অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਘਰੇਲੂ ਡੱਬਾਬੰਦੀ - ਬੌਟੂਲਿਜ਼ਮ ਤੋਂ ਕਿਵੇਂ ਬਚਿਆ ਜਾਏ

ਘਰੇਲੂ ਡੱਬਾਬੰਦੀ - ਬੌਟੂਲਿਜ਼ਮ ਤੋਂ ਕਿਵੇਂ ਬਚਿਆ ਜਾਏ

ਬੌਟੂਲਿਜ਼ਮ ਕੀ ਹੈ ਅਤੇ ਇਹ ਕਿਵੇਂ ਹੁੰਦਾ ਹੈ?

ਬੌਟੂਲਿਜ਼ਮ ਭੋਜਨ ਦੁਆਰਾ ਜ਼ਹਿਰ ਫੈਲਣ ਦਾ ਇ'ਕ ਗੰਭੀਰ ਰੂਪ ਹੈ ਜਿਸ ਕਰਕੇ ਮੌਤ ਹੋ ਸਕਦੀ ਹਾਂ। ਇਹ ਜ਼ਹਿਰ ਕਲੋਸਟ੍ਰੀਡੀਅਮ ਬੋਟੂਲਿਨੰਮ ਨਾਮ ਦੇ ਬੈਕਟੀਰੀਅਮ, ਜੋ ਆਮਤੌਰ ਤੇ ਮਿੱਟੀ, ਕਵਿੱਚੇ ਫਲਾਂ ਅਤੇ ਸਬਜ਼ੀਆਂ ਤੇ, ਮੀਟ ਅਤੇ ਮੱਛੀ ਤੇ, ਅਤੇ ਬਹੁਤ ਸਾਰੇ ਦੂਸਰੇ ਭੋਜਨਾਂ ਅਤੇ ਤਲਾਂ ਤੇ ਮਿਲਦਾ ਹੈ।

ਬੌਟੂਲਿਜ਼ਮ ਦੇ ਬੀਜਾਣੂ (ਸਪੋਰੲਸ) ਕੜੇ ਹੁੰਦੇ ਹਨ, ਅਤੇ ਡ'ਬਾਬੰਦੀ ਦੇ ਪ੍ਰੈਸ਼ਰਾਂ ਨੂੰ ਸ਼ਾਮਲ ਕੀਤੇ ਬਿਨਾਂ ਉਬਲਦੇ ਪਾਣੀ ਜਾਂ ਗਰਮੀ ਨਾਲ ਨਹੀਂ ਮਾਰੇ ਜਾ ਸਕਦੇ। ਬੌਟੂਲਿਜ਼ਮ ਬੈਕਟੀਰੀਆ (ਉਹ ਬੈਕਟੀਰੀਆ ਜੋ ਪੈਦਾ ਹੋਏ ਬੀਜਾਣੂਆਂ ਵਿੱਚੋਂ ਨਿਕਲਦਾ ਹੈ) ਸਿੱਲ੍ਹੇ, ਆਕਸੀਜਨ ਰਹਿਤ ਵਾਤਾਵਰਨ ਵਿੱਚ ਤੇਜ਼ੀ ਨਾਲ ਵੱਧ ਸਕਦਾ ਹੈ ਅਤੇ ਬਹੁਤ ਸ਼ਕਤੀਸ਼ਾਲੀ ਜ਼ਹਿਰ ਬਣਾਉਂਦਾ ਹੈ। ਇੱਕ ਛੋਟਾ ਚਮਚ ੧੦੦,੦੦੦ ਲੋਕਾਂ ਨੂੰ ਮਾਰ ਦੇਣ ਲਈ ਕਾਫੀ ਹੈ। ਸਹੀ ਢੰਗ ਨਾਲ ਘਰੇਲੂ ਡੱਬਾਬੰਦੀ ਨਾ ਕਰਨਾ ਬੌਟੂਲਿਜ਼ਮ ਬੈਕਟੀਰੀਆ ਦੇ ਵੱਧਣ ਲਈ ਉਤ'ਮ ਵਾਤਾਵਰਨ ਬਣਾਉਂਦਾ ਹੈ।

ਕਿਉਂਕਿ ਬੌਟੂਲਿਜ਼ਮ ਨਾਲ ਦੂਸ਼ਿਤ ਭੋਜਨ ਠੀਕ ਦਿਖ ਸਕਦਾ ਹੈ ਅਤੇ ਉਸ ਦੀ ਮਹਿਕ ਵੀ ਠੀਕ ਹੋ ਸਕਦੀ ਹੈ, ਤੁਸੀਂ ਭੋਜਨ ਨੂੰ ਦੇਖ ਕੇ ਇਹ ਨਹੀਂ ਦਸ ਸਕਦੇ ਕਿ ਉਸ ਵਿੱਚ ਬੌਟੂਲਿਜ਼ਮ ਬੈਕਟੀਰੀਆ ਕਰਕੇ ਜ਼ਹਿਰ ਮਿਲ ਗਿਆ ਹੈ ਜਾਂ ਨਹੀਂ।

ਮੈਂ ਬੌਟੂਲਿਜ਼ਮ ਤੋਂ ਬਚਣ ਲਈ ਕੀ ਕਦਮ ਚੁਕ ਸਕਦਾ/ਦੀ ਹਾਂ?

ਬੌਟੂਲਿਜ਼ਮ ਤੋਂ ਬਚਣ ਲਈ, ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਸੀਂ ਬੜੀ ਸਾਵਧਾਨੀ ਨਾਲ ਘਰੇਲੂ ਡੱਬਾਬੰਦੀ ਕਰੋ। ਤੇਜ਼ਾਬ (ਐਸਿਡ) ਦੀ ਉੱਚੀ ਅਤੇ ਘਟ ਮਾਤਰਾ ਵਾਲੇ ਭੋਜਨਾਂ ਲਈ ਡੱਬਾਬੰਦੀ ਦੇ ਵੱਖ - ਵੱਖ ਢੰਗ ਹੁੰਦੇ ਹਨ।

ਤੇਜ਼ਾਬ (ਐਸਿਡ) ਦੀ ਉੱਚੀ ਮਾਤਰਾ ਵਾਲੇ ਭੋਜਨ

ਤੇਜ਼ਾਬ (ਐਸਿਡ) ਦੀ ਉੱਚੀ ਮਾਤਰਾ ਵਾਲੇ ਭੋਜਨ ਬੈਕਟੀਰੀਆ ਪ੍ਰਤੀਰੋਧੀ ਹਨ ਅਤੇ ਉਨ੍ਹਾਂ ਨੂੰ ਕੇਵਲ ਡੱਬਾਬੰਦੀ ਦੇ ਉਬਲਦੇ ਪਾਣੀ ਨਾਲ ਇਸ਼ਨਾਨ ਵਾਲੇ ਢੰਗ ਦੀ ਲੋੜ ਹੈ। ਪਲੰਮ ਜਾਂ ਰੂਬਾਰਬ ਤੇਜ਼ਾਬ (ਐਸਿਡ) ਦੀ ਉੱਚੀ ਮਾਤਰਾ ਵਾਲੇ ਭੋਜਨ ਦੀਆਂ ਮਿਸਾਲਾਂ ਹਨ। ਉਬਲਦੇ ਪਾਣੀ ਨਾਲ ਇਸ਼ਨਾਨ ਭੋਜਨ ਨੂੰ ਸੁਰੱਖਿਅਤ ਰੱਖਣ ਦਾ ਉਹ ਢੰਗ ਹੈ ਜੋ ਆਮਤੌਰ ਤੇ ਜੈਮ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਸੀਲ ਕੀਤੇ ਗਏ ਜਾਰਾਂ ਦੀ ਟੋਕਰੀ ਨੂੰ ਤੇਜ਼ੀ ਨਾਲ ਉਬਲਦੇ ਪਾਣੀ ਦੇ ਵੱਡੇ ਪਤੀਲੇ ਵਿੱਚ ਪਾਉਣਾ ਸ਼ਾਮਲ ਹੈ।

ਤੇਜ਼ਾਬ (ਐਸਿਡ) ਦੀ ਘੱਟ ਮਾਤਰਾ ਵਾਲੇ ਭੋਜਨ

ਤੇਜ਼ਾਬ (ਐਸਿਡ) ਦੀ ਘੱਟ ਮਾਤਰਾ ਵਾਲੇ ਭੋਜਨ ਜਿਵੇਂ ਕਿ ਜਿਆਦਾਤਰ ਸਬਜ਼ੀਆਂ, ਮੀਟ ਅਤੇ ਸੀਫੂਡ ਨੂੰ ਪ੍ਰੈਸ਼ਰ ਕੈਨਰ ਵਰਤ ਕੇ ਉੱਚੇ ਤਾਪਮਾਨ ਤੇ ਡੱਬਾਬੰਦ ਕੀਤਾ ਜਾਣਾ ਚਾਹੀਦਾ ਹੈ।

ਮੈਨੂੰ ਪ੍ਰੈਸ਼ਰ ਨਾਲ ਡੱਬਾਬੰਦ ਕਰਨ ਬਾਰੇ ਕੀ ਜਾਣਨ ਦੀ ਲੋੜ ਹੈ?

ਪ੍ਰੈਸ਼ਰ ਕੈਨਰ ਲਾਕ ਕੀਤਾ ਜਾ ਸਕਣ ਵਾਲੇ ਢੱਕਣ ਅਤੇ ਪ੍ਰੈਸ਼ਰ ਗੇਜ ਵਾਲਾ ਇੱਕ ਵਡਾ, ਅਲਮੀਨੀਅਮ ਦਾ ਪਤੀਲਾ ਹੁੰਦਾ ਹੈ। ਪ੍ਰੈਸ਼ਰ ਹੇਠ ਪਕਾਉਣ ਨਾਲ, ਤੁਸੀਂ ਉਬਲਦੇ ਹੋਏ ਪਾਣੀ ਦੇ ਤਾਪਮਾਨ ਨੂੰ ੧੦੦ ਸੇਂਟੀਗ੍ਰੇਡ (੨੧੨ ਫੇਰਨਹਾਇਟ) ਤੋਂ ੧੧੬ੋ ਸੇਂਟੀਗ੍ਰੇਡ (੨੪੦ੋ ਤਕ ਵਧਾ ਸਕਦੇ ਹੋ। ਇਹ ਬੌਟੂਲਿਜ਼ਮ ਦੇ ਬੀਜਾਣੂਆਂ (ਸਪੋਰੲਸ) ਨੂੰ ਨਸ਼ਟ ਕਰਨ ਲਈ ਘੱਟੋ ਘੱਟ ਲੁੜੀਂਦਾ ਤਾਪਮਾਨ ਅਤੇ ਸਬਜ਼ੀਆਂ, ਮੀਟ ਅਤੇ ਸੀਫੂਡ ਵਰਗੀਆਂ ਭੋਜਨ ਸੰਬੰਧੀ ਵਸਤਾਂ ਲਈ ਸੁਰੱਖਿਅਤ ਡ'ਬਾਬੰਦੀ ਦੀ ਗਰੰਟੀ ਦਾ ਇੱਕੋ ਇੱਕ ਤਰੀਕਾ ਹੈ।

ਤੁਹਾਡੇ ਪ੍ਰੈਸ਼ਰ ਕੈਨਰ ਨੂੰ ਪੂਰੀਆਂ ਹਿਦਾਇਤਾਂ ਦੇ ਨਾਲ ਆਉਣਾ ਚਾਹੀਦਾ ਹੈ। ਹਮੇਸ਼ਾ ਉਨ੍ਹਾਂ ਦੀ ਪਾਲਣਾ ਧਿਆਨ ਨਾਲ ਕਰੋ। ਇੰਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖੋ:

- ਭੋਜਨਾਂ ਨੂੰ ੫, ੧੦ ਅਤੇ ੧੫ ਪੌਂਡ ਪ੍ਰੈਸ਼ਰ ਹੇਠ ਪ੍ਰੌਸੈਸ ਕੀਤਾ ਜਾ ਸਕਦਾ ਹੈ। ਹਿਦਾਇਤਾਂ ਵਿਵਿੱਚ ਦਿ'ਤੇ ਗਏ ਚਾਰਟ ਨੂੰ ਇਹ ਨਿਰਧਾਰਤ ਕਰਨ ਵਾਸਤੇ ਦੇਖੋ ਕਿ ਤੁਹਾਡੇ ਦੁਆਰਾ ਡ'ਬੇਬੰਦ ਕੀਤੇ ਜਾ ਰਹੇ ਭੋਜਨ ਲਈ ਕਿਹੜਾ ਪ੍ਰੈਸ਼ਰ ਸੁਰ'ਖਿਅਤ ਹੈ।
- ਪ੍ਰੌਸੈਸ ਕਰਨ ਲਈ ਲ'ਗਣ ਵਾਲਾ ਸਮਾਂ ਸੁਰੱਖਿਅਤ ਕੀੇਤੇ ਜਾ ਰਹੇ ਭੋਜਨ ਅਤੇ ਜਾਰ ਦੇ ਸਾਇਜ਼ ਤੇ ਨਿਰਭਰ ਕਰਦੇ ਹੋਏ ਭਿੰਨ ਹੋਏਗਾ।
ਹਿਦਾਇਤਾਂ ਵਿਵਿੱਚ ਸਿਫਾਰਸ਼ ਕੀਤੇ ਗਏ ਸਮੇਂ ਨੂੰ ਕਦੇ ਵੀ ਨਾ ਘਟਾਓ।
- ਜੇ ਤੁਸੀਂ ਸਮੰਦਰੀ ਤਲ ਤੋਂ ੩੦੦ ਮੀਟਰ (੧,੦੦੦ ਫੀਟ) ਤੋਂ ਵੱਧ ਉਚਾਈ ਤੇ ਰਹਿੰਦੇ ਹੋ, ਤਾਂ ਪ੍ਰੈਸ਼ਰ ਅਤੇ ਪਕਾਉਣ ਦੇ ਸਮੇ ਨੂੰ ਅਨੁਕੂਲ ਕਰਨਾ ਪਏਗਾ ਕਿਉਂਕਿ ਜਿਵੇਂ ਜਿਵੇਂ ਉਚਾਈ ਵੱਧਦੀ ਹੈ ਪਾਣੀ ਘੱਟ ਤਾਪਮਾਨ ਤੇ ਉਬਲਦਾ ਹੈ।
- ਪਕਾਉਣ ਦੇ ਦੌਰਾਨ ਇੱਕ ਵਾਰੀ ਸਹੀ ਪ੍ਰੈਸ਼ਰ ਸਤਰ ਤੱਕ ਪਹੁੰਚ ਜਾਣ ਦੇ ਬਾਅਦ, ਉਸ ਨੂੰ ਪਕਾਉਣ ਦੇ ਪੂਰੇ ਕਦਮ ਦੇ ਦੌਰਾਨ ਟਿਕਵਾਂ ਰੱਖਣਾ ਜ਼ਰੂਰੀ ਹੈ।

- ਵਜ਼ਨ ਵਾਲੇ ਗੇਜਾਂ ਅਤੇ ਡਾਇਲ ਗੇਜਾਂ ਦੋਵਾਂ ਨੂੰ ਸ਼ੁੱਧਤਾ ਲਈ ਜਾਂਚਿਆ ਜਾਣਾ ਚਾਹੀਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਕੈਨਰ ਨੂੰ ਸੁਰੱਖਿਅਤ ਅਤੇ ਸਹੀ ਢੰਗ ਨਾਲ ਚਲਾਇਆ ਜਾ ਰਿਹਾ ਹੈ, ਸਿਫਾਰਸ਼ ਕੀਤੀਆਂ ਗਈਆਂ ਜਾਂਚ ਅਤੇ ਆਵਿਰਤੀ ਬਿਧੀਆਂ ਲਈ ਨਿਰਮਾਤਾਵਾਂ ਦੇ ਨਿਰਦੇਸ਼ ਧਿਆਨ ਨਾਲ ਪੜ੍ਹੋ।

- ਯਕੀਨੀ ਬਣਾਓ ਕਿ ਕੈਨਰ ਦੇ ਢੱਕਣ ਦੀ ਰਬੜ ਸੀਲ ਟੁੱਟੀ ਹੋਈ ਜਾਂ ਦਰਾੜਾਂ ਵਾਲੀ ਨਹੀਂ ਹੈ। ਜੇ ਲੋੜ ਹੋਏ ਤਾਂ ਬਦਲ ਦਿਓ।

- ਜਦੋਂ ਕੈਨਰ ਪ੍ਰੈਸ਼ਰ ਹੇਠ ਹੈ ਤਾਂ ਉਸ ਨੂੰ ਕਦੇ ਵੀ ਨਾ ਖੋਲੋ।

- ਜਾਰਾਂ ਨੂੰ ਪਾਣੀ ਵਿੱਚ ਠੰਡਾ ਨਾ ਕਰੋ, ਬਲਕਿ ਜਾਰਾਂ ਨੂੰ ਕਮਰੇ ਦੇ ਤਾਪਮਾਨ ਤੇ ਹੌਲੀ ਹੌਲੀ ਠੰਡਾ ਹੋਣ ਦਿਓ।

- ਢੱਕਣਾਂ ਨੂੰ ਦੋਬਾਰਾ ਘੁੱਟ ਕੇ ਬੰਦ ਨਾ ਕਰੋ।

- ਸੀਲਾਂ ਨੂੰ ਜਾਂਚੋ।

ਕਿਹੜੇ ਜਾਰ ਡੱਬਾਬੰਦੀ ਲਈ ਸਭ ਤੋਂ ਵਧੀਆ ਹਨ?

ਇਹ ਮਹੱਤਵਪੂਰਨ ਹੈ ਕਿ ਤੁਸੀਂ ਖਾਸ ਕਰਕੇ ਘਰੇਲੂ ਡੱਬਾਬੰਦੀ ਲਈ ਬਣਾਏ ਗਏ ਮਜ਼ਬੂਤ ਜਾਰ ਵਰਤੋ। “ਮੇਸਨ” ਕਿਸਮ ਦੇ ਜਾਰ  ਜੋ ਚੂੜੀਆਂ ਵਾਲੇ ਗਲੇ ਦੇ ਨਾਲ ਘੁਮਾ ਕੇ ਬੰਦ ਹੁੰਦੇ ਹਨ  ਸਭ ਤੋਂ ਆਮ ਚੋਣ ਹਨ। ਢੱਕਣ ਨੂੰ ਇੱਕ ਵਾਰੀ ਜ਼ੋਰ ਲਗਾ ਕੇ ਖੋਲੇ ਜਾਣ ਤੋਂ ਬਾਅਦ ਜੇ ਉਸ ਦੇ ਉਤੱਮ ਢੰਗ ਨਾਲ ਬੰਦ ਹੋਣ ਦੀ ਗਰੰਟੀ ਨਾ ਦਿੱਤੀ ਜਾ ਸਕੇ ਤਾਂ ਢੱਕਣਾਂ ਨੂੰ ਮੁੜ ਕੇ ਨਾ ਵਰਤੋ। ਜਾਰਾਂ ਨੂੰ ਕਈ ਵਾਰੀ ਵਰਤਿਆ ਜਾ ਸਕਦਾ ਹੈ, ਜਦੋਂ ਤੱਕ ਕਿ ਉਨ੍ਹਾਂ ਦੇ ਮੂੰਹ ਬਿਲਕੁਲ ਬਰਾਬਰ ਹਨ ਅਤੇ ਕੋਈ ਅਜਿਹੀਆਂ ਝਰੀਟਾਂ ਜਾਂ ਦਰਾੜਾਂ ਨਹੀਂ ਹਨ ਜੋ ਉਤੱਮ ਸੀਲ ਨੂੰ ਰੋਕਣਗੀਆਂ। ਘਰੇਲੂ ਡੱਬਾਬੰਦੀ ਲਈ ਵਪਾਰਕ ਜਾਰ, ਜਿਵੇਂ ਕਿ ਪੀਨੱਟ ਬਟਰ ਦੇ ਖਾਲੀ ਜਾਰ ਨਾ ਵਰਤੋ। ਵਪਾਰਕ ਜਾਰ ਸੁਰੱਖਿਅਤ ਢੰਗ ਨਾਲ ਵਰਤੇ ਜਾਣ ਲਈ ਕਾਫੀ ਮਜ਼ਬੂਤ ਨਹੀਂ ਹੁੰਦੇ।

ਜੇ ਘਰ ਵਿੱਚ ਡੱਬਾਬੰਦ ਕੀਤਾ ਗਿਆ ਭੋਜਨ ਠੀਕ ਨਹੀਂ ਲਗਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀੋਦਾ ਹੈ?

ਘਰ ਵਿਚ ਡੱਬੇਬੰਦ ਕਿਸੇ ਵੀ ਅਜਿਹੇ ਭੋਜਨ ਨੂੰ ਨਾ ਖਾਓ, ਜਾਂ ਚੱਖੋ ਵੀ ਨਾ :-
- ਜੋ ਖਰਾਬ ਹੋ ਗਿਆ ਲਗਦਾ ਹੈ;
- ਜਿਸ ਵਿੱਚੋਂ ਝੱਗ ਨਿਕਲ ਰਹੀ ਹੈ;
- ਜਿਸ ਵਿੱਚ ਪਕਾਉਣ ਦੇ ਦੌਰਾਨ ਬੁਰੀ ਮਹਿਕ ਵਿਕਸਤ ਹੋ ਜਾਂਦੀ ਹੈ;
- ਜਿਸਦਾ ਡੱਬੇ ਦਾ ਢੱਕਣ ਉੱਭਰਵਾਂ ਲਗ ਰਿਹਾ ਹੈ ਜਾਂ ਰਿਸ ਰਿਹਾ ਹੈ; ਜਾਂ
- ਤੁਹਾਨੂੰ ਇਸ ਬਾਰੇ ਯਕੀਨ ਨਹੀਂ ਹੈ ਕਿ ਭੋਜਨ ਨੂੰ ਸਹੀ ਢੰਗ ਨਾਲ ਡੱਬੇਬੰਦ ਕੀਤਾ ਗਿਆ ਸੀ ਜਾਂ ਨਹੀਂ।
ਸ਼ੱਕ ਵਾਲੇ ਕੋਈ ਵੀ ਡੱਬਿਆਂ ਅਤੇ ਭੋਜਨ ਨੂੰ ਅਭਿੱਜ ਡੱਬੇ ਵਿੱਚ ਪਾਓ ਅਤੇ ਕੂੜੇ ਵਿੱਚ ਸੁੱਟ ਦਿਓ। ਸ਼ੱਕ ਵਾਲੇ ਭੋਜਨ ਨੂੰ ਆਪਣੇ ਪਾਲਤੂ ਜਾਨਵਰਾਂ ਜਾਂ ਕੋਈ ਹੋਰ ਜਾਨਵਰਾਂ ਨੂੰ ਨਾ ਖੁਆਓ। ਉਸ ਨੂੰ ਸੁੱਟਣ ਤੋਂ ਬਾਅਦ, ਆਪਣੇ ਹੱਥਾਂ ਨੂੰ ਸਾਬਣ ਵਾਲੇ ਗਰਮ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਵੋ। ਇਸਦੇ ਨਾਲ ਹੀ, ਕੋਈ ਵੀ ਅਜਿਹੇ ਭਾਂਡਿਆਂ ਜਾਂ ਤਲਾਂ ਜਿੰਨਾਂ ਨੂੰ ਸੰਭਵ ਹੈ ਕਿ ਭੋਜਨ, ਡੱਬੇ ਜਾਂ ਤੁਹਾਡੇ ਹੱਥਾਂ ਨੇ ਛੂਹਿਆ ਹੋਏ ਨੂੰ ਵੀ ਧੋਵੋ।

ਡੱਬਾਬੰਦੀ ਕਰਨ ਵੇਲੇ ਚੁੱਕੇ ਜਾਣ ਵਾਲੇ ਮਹੱਤਵਪੂਰਨ ਕਦਮ ਕਿਹੜੇ ਹਨ?

ਕੰਮ ਕਰਨ ਵਾਲੇ ਸਾਰੇ ਤਲਾਂ ਅਤੇ ਤੁਹਾਡੇ ਹਥਾਂ ਨੂੰ ਡੱਬਾਬੰਦੀ ਦੇ ਸਾਰੇ ਪੜਾਆਂ ਦੇ ਦੌਰਾਨ ਸਾਫ ਰੱਖਿਆ ਜਾਣਾ ਚਾਹੀਦਾ ਹੈ। ਕੇਵਲ ਚੰਗੀ ਗੁੱਣਵਤਾ ਵਾਲਾ ਪ੍ਰੋਡਿਯੂਸ (ਫਲ, ਸਬਜ਼ੀਆਂ) ਹੀ ਵਰਤੋ ਜਿੰਨਾਂ ਤੇ ਕੋਈ ਚੀਰ, ਸੱਟਾਂ ਜਾਂ ਉੱਲੀ (ਮੋਲਦਸ) ਨਾ ਹੋਣ। ਸੁਰੱਖਿਅਤ ਕੀਤੇ ਜਾ ਰਹੇ ਭੋਜਨ ਨੂੰ ਪਾਣੀ ਹੇਠ ਧੋ ਕੇ ਸਾਫ ਕੀਤਾ ਜਾਣਾ ਚਾਹੀਦਾ ਹੈ। ਜਾਰਾਂ ਅਤੇ ਸੀਲਾਂ ਨੂੰ ਵਰਤਣ ਤੋਂ ਪਹਿਲਾਂ ਕਿਟਾਣੂ ਰਹਿਤ ਕਰਨਾ ਬਹੁਤ ਮਹੱਤਵਪੂਰਨ ਹੈ। ਜਾਰਾਂ ਨੂੰ ਕਿਟਾਣੂ ਰਹਿਤ ਕਰਨ ਵਾਸਤੇ, ਉਨ੍ਹਾਂ ਨੂੰ 10 ਮਿੰਟ ਤੱਕ ਉਬਾਲੋ। ਢੱਕਣਾਂ ਨੂੰ ਕਿਟਾਣੂ ਰਹਿਤ ਕਰਨ ਵਾਸਤੇ, ਨਿਰਮਾਤਾ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ। ਆਪਣੇ ਹੱਥਾਂ ਨੂੰ ਡੱਬਾਬੰਦੀ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਅਕਸਰ ਸਾਬਣ ਵਾਲੇ ਗਰਮ ਪਾਣੀ ਦੇ ਨਾਲ ਧੋਵੋ।

ਵਧੇਰੇ ਜਾਣਕਾਰੀ ਲਈ

ਘਰੇਲੂ ਡੱਬਾਬੰਦੀ ਬਿਲਕੁਲ ਸੁਰੱਖਿਅਤ ਹੈ ਪਰ ਇਸ ਨੂੰ ਸਹੀ ਤਰੀਕੇ ਨਾਲ ਕੀਤੇ ਜਾਣ ਦੀ ਲੋੜ ਹੈ। ਤੁਹਾਡੇ ਦੁਆਰਾ ਇਸ ਦੀ ਕੋਸ਼ਿਸ਼ ਕੀਤੇ ਜਾਣ ਤੋਂ ਪਹਿਲਾਂ ਇਸ ਬਾਰੇ ਪੜ੍ਹਨਾ ਚੰਗਾ ਵਿਚਾਰ ਹੈ। ਇਸ ਵਿਸ਼ੇ ਬਾਰੇ ਕਿਤਾਬਾਂ ਜਾਂ ਤਾਂ ਲਾਇਬਰੇਰੀ ਜਾਂ ਸਟੋਰਾਂ ਵਿੱਚ ਉਪਲਬਧ ਹਨ। ਪ੍ਰੈਸ਼ਰ ਕੈਨਰ ਲਗਭਗ ਹਮੇਸ਼ਾ ਹੀ ਹਿਦਾਇਤਾਂ ਦੇ ਨਾਲ ਆਉਂਦੇ ਹਨ। ਜੇ ਤੁਹਾਡੇ ਕੋਲ ਪੂਰਾਣਾ ਪ੍ਰੈਸ਼ਰ ਕੈਨਰ ਹੈ ਅਤੇ ਤੁਸੀਂ ਚਲਾਉਣ ਸੰਬੰਧੀ ਹਿਦਾਇਤਾਂ ਨਹੀਂ ਲੱਭ ਸਕ ਰਹੇ ਹੋ, ਤਾਂ ਕਾਪੀ ਲਈ ਨਿਰਮਾਤਾ ਦੇ ਨਾਲ ਸੰਪਰਕ ਕਰੋ। ਡੱਬਾਬੰਦੀ ਕਰਨ ਵੇਲੇ ਬਣਾਉਣ ਦੀਆਂ ਨਵੀਆਂ ਬਿਧੀਆਂ ਵਰਤੋ, ਕਿਉਂਕਿ ਹੋ ਸਕਦਾ ਹੈ ਕਿ ਬਣਾਉਣ ਦੀਆਂ ਪੁਰਾਣੀਆਂ ਬਿਧੀਆਂ ਨੂੰ ਸੁਰੱਖਿਆ ਲਈ ਜਾਂਚਿਆ ਨਾ ਗਿਆ ਹੋਵੇ।

 

ਸਰੋਤ : ਸਿਹਤ ਵਿਭਾਗ

ਆਖਰੀ ਵਾਰ ਸੰਸ਼ੋਧਿਤ : 6/15/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate