਤੇ ਅਮਲ ਕਰਨ ਦਾ ਅਰਥ ਹੈ ਘੱਟ ਚਰਬੀ, ਕੋਲੈਸਟਰੌਲ ਅਤੇ ਲੂਣ ਵਾਲੇ ਖਾਧ ਵਸਤੂ ਪਦਾਰਥਾਂ ਨੂੰ ਖਾਣਾ.ਇਹ ਆਹਾਰ ਪ੍ਰੋਟੀਨ, ਸਬਜ਼ੀ, ਸਾਬਤ ਅਨਾਜ ਅਤੇ ਘੱਟ ਚਰਬੀ ਵਾਲੇ ਡੇਅਰੀ ਉਤਪਾਦ ਵਿੱਚ ਕਾਫੀ ਮਾਤਰਾ ਵਿੱਚ ਹੁੰਦਾ ਹੈ, ਜੋ ਦਿਲ ਦੀ ਰੱਖਿਆ ਵਿੱਚ ਸਹਾਇਤਾ ਕਰ ਸਕਦੇ ਹਨ.ਸੇਮ, ਪ੍ਰੋਟੀਨ ਦੇ ਘੱਟ ਚਰਬੀ-ਯੁਕਤ ਹੋਰ ਸਰੋਤ ਅਤੇ ਕੁਝ ਪ੍ਰਕਾਰ ਦੀ ਮੱਛੀਆਂ ਵੀ ਦਿਲ ਦੇ ਰੋਗ ਦੇ ਖਤਰੇ ਨੂੰ ਘੱਟ ਕਰ ਸਕਦੀਆਂ ਹਨ।

ਕੁਝ ਪ੍ਰਕਾਰ ਦੀ ਚਰਬੀ ਨੂੰ ਸੀਮਤ ਰੱਖਣਾ ਮਹੱਤਵਪੂਰਣ ਹੈ.ਚਰਬੀ ਦੀਆਂ ਵਿਭਿੰਨ ਪ੍ਰਕਾਰਾਂ (ਸੰਤ੍ਰਿਪਤ, ਬਹੁ-ਅਸੰਤ੍ਰਿਪਤ, ਏਕਲ-ਅਸੰਤ੍ਰਿਪਤ ਚਰਬੀ ਅਤੇ ਟ੍ਰਾਂਸ ਚਰਬੀ) ਵਿੱਚੋਂ ਸੰਤ੍ਰਿਪਤ ਚਰਬੀ ਅਤੇ ਟ੍ਰਾਂਸ ਚਰਬੀ ਖੂਨ ਦੇ ਕੋਲੈਸਟਰੌਲ ਦੀ ਪੱਧਰ ਨੂੰ ਵਧਾ ਕੇ ਕੋਰੋਨਰੀ ਧਮਨੀ ਰੋਗ ਦੇ ਖਤਰੇ ਨੂੰ ਵਧਾਉਂਦੀਆਂ ਹਨ।

ਸੰਤ੍ਰਿਪਤ ਚਰਬੀ ਦੇ ਪ੍ਰਮੁੱਖ ਸਰੋਤਾਂ ਵਿੱਚ ਸ਼ਾਮਿਲ ਹਨ :

  • ਲਾਲ ਮਾਸ
  • ਡੇਅਰੀ ਉਤਪਾਦ
  • ਨਾਰੀਅਲ ਅਤੇ ਤਾੜ ਦੇ ਤੇਲ

ਟ੍ਰਾਂਸ ਚਰਬੀ ਦੇ ਸਰੋਤਾਂ ਵਿੱਚ ਸ਼ਾਮਿਲ ਹਨ

  • ਜ਼ਿਆਦਾ ਤਲੇ ਹੋਏ ਫਾਸਟ ਫੂਡ
  • ਬੇਕਰੀ ਉਤਪਾਦ
  • ਪੈਕ ਕੀਤੇ ਹੋਏ ਨਾਸ਼ਤਾ ਖਾਧ ਪਦਾਰਥ
  • ਮਾਰਜਰੀਨ
  • ਕਰੈਕਰ

ਟਰਾਂਸ ਚਰਬੀ ਤੋਂ ਬਚਣ ਦੇ ਲਈ ਉਤਪਾਦ ਦੇ ਲੇਬਲ ਉੱਤੇ "ਆਂਸ਼ਿਕ ਰੂਪ ਨਾਲ ਹਾਇਡ੍ਰੋਜਨਿਤ" ਵਾਕ ਦੇਖੋ।

ਪੰਜ ਤੋਂ 10 ਸਰਵਿੰਗਸ ਪ੍ਰਤਿਦਿਨ ਦੇ ਟੀਚੇ ਦੇ ਨਾਲ-ਜ਼ਿਆਦਾਤਰ ਲੋਕਾਂ ਨੂੰ ਆਪਣੇ ਆਹਾਰ ਵਿੱਚ ਵਧੇਰੇ ਫਲ ਅਤੇ ਸਬਜ਼ੀ ਨੂੰ ਜੋੜਨ ਦੀ ਜ਼ਰੂਰਤ ਹੈ.ਬਹੁਤ ਸਾਰੇ ਫਲਾਂ ਅਤੇ ਸਬਜ਼ੀ ਦਾ ਉਪਭੋਗ ਨਾ ਕੇਵਲ ਦਿਲ ਦੇ ਰੋਗ ਨੂੰ ਰੋਕਣ ਵਿੱਚ, ਬਲਕਿ​ਕੈਂਸਰ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦਾ ਹੈ।

ਓਮੇਗਾ-3 ਚਰਬੀ ਅਮਲ, ਬਹੁ-ਅਸੰਤ੍ਰਿਪਤ ਚਰਬੀ ਦਾ ਇੱਕ ਪ੍ਰਕਾਰ, ਤੁਹਾਡੇ ਦਿਲ ਦੇ ਦੌਰੇ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ ਅਤੇ ਅਨਿਯਮਿਤ ਦਿਲ ਦੀਆਂ ਧੜਕਨਾਂ ਤੋਂ ਰੱਖਿਆ ਅਤੇ ਬਲੱਡ-ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ.ਕੁਝ ਮੱਛੀਆਂ ਜਿਵੇਂ ਸਾਲਮਨ ਅਤੇ ਮੈਕਰੇਲ ਓਮੇਗਾ-3ਐੱਸ ਦੇ ਚੰਗੇ ਕੁਦਰਤੀ ਸਰੋਤ ਹਨ.ਓਮੇਗਾ-3ਐੱਸ ਫਲੈਕਸ ਸੀਡ ਤੇਲ, ਅਖਰੋਟ ਦੇ ਤੇਲ, ਸੋਇਆਬੀਨ ਤੇਲ ਅਤੇ ਕੈਨੋਲਾ ਤੇਲ ਵਿੱਚ ਛੋਟੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਅਤੇ ਉਹ ਪੂਰਕ ਪਦਾਰਥਾਂ ਵਿੱਚ ਵੀ ਪਾਏ ਜਾ ਸਕਦੇ ਹਨ।

ਦਿਲ ਦੇ ਲਈ ਸਿਹਤਮੰਦ ਆਹਾਰ ਦੇ ਪਾਲਣ ਦਾ ਅਰਥ ਕੇਵਲ ਥੋੜ੍ਹੀ ਮਾਤਰਾ ਵਿੱਚ ਹੀ ਸ਼ਰਾਬ ਪੀਣਾ ਹੈ - ਪੁਰਸ਼ਾਂ ਦੇ ਲਈ ਪ੍ਰਤਿਦਿਨ ਦੋ ਪੈੱਗ ਤੋਂ ਵੱਧ ਨਹੀਂ ਅਤੇ ਔਰਤਾਂ ਦੇ ਲਈ ਪ੍ਰਤਿਦਿਨ ਇੱਕ ਪੈੱਗ.ਮੱਧਮ ਮਾਤਰਾ ਵਿੱਚ ਲੈਣ ਤੇ, ਸ਼ਰਾਬ ਤੁਹਾਡੇ ਦਿਲ ਉੱਤੇ ਇੱਕ ਰੱਖਿਆਤਮਕ ਪ੍ਰਭਾਵ ਪਾ ਸਕਦੀ ਹੈ.ਇਸ ਤੋਂ ਵੱਧ ਉਪਭੋਗ ਸਿਹਤ ਦੇ ਲਈ ਖਤਰਾ ਬਣ ਜਾਂਦਾ ਹੈ।

ਸਿਹਤਮੰਦ ਵਜ਼ਨ ਬਣਾਈ ਰੱਖੋ

ਬਾਲਗ ਜੀਵਨ ਵਿੱਚ ਵਜ਼ਨ ਦੇ ਵਧਣ ਤੇ, ਵਜ਼ਨ ਜ਼ਿਆਦਾਤਰ ਮਾਸਪੇਸ਼ੀ ਦੀ ਬਜਾਏ ਚਰਬੀ ਕਰਕੇ ਵਧਦਾ ਹੈ.ਇਹ ਫਾਲਤੂ ਵਜ਼ਨ ਅਜਿਹੀਆਂ ਸਥਿਤੀਆਂ ਨੂੰ ਜਨਮ ਦੇ ਸਕਦਾ ਹੈ, ਜੋ ਦਿਲ ਦੇ ਰੋਗ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ – ਜਿਵੇਂ, ਹਾਈ ਬਲੱਡ-ਪ੍ਰੈਸ਼ਰ, ਉੱਚ ਕੋਲੈਸਟਰੌਲ ਅਤੇ ਸ਼ੂਗਰ।

ਇਹ ਜਾਣਨ ਦਾ ਕਿ ਤੁਹਾਡਾ ਵਜ਼ਨ ਸਿਹਤਮੰਦ ਹੈ ਜਾਂ ਨਹੀਂ, ਇੱਕ ਤਰੀਕਾ ਤੁਹਾਡੇ ਸਰੀਰ ਪਿੰਡ ਸੂਚਕਾਂਕ (ਬੀ.ਐਮ.ਆਈ.) ਦੀ ਗਣਨਾ ਕਰਨਾ ਹੈ, ਜਿਸ ਵਿੱਚ ਉਚਾਈ ਅਤੇ ਵਜ਼ਨ ਦੀ ਮਦਦ ਨਾਲ ਇਹ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਸਰੀਰ ਵਿੱਚ ਚਰਬੀ ਦਾ ਪ੍ਰਤਿਸ਼ਤ ਸਿਹਤਮੰਦ ਜਾਂ ਰੋਗੀ ਹੈ.ਬੀ.ਐਮ.ਆਈ. ਦੀ ਸੰਖਿਆ 25 ਜਾਂ ਉਸ ਤੋਂ ਵਧੇਰੇ ਹੋਣ ਦਾ ਸੰਬੰਧ ਉੱਚ ਖੂਨ ਚਰਬੀ, ਉੱਚ ਬਲੱਡ-ਪ੍ਰੈਸ਼ਰ ਅਤੇ ਦਿਲ ਦਾ ਰੋਗ ਅਤੇ ਦਿਮਾਗੀ ਲਕਵੇ ਦੇ ਵਧੇ ਹੋਏ ਖਤਰੇ ਨਾਲ ਹੁੰਦਾ ਹੈ।

ਬੀ.ਐਮ.ਆਈ. ਇੱਕ ਚੰਗਾ, ਲੇਕਿਨ ਅਪੂਰਣ ਮਾਰਗ-ਦਰਸ਼ਕ ਹੈ.ਉਦਾਹਰਣ ਦੇ ਲਈ, ਮਾਸਪੇਸ਼ੀ ਦਾ ਵਜ਼ਨ ਚਰਬੀ ਤੋਂ ਵੱਧ ਹੁੰਦਾ ਹੈ ਅਤੇ ਵੱਧ ਮਾਂਸਲ ਅਤੇ ਸਰੀਰਕ ਰੂਪ ਨਾਲ ਚੁਸਤ ਔਰਤਾਂ ਅਤੇ ਪੁਰਸ਼ਾਂ ਦੇ ਬੀ.ਐਮ.ਆਈ. ਇਲਾਵਾ ਸਿਹਤ ਖਤਰੇ ਦੇ ਬਿਨਾਂ ਵੀ ਉੱਚ ਹੋ ਸਕਦੇ ਹਨ.ਇਸ ਕਾਰਨ, ਲੱਕ ਦਾ ਘੇਰਾ ਵੀ ਇਹ ਮਾਪਣ ਦੇ ਲਈ ਕਿ ਢਿੱਡ ਵਿੱਚ ਕਿੰਨੀ ਚਰਬੀ ਹੈ, ਇੱਕ ਉਪਯੋਗੀ ਸਾਧਨ ਹੈ :

  • ਪੁਰਸ਼ਾਂ ਨੂੰ ਵੱਧ ਵਜ਼ਨ ਵਾਲ਼ਾ ਮੰਨਿਆ ਜਾਂਦਾ ਹੈ, ਜੇਕਰ ਉਨ੍ਹਾਂ ਦੇ ਲੱਕ ਦਾ ਮਾਪ 40 ਇੰਚ (101.6 ਸੈਂਟੀਮੀਟਰ, ਜਾਂ ਸੇਮੀ) ਤੋਂ ਵੱਧ ਹੋਵੇ।
  • ਔਰਤਾਂ ਨੂੰ ਵੱਧ ਵਜ਼ਨ ਦਾ ਮੰਨਿਆ ਜਾਂਦਾ ਹੈ, ਜੇਕਰ ਉਨ੍ਹਾਂ ਦੇ ਲੱਕ ਦਾ ਮਾਪ 35 ਇੰਚ (88.9 ਸੇਮੀ) ਤੋਂ ਵੱਧ ਹੋਵੇ।

ਵਜ਼ਨ ਵਿੱਚ ਇੱਕ ਛੋਟੀ ਜਿਹੀ ਕਮੀ ਵੀ ਫਾਇਦੇਮੰਦ ਹੋ ਸਕਦੀ ਹੈ. ਵਜ਼ਨ ਵਿੱਚ ਸਿਰਫ 10 ਪ੍ਰਤਿਸ਼ਤ ਦੀ ਕਮੀ ਤੁਹਾਡੇ ਬਲੱਡ-ਪ੍ਰੈਸ਼ਰ, ਖੂਨ ਦੇ ਕੋਲੈਸਟਰੌਲ ਦੀ ਪੱਧਰ ਅਤੇ ਸ਼ੂਗਰ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ।

ਨਿਯਮਿਤ ਰੂਪ ਨਾਲ ਸਿਹਤ ਜਾਂਚ ਕਰਵਾਓ

ਉੱਚ ਬਲੱਡ-ਪ੍ਰੈਸ਼ਰ ਅਤੇ ਉੱਚ ਕੋਲੈਸਟਰੌਲ ਦਿਲ ਅਤੇ ਖੂਨ ਦੀਆਂ ਨਾੜਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ.ਲੇਕਿਨ ਉਨ੍ਹਾਂ ਦੇ ਲਈ ਜਾਂਚ ਕੀਤੇ ਬਿਨਾਂ, ਸ਼ਾਇਦ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਤੁਸੀਂ ਇਨ੍ਹਾਂ ਬਿਮਾਰੀਆਂ ਨਾਲ ਪੀੜਤ ਹੋ.ਨਿਯਮਿਤ ਜਾਂਚ ਤੁਹਾਨੂੰ ਦੱਸ ਸਕਦੀ ਹੈ ਕਿ ਤੁਹਾਡੇ ਅੰਕ ਕਿੰਨੇ ਹਨ ਅਤੇ ਤੁਹਾਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ।

  • रक्त चाप: ਬਲੱਡ-ਪ੍ਰੈਸ਼ਰ: ਨਿਯਮਿਤ ਬਲੱਡ-ਪ੍ਰੈਸ਼ਰ ਜਾਂਚ ਬਚਪਨ ਵਿੱਚ ਸ਼ੁਰੂ ਕੀਤੀ ਜਾਂਦੀ ਹੈ.ਬਾਲਗਾਂ ਨੂੰ ਉਨ੍ਹਾਂ ਦੇ ਬਲੱਡ-ਪ੍ਰੈਸ਼ਰ ਦੀ ਜਾਂਚ ਘੱਟੋ-ਘੱਟ ਹਰ ਦੋ ਸਾਲ ਵਿੱਚ ਇੱਕ ਵਾਰ ਕਰਵਾਉਣੀ ਚਾਹੀਦੀ ਹੈ.ਕਰ ਤੁਹਾਡੇ ਅੰਕ ਆਦਰਸ਼ ਨਹੀਂ ਹਨ ਜਾਂ ਜੇਕਰ ਦਿਲ ਦੇ ਰੋਗ ਦੇ ਲਈ ਹੋਰ ਖਤਰੇ ਵਾਲੇ ਕਾਰਕ ਹੋਣ ਤਾਂ ਤੁਹਾਨੂੰ ਵੱਧ ਵਾਰ ਜਾਂਚ ਕਰਵਾਉਣ ਦੀ ਜ਼ਰੂਰਤ ਪੈ ਸਕਦੀ ਹੈ.ਸਧਾਰਨ ਬਲੱਡ-ਪ੍ਰੈਸ਼ਰ 120/80 ਮਰਕਿਊਰੀ ਮਿਲੀਮੀਟਰ ਤੋਂ ਘੱਟ ਹੁੰਦਾ ਹੈ।
  • ਕੋਲੈਸਟਰੌਲ ਦੇ ਪੱਧਰ : ਬਾਲਗਾਂ ਨੂੰ 20 ਸਾਲ ਦੀ ਉਮਰ ਦੇ ਬਾਅਦ ਹਰ ਪੰਜ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਕੋਲੈਸਟਰੌਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ.ਜੇਕਰ ਤੁਹਾਡੇ ਅੰਕ ਆਦਰਸ਼ ਨਹੀਂ ਹਨ ਜਾਂ ਜੇਕਰ ਦਿਲ ਦੇ ਰੋਗ ਦੇ ਲਈ ਹੋਰ ਖਤਰੇ ਕਾਰਕ ਹੋਣ ਤਾਂ ਤੁਹਾਨੂੰ ਵੱਧ ਵਾਰ ਜਾਂਚ ਕਰਵਾਉਣ ਦੀ ਜ਼ਰੂਰਤ ਪੈ ਸਕਦੀ ਹੈ.ਕੁਝ ਬੱਚਿਆਂ ਨੂੰ ਉਨ੍ਹਾਂ ਦੇ ਖੂਨ ਦੇ ਕੋਲੈਸਟਰੌਲ ਦੀ ਜਾਂਚ ਕਰਵਾਉਣੀ ਪੈ ਸਕਦੀ ਹੈ, ਜੇਕਰ ਉਨ੍ਹਾਂ ਦੇ ਪਰਿਵਾਰ ਵਿੱਚ ਦਿਲ ਦੇ ਰੋਗ ਦਾ ਵਿਸ਼ੇਸ਼ ਇਤਿਹਾਸ ਹੈ।
  • ਸ਼ੂਗਰ ਦੇ ਲਈ ਜਾਂਚ: ਕਿਉਂਕਿ ਸ਼ੂਗਰ ਦਿਲ ਦੇ ਰੋਗ ਦੇ ਵਿਕਾਸ ਦੇ ਲਈ ਇੱਕ ਖਤਰੇ ਵਾਲ਼ਾ ਕਾਰਕ ਹੈ, ਇਸ ਲਈ ਸ਼ੂਗਰ ਦੀ ਜਾਂਚ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ.ਆਪਣੇ ਡਾਕਟਰ ਨਾਲ ਇਸ ਬਾਰੇ ਗੱਲ ਕਰੋ ਕਿ ਤੁਹਾਨੂੰ ਸ਼ੂਗਰ ਦੀ ਜਾਂਚ ਦੇ ਲਈ ਵਰਤ ਵਿੱਚ ਲਹੂ ਵਿੱਚ ਸੂਗਰ ਜੀ ਜਾਂਚ ਕਦੋਂ ਕਰਵਾਉਣੀ ਚਾਹੀਦੀ ਹੈ.ਵੱਧ ਵਜ਼ਨ ਜਾਂ ਸ਼ੂਗਰ ਦੇ ਪਰਿਵਾਰਕ ਇਤਿਹਾਸ ਜਿਹੇ ਖਤਰਨਾਕ ਕਾਰਕਾਂ ਅਨੁਸਾਰ, ਡਾਕਟਰ 30 ਤੋਂ 45 ਦੀ ਉਮਰ ਦੇ ਵਿਚਕਾਰ ਸ਼ੂਗਰ ਦੇ ਲਈ ਪਹਿਲੀ ਜਾਂਚ ਦੀ ਸਿਫਾਰਸ਼ ਕਰ ਸਕਦਾ ਹੈ ਅਤੇ ਫਿਰ ਹਰ ਤਿੰਨ ਤੋਂ ਪੰਜ ਸਾਲ ਤੇ ਮੁੜ ਜਾਂਚ ਦੀ ਸਲਾਹ ਦੇ ਸਕਦਾ ਹੈ।

ਆਖਰੀ ਵਾਰ ਸੰਸ਼ੋਧਿਤ : 7/23/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate