অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਪੋਸ਼ਣ ਅਤੇ ਵਾਧਾ

ਪੋਸ਼ਣ ਅਤੇ ਵਾਧੇ ਦੀ ਸੂਚਨਾ ਪ੍ਰਸਾਰ ਅਤੇ ਉਸ ਤੇ ਕਾਰਵਾਈ ਕਰਨਾ ਮਹੱਤਵਪੂਰਣ ਕਿਉਂ ਹੈ ?

ਅੱਧੇ ਤੋਂ ਜ਼ਿਆਦਾ ਬੱਚਿਆਂ ਦੀਆਂ ਮੌਤਾਂ ਕੁਪੋਸ਼ਣ ਨਾਲ ਜੁੜੀਆਂ ਹੁੰਦੀਆਂ ਹਨ, ਜੋ ਬਿਮਾਰੀ ਦੇ ਪ੍ਰਤੀ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਘੱਟ ਕਰਦਾ ਹੈ। ਖਰਾਬ ਭੋਜਨ, ਛੇਤੀ-ਛੇਤੀ ਬਿਮਾਰ ਹੋਣਾ ਅਤੇ ਅਪੂਰਣ ਜਾਂ ਦੇਖਭਾਲ ਨਾ ਕਰਨੀ, ਬੱਚੇ ਵਿੱਚ ਕੁਪੋਸ਼ਣ ਨੂੰ ਵਧਾ ਸਕਦਾ ਹੈ।

ਜੇਕਰ ਕੋਈ ਔਰਤ ਗਰਭ-ਅਵਸਥਾ ਦੇ ਦੌਰਾਨ ਕੁਪੋਸ਼ਿਤ ਹੋਵੇ, ਜਾਂ ਜੇਕਰ ਉਸ ਦਾ ਬੱਚਾ ਸ਼ੁਰੂਆਤੀ ਦੋ ਸਾਲਾਂ ਦੇ ਦੌਰਾਨ ਕੁਪੋਸ਼ਿਤ ਹੋਵੇ, ਤਾਂ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਾਧਾ ਅਤੇ ਵਿਕਾਸ ਧੀਮਾ ਹੋ ਸਕਦਾ ਹੈ। ਜਦੋਂ ਬੱਚਾ ਵੱਡਾ ਹੋ ਜਾਵੇ, ਤਾਂ ਇਸ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ- ਇਹ ਬੱਚੇ ਨੂੰ ਜ਼ਿੰਦਗੀ ਭਰ ਪ੍ਰਭਾਵਿਤ ਕਰੇਗਾ।

ਬੱਚਿਆਂ ਨੂੰ ਦੇਖਭਾਲ, ਸੁਰੱਖਿਆਤਮਾ ਵਾਤਾਵਰਣ ਅਤੇ ਪੌਸ਼ਟਿਕ ਭੋਜਨ ਅਤੇ ਬਿਮਾਰੀ ਤੋਂ ਦੂਰ ਰਹਿਣ ਦੇ ਲਈ, ਵਾਧੇ ਅਤੇ ਵਿਕਾਸ ਦੇ ਲਈ ਬੁਨਿਆਦੀ ਸਿਹਤ ਦੇਖਭਾਲ ਦਾ ਅਧਿਕਾਰ ਹੈ।

ਪੋਸ਼ਣ ਅਤੇ ਵਾਧਾ ਮੁੱਖ ਸੰਦੇਸ਼-1

ਇਕ ਛੋਟੇ ਬੱਚੇ ਦਾ ਵਾਧਾ ਚੰਗਾ ਹੋਣਾ ਚਾਹੀਦਾ ਹੈ ਅਤੇ ਉਸ ਦਾ ਵਜ਼ਨ ਤੇਜ਼ੀ ਨਾਲ ਵਧਣਾ ਚਾਹੀਦਾ ਹੈ। ਜਨਮ ਤੋਂ ਦੋ ਸਾਲ ਤੱਕ ਬੱਚੇ ਦਾ ਵਜ਼ਨ ਹਰੇਕ ਮਹੀਨੇ ਵਧਣਾ ਚਾਹੀਦਾ ਹੈ। ਜੇਕਰ ਕਿਸੇ ਬੱਚੇ ਦਾ ਵਜ਼ਨ ਦੋ ਮਹੀਨਿਆਂ ਤੱਕ ਨਹੀਂ ਵਧਦਾ, ਤਾਂ ਕੁਝ ਨਾ ਕੁਝ ਦਿੱਕਤ ਜ਼ਰੂਰ ਹੋਵੇਗੀ।

ਨਿਯਮਿਤ ਵਜ਼ਨ ਵਧਦੇ ਰਹਿਣਾ ਬੱਚੇ ਦੇ ਵਾਧਾ ਅਤੇ ਵਿਕਾਸ ਦੇ ਭਲੀ-ਭਾਂਤੀ ਹੋਣ ਦਾ ਮਹੱਤਵਪੂਰਣ ਸੰਕੇਤ ਹੈ। ਹਰੇਕ ਵਾਰ ਜਦੋਂ ਸਿਹਤ ਕੇਂਦਰ ਜਾਓ ਤਾਂ ਬੱਚੇ ਦਾ ਵਜ਼ਨ ਜ਼ਰੂਰ ਦੇਖਣਾ ਚਾਹੀਦਾ ਹੈ।

ਇਕ ਬੱਚੇ ਨੂੰ ਜਿਸ ਨੂੰ ਛੇ ਮਹੀਨੇ ਤਕ ਸਿਰਫ ਮਾਂ ਦਾ ਦੁੱਧ ਦਿੱਤਾ ਗਿਆ ਹੋਵੇ, ਆਮ ਤੌਰ ਤੇ ਉਸ ਦਾ ਵਾਧਾ ਚੰਗਾ ਹੁੰਦਾ ਹੈ। ਮਾਂ ਦਾ ਦੁੱਧ ਬੱਚੇ ਦੀ ਸਧਾਰਨ ਬਿਮਾਰੀਆਂ ਤੋਂ ਰੱਖਿਆ ਕਰਦਾ ਹੈ ਅਤੇ ਵਧੀਆ ਸਰੀਰਕ ਅਤੇ ਮਾਨਸਿਕ ਵਾਧੇ ਅਤੇ ਵਿਕਾਸ ਨੂੰ ਨਿਸ਼ਚਿਤ ਕਰਦਾ ਹੈ। ਸਤਨਪਾਨ ਕਰਵਾਏ ਗਏ ਬੱਚੇ, ਸਤਨਪਾਨ ਨਾ ਕਰਵਾਏ ਗਏ ਬੱਚਿਆਂ ਦੀ ਤੁਲਨਾ ਵਿੱਚ ਆਸਾਨੀ ਨਾਲ ਸਿੱਖਦੇ ਹਨ।

ਜੇਕਰ ਕੋਈ ਬੱਚਾ ਦੋ ਮਹੀਨੇ ਤਕ ਭਾਰ ਨਹੀਂ ਵਧਾਉਂਦਾ, ਤਾਂ ਉਸ ਨੂੰ ਵੱਧ ਪੌਸ਼ਟਿਕ ਭੋਜਨ ਜਾਂ ਵੱਧ ਖਾਣੇ ਦੀ ਲੋੜ ਹੋ ਸਕਦੀ ਹੈ, ਉਹ ਬਿਮਾਰ ਹੋ ਸਕਦਾ ਹੈ ਜਾਂ ਉਸ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੋ ਸਕਦੀ ਹੈ। ਮਾਤਾ-ਪਿਤਾ ਅਤੇ ਸਿਹਤ ਕਾਰਜ-ਕਰਤਾਵਾਂ ਨੂੰ ਸਮੱਸਿਆ ਦਾ ਕਾਰਨ ਲੱਭਣ ਲਈ ਜਲਦੀ ਕਾਰਵਾਈ ਕਰਨ ਦੀ ਜ਼ਰੂਰਤ ਹੁੰਦੀ ਹੈ।

ਹਰੇਕ ਛੋਟੇ ਬੱਚੇ ਦਾ ਵਾਧਾ ਚਾਰਟ ਹੋਣਾ ਚਾਹੀਦਾ ਹੈ। ਜਦੋਂ ਵੀ ਬੱਚੇ ਦਾ ਭਾਰ ਤੋਲਿਆ ਜਾਵੇ ਤਾਂ ਵਾਧਾ ਚਾਰਟ ਤੇ ਇਕ ਬਿੰਦੂ ਨਾਲ ਨਿਸ਼ਾਨ ਲਗਾਉਣਾ ਚਾਹੀਦਾ ਹੈ, ਅਤੇ ਬਿੰਦੂ ਹਰ ਵਾਰ ਤੋਲੇ ਗਏ ਭਾਰ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ। ਇਹ ਇੱਕ ਰੇਖਾ ਬਣਾ ਦੇਵੇਗਾ ਜੋ ਦਿਖਾਏਗਾ ਕਿ ਬੱਚਾ ਕਿਹੋ ਜਿਹਾ ਵਿਕਾਸ ਕਰ ਰਿਹਾ ਹੈ। ਜੇਕਰ ਰੇਖਾ ਉਪਰ ਜਾਂਦੀ ਹੈ ਤਾਂ ਬੱਚਾ ਚੰਗਾ ਵਾਧਾ ਕਰ ਰਿਹਾ ਹੈ। ਜੇਕਰ ਰੇਖਾ ਇੱਕੋ ਜਿਹੀ ਰਹਿੰਦੀ ਹੈ ਜਾਂ ਹੇਠਾਂ ਜਾਂਦੀ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਜੇਕਰ ਕਿਸੇ ਬੱਚੇ ਦਾ ਭਾਰ ਨਿਯਮਿਤ ਰੂਪ ਨਾਲ ਨਹੀਂ ਵਧ ਰਿਹਾ, ਤਾਂ ਕੁਝ ਮਹੱਤਵਪੂਰਣ ਪ੍ਰਸ਼ਨ ਪੁੱਛਣ ਲਈ ਹਨ:

  • ਕੀ ਬੱਚਾ ਅਕਸਰ ਲੋੜੀਂਦਾ ਖਾਂਦਾ ਹੈ। ਇਕ ਬੱਚੇ ਨੂੰ ਦਿਨ ਵਿੱਚ ਤਿੰਨ ਤੋਂ ਪੰਜ ਵਾਰ ਤੱਕ ਖਾਣੇ ਦੀ ਲੋੜ ਹੁੰਦੀ ਹੈ। ਇੱਕ ਅਸਮਰੱਥ ਬੱਚੇ ਨੂੰ ਖੁਆਉਣ ਲਈ ਵਾਧੂ ਮਦਦ ਅਤੇ ਸਮੇਂ ਦੀ ਲੋੜ ਹੁੰਦੀ ਹੈ।
  • ਕੀ ਬੱਚਾ ਜ਼ਿਆਦਾ ਭੋਜਨ ਪ੍ਰਾਪਤ ਕਰ ਰਿਹਾ ਹੈ। ਜੇਕਰ ਬੱਚਾ ਇੱਕ ਵਾਰ ਆਪਣਾ ਭੋਜਨ ਖ਼ਤਮ ਕਰਨ ਦੇ ਬਾਅਦ ਵੱਧ ਦੀ ਇੱਛਾ ਜਤਾਉਂਦਾ ਹੈ, ਤਾਂ ਉਸ ਨੂੰ ਹੋਰ ਖਾਣਾ ਦੇਣਾ ਚਾਹੀਦਾ ਹੈ।
  • ਕੀ ਬੱਚੇ ਦੇ ਭੋਜਨ ਵਿੱਚ 'ਵਾਧਾ' ਜਾਂ 'ਊਰਜਾ' ਵਾਲੇ ਭੋਜਨ ਦੀ ਮਾਤਰਾ ਘੱਟ ਹੁੰਦੀ ਹੈ। ਖਾਧ ਜੋ ਬੱਚੇ ਦੇ ਵਾਧੇ ਵਿੱਚ ਸਹਾਇਤਾ ਕਰਦੇ ਹਨ ਉਹ ਮਾਸ, ਮੱਛੀ, ਆਂਡੇ, ਫਲੀਆਂ, ਮੂੰਗਫਲੀ, ਅਨਾਜ ਅਤੇ ਦਾਲਾਂ ਹਨ। ਤੇਲ ਦੀ ਘੱਟ ਮਾਤਰਾ ਊਰਜਾ ਵਿੱਚ ਵਾਧਾ ਕਰੇਗੀ। ਲਾਲ ਤਾੜ ਦਾ ਤੇਲ ਜਾਂ ਹੋਰ ਵਿਟਾਮਿਨ ਯੁਕਤ ਖਾਧ ਤੇਲ ਊਰਜਾ ਦੇ ਵਧੀਆ ਸਰੋਤ ਹਨ।
  • ਕੀ ਬੱਚਾ ਖਾਣੇ ਨੂੰ ਮਨ੍ਹਾ ਕਰ ਰਿਹਾ ਹੈ। ਜੇਕਰ ਬੱਚਾ ਕਿਸੇ ਖਾਸ ਚੀਜ ਦੇ ਸਵਾਦ ਨੂੰ ਪਸੰਦ ਨਹੀਂ ਕਰਦਾ, ਤਾਂ ਉਸ ਨੂੰ ਹੋਰ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ। ਨਵੇਂ ਖਾਧ ਹੌਲੀ-ਹੌਲੀ ਜਾਣੂ ਕਰਵਾਉਣੇ ਚਾਹੀਦੇ ਹਨ।
  • ਕੀ ਬੱਚਾ ਬਿਮਾਰ ਹੈ। ਇੱਕ ਬਿਮਾਰ ਬੱਚੇ ਨੂੰ ਖਾਣੇ ਦੇ ਲਈ ਥੋੜ੍ਹਾ-ਥੋੜ੍ਹਾ ਅਤੇ ਰੁਕ-ਰੁਕ ਕੇ ਖਾਣ ਦੇ ਲਈ ਉਤਸ਼ਾਹਿਤ ਕਰਨ ਦੀ ਲੋੜ ਹੁੰਦੀ ਹੈ। ਬਿਮਾਰੀ ਦੇ ਬਾਅਦ ਇੱਕ ਹਫ਼ਤੇ ਤੱਕ ਹਰੇਕ ਦਿਨ ਬੱਚੇ ਨੂੰ ਵਾਧੂ ਭੋਜਨ ਦੀ ਲੋੜ ਹੁੰਦੀ ਹੈ। ਛੋਟੇ ਬੱਚਿਆਂ ਨੂੰ ਘੱਟ ਤੋਂ ਘੱਟ ਇੱਕ ਹਫ਼ਤੇ ਤੱਕ ਵਾਧੂ ਮਾਂ ਦੇ ਦੁੱਧ ਦੀ ਜ਼ਰੂਰਤ ਹੁੰਦੀ ਹੈ। ਜੇਕਰ ਬੱਚਾ ਛੇਤੀ-ਛੇਤੀ ਬਿਮਾਰ ਹੁੰਦਾ ਹੈ, ਤਾਂ ਉਸ ਨੂੰ ਸਿੱਖਿਅਤ ਸਿਹਤ ਕਰਮਚਾਰੀ ਨੂੰ ਦਿਖਾਉਣਾ ਚਾਹੀਦਾ ਹੈ।
  • ਬਿਮਾਰੀ ਨੂੰ ਰੋਕਣ ਦੇ ਲਈ ਕੀ ਬੱਚਾ ਲੋੜੀਂਦਾ ਵਿਟਾਮਿਨ ਏ ਯੁਕਤ ਭੋਜਨ ਲੈ ਰਿਹਾ ਹੈ। ਮਾਂ ਦੇ ਦੁੱਧ ਵਿੱਚ ਖੂਬ ਵਿਟਾਮਿਨ ਏ ਹੁੰਦਾ ਹੈ। ਵਿਟਾਮਿਨ ਏ ਦੇ ਹੋਰ ਖਾਧ ਪਦਾਰਥਾਂ ਵਿੱਚ ਲੀਵਰ,ਆਂਡੇ, ਦੁੱਧ ਉਤਪਾਦ, ਲਾਲ ਤਾੜ ਦਾ ਤੇਲ, ਪੀਲੇ ਅਤੇ ਸੰਤਰੀ ਫਲ ਅਤੇ ਸਬਜ਼ੀਆਂ ਅਤੇ ਹੋਰ ਬਹੁਤ ਸਾਰੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਹੁੰਦੀਆਂ ਹਨ। ਜੇਕਰ ਇਹ ਕਾਫ਼ੀ ਮਾਤਰਾ ਵਿੱਚ ਉਪਲਬਧ ਨਹੀਂ ਹਨ, ਤਾਂ ਜਿਵੇਂ ਕਿ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਵਿੱਚ ਹੁੰਦਾ ਹੈ, ਬੱਚੇ ਨੂੰ ਸਾਲ ਵਿੱਚ ਦੋ ਵਾਰ ਵਿਟਾਮਿਨ ਏ ਦੀਆਂ ਗੋਲੀਆਂ ਦੀ ਜ਼ਰੂਰਤ ਹੁੰਦੀ ਹੈ।
  • ਕੀ ਬੱਚੇ ਨੂੰ ਮਾਂ ਦੇ ਦੁੱਧ ਦਾ ਵਿਕਲਪ ਬੋਤਲ ਦੇ ਜ਼ਰੀਏ ਦਿੱਤਾ ਜਾ ਰਿਹਾ ਹੈ। ਜੇਕਰ ਬੱਚਾ 6 ਮਹੀਨੇ ਤੋਂ ਛੋਟਾ ਹੈ, ਤਾਂ ਮਾਂ ਦਾ ਦੁੱਧ ਸਰਬੋਤਮ ਹੈ। 6 ਤੋਂ 24 ਮਹੀਨੇ ਤਕ ਮਾਂ ਦਾ ਦੁੱਧ ਬੱਚੇ ਦੇ ਲਈ ਸਰਬੋਤਮ ਦੁੱਧ ਹੈ ਕਿਉਂਕਿ ਇਹ ਬਹੁਤ ਸਾਰੇ ਪੋਸ਼ਕ ਤੱਤਾਂ ਦਾ ਸ੍ਰੋਤ ਹੁੰਦਾ ਹੈ। ਜੇਕਰ ਹੋਰ ਦੁੱਧ ਦਿੱਤਾ ਜਾ ਰਿਹਾ ਹੈ, ਤਾਂ ਬੋਤਲ ਦੀ ਬਜਾਏ ਖੁੱਲ੍ਹੇ ਅਤੇ ਸਾਫ਼ ਕੱਪ ਨਾਲ ਉਸ ਨੂੰ ਦੁੱਧ ਦਿੱਤਾ ਜਾਣਾ ਚਾਹੀਦਾ ਹੈ।
  • ਕੀ ਭੋਜਨ ਅਤੇ ਪਾਣੀ ਸਾਫ਼ ਰੱਖਿਆ ਜਾਂਦਾ ਹੈ। ਜੇਕਰ ਨਹੀਂ, ਤਾਂ ਬੱਚਾ ਅਕਸਰ ਬਿਮਾਰ ਪੈ ਜਾਵੇਗਾ। ਕੱਚੇ ਖਾਧ ਨੂੰ ਚੰਗੀ ਤਰ੍ਹਾਂ ਧੋਣਾ ਜਾਂ ਪਕਾਉਣਾ ਚਾਹੀਦਾ ਹੈ। ਪੱਕੇ ਹੋਏ ਭੋਜਨ ਨੂੰ ਬਿਨਾਂ ਦੇਰ ਕੀਤੇ ਖਾ ਲੈਣਾ ਚਾਹੀਦਾ ਹੈ। ਬਚੇ ਹੋਏ ਭੋਜਨ ਨੂੰ ਦੁਬਾਰਾ ਗਰਮ ਕਰਕੇ ਹੀ ਖਾਣਾ ਚਾਹੀਦਾ ਹੈ। ਪਾਣੀ ਸਾਫ਼ ਅਤੇ ਸੁਰੱਖਿਅਤ ਸ੍ਰੋਤ ਤੋਂ ਲੈਣਾ ਚਾਹੀਦਾ ਹੈ। ਸਾਫ਼ ਪੀਣ ਦਾ ਪਾਣੀ ਨਿਯਮਿਤ ਰੂਪ ਨਾਲ ਸਪਲਾਈ ਕੀਤੇ ਗਏ ਪਾਈਪ ਨੂੰ ਸਾਫ਼ ਰੱਖ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਫ਼ ਪਾਣੀ ਟਿਊਬਵੈੱਲ, ਹੈਂਡਪੰਪ ਅਤੇ ਸੁਰੱਖਿਅਤ ਸਪਰਿੰਗ ਜਾਂ ਖੂਹ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇ ਪਾਣੀ ਤਲਾਬ, ਝਰਨੇ, ਸਪਰਿੰਗ, ਖੂਹ ਜਾਂ ਟੈਂਕੀ ਵਿੱਚੋਂ ਲਿਆ ਗਿਆ ਹੋਵੇ, ਤਾਂ ਇਸ ਨੂੰ ਉਬਾਲ ਕੇ ਸੁਰੱਖਿਅਤ ਕੀਤਾ ਜਾ ਸਕਦਾ ਹੈ।
  • ਕੀ ਮਲ ਨੂੰ ਪਖਾਨੇ ਵਿੱਚ ਪਾਇਆ ਜਾਂਦਾ ਹੈ। ਜੇਕਰ ਨਹੀਂ, ਤਾਂ ਬੱਚਾ ਕੀੜਿਆਂ ਤੋਂ ਸੰਕ੍ਰਮਣ ਅਤੇ ਹੋਰ ਬਿਮਾਰੀਆਂ ਨੂੰ ਛੇਤੀ ਗ੍ਰਹਿਣ ਕਰ ਸਕਦਾ ਹੈ। ਕੀੜੇ ਲੱਗੇ ਹੋਏ ਬੱਚੇ ਨੂੰ ਸਿਹਤ ਕਾਰਜ-ਕਰਤਾ ਤੋਂ ਕੀੜੇ ਹਟਾਉਣ ਵਾਲੀ ਦਵਾਈ ਦੀ ਜ਼ਰੂਰਤ ਹੁੰਦੀ ਹੈ।
  • ਕੀ ਛੋਟੇ ਬੱਚੇ ਨੂੰ ਘਰ ਵਿੱਚ ਕਾਫੀ ਦੇਰ ਤੱਕ ਇਕੱਲਾ ਛੱਡਿਆ ਜਾਂਦਾ ਹੈ ਜਾਂ ਕਿਸੇ ਵੱਡੇ ਬੱਚੇ ਦੇ ਭਰੋਸੇ ਛੱਡਿਆ ਜਾਂਦਾ ਹੈ। ਜੇਕਰ ਅਜਿਹਾ ਹੈ ਤਾਂ ਛੋਟੇ ਬੱਚੇ ਨੂੰ ਵੱਡਿਆਂ ਤੋਂ ਜ਼ਿਆਦਾ ਦੇਖਭਾਲ ਅਤੇ ਸਨੇਹ ਦੀ ਜ਼ਰੂਰਤ ਪੈ ਸਕਦੀ ਹੈ, ਖਾਸ ਕਰਕੇ ਖਾਣੇ ਦੇ ਦੌਰਾਨ।

ਪੋਸ਼ਣ ਅਤੇ ਵਾਧਾ ਮੁੱਖ ਸੰਦੇਸ਼-2

ਕੇਵਲ ਮਾਂ ਦਾ ਦੁੱਧ ਹੀ ਅਜਿਹਾ ਖਾਧ ਅਤੇ ਪੀਣ ਯੋਗ ਪਦਾਰਥ ਹੈ, ਜੋ ਬੱਚੇ ਦੇ ਲਈ ਸ਼ੁਰੂਆਤੀ ਛੇ ਮਹੀਨਿਆਂ ਵਿੱਚ ਜ਼ਰੂਰੀ ਹੁੰਦਾ ਹੈ। ਛੇ ਮਹੀਨਿਆਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਵਿਭਿੰਨ ਖਾਧ ਪਦਾਰਥਾਂ ਦੀ ਵੀ ਲੋੜ ਹੁੰਦੀ ਹੈ।

ਸ਼ੁਰੂਆਤੀ ਮਹੀਨਿਆਂ ਵਿੱਚ ਜਦੋਂ ਬੱਚੇ ਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ, ਮਾਂ ਦਾ ਦੁੱਧ, ਹੈਜਾ ਅਤੇ ਹੋਰ ਸਧਾਰਨ ਸੰਕ੍ਰਮਣਾਂ ਨਾਲ ਲੜਨ 'ਚ ਬੱਚੇ ਦੀ ਮਦਦ ਕਰਦਾ ਹੈ। ਛੇ ਮਹੀਨੇ ਦੇ ਬਾਅਦ ਬੱਚੇ ਨੂੰ ਹੋਰ ਤਰ੍ਹਾਂ ਦਾ ਭੋਜਨ ਅਤੇ ਪੀਣ ਵਾਲੇ ਪਦਾਰਥ ਦੀ ਵੀ ਜ਼ਰੂਰਤ ਹੁੰਦੀ ਹੈ। ਸਤਨਪਾਨ ਦੂਜੇ ਸਾਲ ਤੱਕ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ।

ਜੇਕਰ ਛੇ ਮਹੀਨੇ ਤੋਂ ਛੋਟੇ ਇੱਕ ਨਵਜਾਤ ਦਾ ਵਜ਼ਨ ਨਹੀਂ ਵਧ ਰਿਹਾ ਹੈ, ਤਾਂ ਉਸ ਨੂੰ ਛੇਤੀ-ਛੇਤੀ ਸਤਨਪਾਨ ਕਰਨ ਦੀ ਜ਼ਰੂਰਤ ਪੈ ਸਕਦੀ ਹੈ।

ਛੇ ਮਹੀਨੇ ਤੋਂ ਛੋਟੇ ਬੱਚੇ ਨੂੰ ਸਤਨਪਾਨ ਦੇ ਇਲਾਵਾ ਹੋਰ ਕਿਸੇ ਫਲੂਡ, ਇੱਥੋਂ ਤੱਕ ਕਿ ਪਾਣੀ ਦੀ ਵੀ ਲੋੜ ਨਹੀਂ ਹੁੰਦੀ।

ਸਤਨਪਾਨ ਕਰਨ ਵਾਲਾ ਬੱਚਾ, ਜਿਸ ਦਾ ਵਜ਼ਨ ਨਹੀਂ ਵਧ ਰਿਹਾ ਹੈ, ਬਿਮਾਰ ਹੋ ਸਕਦਾ ਹੈ ਜਾਂ ਸੰਭਵ ਹੈ ਕਿ ਉਸ ਨੂੰ ਲੋੜੀਂਦਾ ਮਾਂ ਦਾ ਦੁੱਧ ਨਾ ਮਿਲ ਰਿਹਾ ਹੋਵੇ। ਇੱਕ ਸਿਹਤ ਕਰਮਚਾਰੀ ਬੱਚੇ ਦੀ ਸਿਹਤ ਨੂੰ ਜਾਂਚ ਸਕਦਾ ਹੈ ਅਤੇ ਮਾਂ ਦੇ ਨਾਲ ਬੱਚੇ ਦੇ ਜ਼ਿਆਦਾ ਦੁੱਧ ਲੈਣ ਦੇ ਤਰੀਕੇ ਦੇ ਬਾਰੇ ਗੱਲ ਕਰ ਸਕਦਾ ਹੈ।

ਛੇ ਮਹੀਨੇ ਤੋਂ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਹੋਰ ਭੋਜਨ, ਜਿਸ ਨੂੰ ਪੂਰਕ ਭੋਜਨ ਕਹਿੰਦੇ ਹਨ, ਦੀ ਲੋੜ ਹੁੰਦੀ ਹੈ। ਬੱਚੇ ਦੇ ਭੋਜਨ ਵਿੱਚ ਵਿਟਾਮਿਨ ਅਤੇ ਖਣਿਜ ਦੀ ਸਪਲਾਈ ਦੇ ਲਈ ਛਿਲਕੇ ਵਾਲੇ, ਪਕੀਆਂ ਹੋਈਆਂ ਅਤੇ ਮਿੱਧੀਆਂ ਸਬਜ਼ੀਆਂ, ਅਨਾਜ, ਦਾਲਾਂ ਅਤੇ ਫਲ, ਕੁਝ ਤੇਲ, ਮੱਛੀ, ਆਂਡੇ, ਮੁਰਗਾ ਮੀਟ ਜਾਂ ਦੁੱਧ ਉਤਪਾਦ ਸ਼ਾਮਿਲ ਕਰਨੇ ਚਾਹੀਦੇ ਹਨ। ਭੋਜਨ ਵਿੱਚ ਜਿੰਨੀ ਵਿਭਿੰਨਤਾ ਹੋਵੇਗੀ, ਓਨਾ ਚੰਗਾ ਹੋਵੇਗਾ।

6 ਤੋਂ 12 ਮਹੀਨੇ ਦੇ ਬੱਚੇ ਨੂੰ ਸਤਨਪਾਨ ਥੋੜ੍ਹੇ-ਥੋੜ੍ਹੇ ਵਕਫੇ ਤੇ ਅਤੇ ਹੋਰ ਭੋਜਨ ਦੇਣ ਤੋਂ ਪਹਿਲਾਂ ਕਰਵਾਉਣਾ ਚਾਹੀਦਾ ਹੈ।

ਛੇ ਮਹੀਨੇ ਦੇ ਬਾਅਦ ਬੱਚਾ ਜਿਵੇਂ ਹੋਰ ਚੀਜ਼ਾਂ ਖਾਣਾ ਅਤੇ ਚਬਾਉਣਾ ਸ਼ੁਰੂ ਕਰਦਾ ਹੈ, ਉਸ ਦੇ ਲਈ ਸੰਕ੍ਰਮਣ ਦਾ ਖਤਰਾ ਵੀ ਵਧ ਜਾਂਦਾ ਹੈ। ਬੱਚੇ ਦੇ ਹੱਥ ਅਤੇ ਭੋਜਨ ਦੋਵੇਂ ਹੀ ਸਾਫ ਹੋਣੇ ਚਾਹੀਦੇ ਹਨ।

12 ਤੋਂ 24 ਮਹੀਨੇ ਦੇ ਬੱਚਿਆਂ ਨੂੰ ਖਾਣੇ ਦੇ ਬਾਅਦ ਅਤੇ ਜਦੋਂ ਵੀ ਉਹ ਚਾਹੁਣ ਉਦੋਂ ਲਗਾਤਾਰ ਸਤਨਪਾਨ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਪੋਸ਼ਣ ਅਤੇ ਵਾਧਾ ਮੁੱਖ ਸੰਦੇਸ਼-3

ਛੇ ਮਹੀਨਿਆਂ ਤੋਂ ਦੋ ਸਾਲ ਦੀ ਉਮਰ ਤਕ ਬੱਚਿਆਂ ਨੂੰ ਸਤਨਪਾਨ ਦੇ ਇਲਾਵਾ ਇੱਕ ਦਿਨ ਵਿੱਚ ਪੰਜ ਵਾਰ ਖੁਆਉਣਾ ਚਾਹੀਦਾ ਹੈ।

ਸ਼ੁਰੂਆਤੀ ਦੋ ਸਾਲਾਂ ਵਿੱਚ ਖਰਾਬ ਪੋਸ਼ਣ ਬੱਚੇ ਦੇ ਬਾਕੀ ਜੀਵਨ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਧੀਮਾ ਕਰ ਸਕਦਾ ਹੈ।

ਇੱਕ ਬੱਚੇ ਦਾ ਢਿੱਡ ਵੱਡੇ ਦੀ ਤੁਲਨਾ ਵਿੱਚ ਛੋਟਾ ਹੁੰਦਾ ਹੈ, ਕਿਉਂਕਿ ​ ਉਹ ਇੱਕ ਵਾਰ ਵਿੱਚ ਜ਼ਿਆਦਾ ਨਹੀਂ ਖਾ ਸਕਦਾ, ਪਰ ਬੱਚੇ ਦੀ ਊਰਜਾ ਅਤੇ ਸਰੀਰ-ਨਿਰਮਾਣ ਦੀ ਜ਼ਰੂਰਤ ਕਾਫੀ ਹੁੰਦੀ ਹੈ। ਇਸ ਲਈ ਇਹ ਮਹੱਤਵਪੂਰਣ ਹੈ ਕਿ ਬੱਚੇ ਨੂੰ ਛੇਤੀ ਉਸ ਦੀਆਂ ਖਾਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ।

ਜਦੋਂ ਵੀ ਸੰਭਵ ਹੋਵੇ, ਤਦ ਬੱਚੇ ਦੇ ਭੋਜਨ ਵਿੱਚ ਮਸਲੀਆਂ ਹੋਈਆਂ ਸਬਜ਼ੀਆਂ, ਥੋੜ੍ਹਾ ਜਿਹਾ ਮਾਸ, ਆਂਡੇ ਜਾਂ ਮੱਛੀ ਸ਼ਾਮਿਲ ਕਰਨਾ ਚਾਹੀਦਾ ਹੈ। ਤੇਲ ਦੀ ਥੋੜ੍ਹੀ ਮਾਤਰਾ ਵੀ ਰਲਾਈ ਜਾ ਸਕਦੀ ਹੈ, ਖਾਸ ਕਰਕੇ ਲਾਲ ਤਾੜ ਦਾ ਤੇਲ ਜਾਂ ਹੋਰ ਵਿਟਾਮਿਨ ਯੁਕਤ ਤੇਲ।

ਜੇਕਰ ਭੋਜਨ ਆਮ ਤਰੀਕੇ ਨਾਲ ਬਣਾਇਆ ਹੋਇਆ ਹੋਵੇ, ਤਾਂ ਸੰਭਵ ਹੈ ਕਿ ਛੋਟਾ ਬੱਚਾ ਜ਼ਿਆਦਾ ਭੋਜਨ ਨਾ ਲਵੇ। ਛੋਟੇ ਬੱਚਿਆਂ ਨੂੰ ਉਨ੍ਹਾਂ ਦੀ ਆਪਣੀ ਪਲੇਟ ਜਾਂ ਬਾਉਲ ਵਿੱਚ ਖਾਣਾ ਦੇਣਾ ਚਾਹੀਦਾ ਹੈ, ਜਿਸ ਨਾਲ ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲੇ ਨੂੰ ਪਤਾ ਲੱਗ ਸਕੇ ਕਿ ਉਸ ਨੇ ਆਪਣੀ ਜ਼ਰੂਰਤ ਮੁਤਾਬਿਕ ਕਿੰਨਾ ਖਾਧਾ।

ਛੋਟੇ ਬੱਚਿਆਂ ਨੂੰ ਖਾਣ ਦੇ ਲਈ ਹੱਲਾਸ਼ੇਰੀ ਅਤੇ ਖਾਣ ਜਾਂ ਬਰਤਨ ਨੂੰ ਫੜਨ ਵਿੱਚ ਮਦਦ ਦੀ ਜ਼ਰੂਰਤ ਪੈ ਸਕਦੀ ਹੈ। ਅਸਮਰੱਥ ਬੱਚੇ ਨੂੰ ਖਾਣ ਅਤੇ ਪੀਣ ਵਿੱਚ ਵਾਧੂ ਮਦਦ ਦੀ ਜ਼ਰੂਰਤ ਹੁੰਦੀ ਹੈ।

ਪੋਸ਼ਣ ਅਤੇ ਵਾਧਾ ਮੁੱਖ ਸੰਦੇਸ਼-4

ਬੱਚਿਆਂ ਨੂੰ ਬਿਮਾਰੀ ਦੇ ਪ੍ਰਤੀ ਪ੍ਰਤੀਰੋਧਕ ਸਮਰੱਥਾ ਵਧਾਉਣ ਅਤੇ ਅੱਖਾਂ ਦੇ ਦੋਸ਼ ਨੂੰ ਰੋਕਣ ਲਈ ਵਿਟਾਮਿਨ ਏ ਦੀ ਲੋੜ ਹੁੰਦੀ ਹੈ। ਵਿਟਾਮਿਨ ਏ ਕਾਫੀ ਫਲਾਂ ਅਤੇ ਸਬਜ਼ੀਆਂ, ਤੇਲ, ਆਂਡੇ, ਦੁੱਧ ਉਤਪਾਦ, ਫੋਰਟਿਫਾਇਡ ਭੋਜਨ, ਮਾਂ ਦੇ ਦੁੱਧ, ਜਾਂ ਵਿਟਾਮਿਨ ਏ ਪੂਰਕ ਵਿੱਚ ਪਾਇਆ ਜਾ ਸਕਦਾ ਹੈ।

ਜਦੋਂ ਤਕ ਬੱਚੇ ਛੇ ਮਹੀਨੇ ਦੇ ਨਹੀਂ ਹੁੰਦੇ, ਮਾਂ ਦਾ ਦੁੱਧ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਵਿਟਾਮਿਨ ਏ ਉਪਲਬਧ ਕਰਾਉਂਦਾ ਹੈ, ਬਸ਼ਰਤੇ ਮਾਂ ਦੇ ਭੋਜਨ ਵਿੱਚ ਜ਼ਿਆਦਾ ਵਿਟਾਮਿਨ ਏ ਜਾਂ ਪੂਰਕ ਹੋਵੇ। ਛੇ ਮਹੀਨੇ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਹੋਰ ਖਾਧ ਜਾਂ ਪੂਰਕਾਂ ਤੋਂ ਵੀ ਵਿਟਾਮਿਨ ਦੀ ਜ਼ਰੂਰਤ ਹੁੰਦੀ ਹੈ।

ਵਿਟਾਮਿਨ ਏ ਲੀਵਰ, ਆਂਡੇ, ਦੁੱਧ ਉਤਪਾਦ, ਚਰਬੀ ਵਾਲੀ ਮੱਛੀ, ਪੱਕੇ ਹੋਏ ਅੰਬਾਂ ਅਤੇ ਪਪੀਤੇ ਪੀਲੇ ਮਿੱਠੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਅਤੇ ਗਾਜਰਾਂ ਵਿੱਚ ਹੁੰਦਾ ਹੈ।

ਜਦੋਂ ਬੱਚਾ ਜ਼ਿਆਦਾ ਵਿਟਾਮਿਨ ਏ ਨਾ ਲੈ ਰਿਹਾ ਹੋਵੇ, ਤਾਂ ਉਸ ਨੂੰ ਅੰਧਰਾਤਾ ਹੋਣ ਦਾ ਖਤਰਾ ਹੁੰਦਾ ਹੈ। ਜੇਕਰ ਬੱਚਾ ਸ਼ਾਮ ਜਾਂ ਰਾਤ ਵਿੱਚ ਮੁਸ਼ਕਿਲ ਨਾਲ ਦੇਖ ਰਿਹਾ ਹੋਵੇ, ਤਾਂ ਉਸ ਨੂੰ ਸ਼ਾਇਦ ਜ਼ਿਆਦਾ ਵਿਟਾਮਿਨ ਏ ਦੀ ਲੋੜ ਹੋਵੇਗੀ। ਬੱਚੇ ਨੂੰ ਵਿਟਾਮਿਨ ਏ ਦੀਆਂ ਗੋਲੀਆਂ ਦੇ ਲਈ ਸਿਹਤ ਕਰਮਚਾਰੀ ਦੇ ਕੋਲ ਲਿਜਾਉਣਾ ਚਾਹੀਦਾ ਹੈ।

ਕੁਝ ਦੇਸ਼ਾਂ ਵਿਚ ਵਿਟਾਮਿਨ ਏ ਤੇਲ ਅਤੇ ਹੋਰ ਭੋਜਨ ਵਿੱਚ ਦਿੱਤਾ ਜਾਂਦਾ ਹੈ। ਵਿਟਾਮਿਨ ਏ ਗੋਲੀ ਅਤੇ ਦ੍ਰਵ ਦੋਵੇਂ ਰੂਪਾਂ ਵਿੱਚ ਉਪਲਬਧ ਹੁੰਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਛੇ ਮਹੀਨੇ ਤੋਂ ਲੈ ਕੇ ਪੰਜ ਸਾਲ ਤਕ ਦੇ ਬੱਚੇ ਨੂੰ ਸਾਲ ਵਿੱਚ ਦੋ ਵਾਰ ਵਿਟਾਮਿਨ ਏ ਦੀਆਂ ਗੋਲੀਆਂ ਵੰਡੀਆਂ ਜਾਂਦੀਆਂ ਹਨ।

ਹੈਜਾ ਅਤੇ ਖਸਰਾ ਬੱਚੇ ਦੇ ਸਰੀਰ ਵਿੱਚ ਵਿਟਾਮਿਨ ਏ ਦੀ ਮਾਤਰਾ ਨੂੰ ਘਟਾ ਦਿੰਦਾ ਹੈ। ਵਿਟਾਮਿਨ ਏ ਦੀ ਪੂਰਤੀ ਥੋੜ੍ਹੇ-ਥੋੜ੍ਹੇ ਵਕਫੇ ਤੇ ਵੱਧ ਵਾਰ ਸਤਨਪਾਨ ਕਰਵਾਉਣ ਤੋਂ ਅਤੇ ਛੇ ਮਹੀਨੇ ਤੋਂ ਜ਼ਿਆਦਾ ਉਮਰ ਦੇ ਬੱਚੇ ਨੂੰ ਵੱਧ ਫਲ ਅਤੇ ਸਬਜ਼ੀਆਂ, ਆਂਡੇ, ਲੀਵਰ ਅਤੇ ਦੁੱਧ ਉਤਪਾਦ ਦੇ ਕੇ ਕੀਤੀ ਜਾ ਸਕਦੀ ਹੈ। 14 ਦਿਨਾਂ ਤੋਂ ਜ਼ਿਆਦਾ ਚੱਲਣ ਵਾਲੇ ਹੈਜਾ ਅਤੇ ਖਸਰੇ ਤੋਂ ਪੀੜਤ ਬੱਚੇ ਨੂੰ ਸਿਹਤ ਕਰਮਚਾਰੀ ਤੋਂ ਵਿਟਾਮਿਨ ਏ ਦਿਲਵਾਇਆ ਜਾਣਾ ਚਾਹੀਦਾ ਹੈ।

ਪੋਸ਼ਣ ਅਤੇ ਵਾਧਾ ਮੁੱਖ ਸੰਦੇਸ਼-5

ਬੱਚਿਆਂ ਨੂੰ ਉਨ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮਰੱਥਾਵਾਂ ਦੀ ਰੱਖਿਆ ਦੇ ਲਈ ਲੋਹ ਪਦਾਰਥ ਯੁਕਤ ਭੋਜਨ ਦੀ ਲੋੜ ਹੁੰਦੀ ਹੈ। ਲੋਹ ਪਦਾਰਥ ਦਾ ਸਭ ਤੋਂ ਉੱਤਮ ਸ੍ਰੋਤ ਲੀਵਰ, ਬਿਨਾਂ ਚਰਬੀ ਦਾ ਮਾਸ, ਮੱਛੀ, ਆਂਡੇ ਅਤੇ ਆਇਰਨ ਫੋਰਟਿਫਾਇਡ ਭੋਜਨ ਹੈ।

ਅਨੀਮੀਆ- ਆਇਰਨ ਦੀ ਕਮੀ- ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਨੀਮੀਆ ਦੇ ਲੱਛਣਾਂ ਵਿੱਚ ਜੀਭ ਅਤੇ ਹੱਥ ਦੀਆਂ ਹਥੇਲੀਆਂ ਅਤੇ ਹੋਠਾਂ ਦਾ ਅੰਦਰੋਂ ਸਫੈਦ ਹੋਣਾ ਅਤੇ ਥਕਾਵਟ ਅਤੇ ਸਾਹ ਕਿਰਿਆ ਲੈਣ ਵਿੱਚ ਦਿੱਕਤ ਸ਼ਾਮਿਲ ਹਨ। ਵਿਸ਼ਵ ਵਿੱਚ ਅਨੀਮੀਆ ਸਭ ਤੋਂ ਆਮ ਪੋਸ਼ਣ ਨਾਲ ਜੁੜਿਆ ਮੁੱਦਾ ਹੈ।

  • ਸ਼ਿਸ਼ੂ ਅਤੇ ਛੋਟੇ ਬੱਚੇ ਵਿੱਚ ਹਲਕਾ ਅਨੀਮੀਆ ਦਾ ਹੋਣਾ ਵੀ ਬੌਧਿਕ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
  • ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਅਨੀਮੀਆ ਪ੍ਰਬੰਧਨ ਅਤੇ ਸੰਤੁਲਨ ਦੇ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ ਅਤੇ ਬੱਚਾ ਸ਼ਾਂਤ ਅਤੇ ਸੰਕੋਚੀ ਹੋ ਸਕਦਾ ਹੈ। ਇਹ ਬੱਚੇ ਦੇ ਸੰਬੰਧਾਂ ਦੀ ਸਮਰੱਥਾ ਨੂੰ ਸੀਮਤ ਕਰ ਸਕਦਾ ਹੈ ਅਤੇ ਬੌਧਿਕ ਵਿਕਾਸ ਨੂੰ ਲੁਕਾ ਸਕਦਾ ਹੈ।

ਅਨੀਮੀਆ ਗਰਭ-ਅਵਸਥਾ ਵਿੱਚ ਖੂਨ ਦੇ ਵਹਿਣ ਅਤੇ ਜਨਮ ਦੇ ਦੌਰਾਨ ਸੰਕ੍ਰਮਣ ਦੇ ਖਤਰੇ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ ਅਤੇ ਇਹ ਜੱਚਾ ਮੌਤ ਦਾ ਮਹੱਤਵਪੂਰਣ ਕਾਰਨ ਹੋ ਸਕਦਾ ਹੈ। ਅਨੀਮੀਆ ਪੀੜਤ ਮਾਂ ਤੋਂ ਜਨਮ ਲੈਣ ਵਾਲੇ ਬੱਚੇ ਅਕਸਰ ਅਨੀਮੀਆ ਤੋਂ ਗ੍ਰਸਤ ਅਤੇ ਜਨਮ ਦੇ ਸਮੇਂ ਘੱਟ ਵਜ਼ਨ ਦੇ ਹੁੰਦੇ ਹਨ। ਗਰਭਵਤੀ ਔਰਤਾਂ ਨੂੰ ਆਇਰਨ ਪੂਰਕ ਮਹਿਲਾ ਅਤੇ ਉਨ੍ਹਾਂ ਦੇ ਬੱਚਿਆਂ ਦੋਨਾਂ ਦੀ ਰੱਖਿਆ ਕਰਦਾ ਹੈ।

ਆਇਰਨ ਲੀਵਰ, ਬਿਨਾਂ ਚਰਬੀ ਦੇ ਮਾਸ, ਆਂਡੇ ਅਤੇ ਦਾਲਾਂ ਵਿੱਚ ਪਾਇਆ ਜਾਂਦਾ ਹੈ। ਆਇਰਨ ਯੁਕਤ ਫੋਰਟਿਫਾਇੰਗ ਖਾਧ ਵੀ ਅਨੀਮੀਆ ਨੂੰ ਰੋਕ ਸਕਦਾ ਹੈ। ਮਲੇਰੀਆ ਅਤੇ ਹੁਕਵਰਮ ਇਸ ਦੇ ਕਾਰਨ ਹੋ ਸਕਦੇ ਹਨ ਅਤੇ ਅਨੀਮੀਆ ਨੂੰ ਵਿਗਾੜ ਸਕਦੇ ਹਨ।

  • ਮੱਛਰਦਾਨੀ ਦੇ ਅੰਦਰ ਸੌਂਣ ਨਾਲ ਮਲੇਰੀਆ ਨੂੰ ਰੋਕਿਆ ਜਾ ਸਕਦਾ ਹੈ, ਇਹ ਕੀਟਨਾਸ਼ਕ ਦੀ ਤਰ੍ਹਾਂ ਕੰਮ ਕਰਦੀ ਹੈ।
  • ਜਿਹੜੇ ਬੱਚੇ ਜ਼ਿਆਦਾ ਕੀੜਿਆਂ ਵਾਲੇ ਇਲਾਕਿਆਂ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਸਾਲ ਵਿੱਚ ਦੋ ਜਾਂ ਤਿੰਨ ਵਾਰ ਦਵਾਈ ਦੇਣੀ ਚਾਹੀਦੀ ਹੈ। ਸਾਫ-ਸਫਾਈ ਕੀੜਿਆਂ ਨੂੰ ਰੋਕ ਸਕਦੀ ਹੈ। ਬੱਚਿਆਂ ਨੂੰ ਪਖਾਨੇ ਦੇ ਕਰੀਬ ਨਹੀਂ ਖੇਡਣਾ ਚਾਹੀਦਾ, ਆਪਣੇ ਹੱਥ ਧੋਣੇ ਚਾਹੀਦੇ ਹਨ ਅਤੇ ਕੀੜਿਆਂ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਦੇ ਲਈ ਜੁੱਤੇ ਪਹਿਨਣੇ ਚਾਹੀਦੇ ਹਨ।

ਪੋਸ਼ਣ ਅਤੇ ਵਾਧਾ ਮੁੱਖ ਸੰਦੇਸ਼-6

ਬੱਚਿਆਂ ਵਿੱਚ ਦੇਰ ਨਾਲ ਵਿਕਾਸ ਅਤੇ ਅਸਮਰਥਤਾ ਨੂੰ ਰੋਕਣ ਲਈ ਆਇਓਡੀਨ ਨਮਕ ਬੇਹੱਦ ਜ਼ਰੂਰੀ ਹੈ।

ਆਇਓਡੀਨ ਦੀ ਥੋੜ੍ਹੀ ਮਾਤਰਾ ਬੱਚਿਆਂ ਦੇ ਵਾਧੇ ਅਤੇ ਵਿਕਾਸ ਦੇ ਲਈ ਜ਼ਰੂਰੀ ਹੈ। ਜੇਕਰ ਇੱਕ ਬੱਚਾ ਕਾਫੀ ਆਇਓਡੀਨ ਨਹੀਂ ਲੈਂਦਾ, ਜਾਂ ਜੇਕਰ ਗਰਭ-ਅਵਸਥਾ ਦੇ ਦੌਰਾਨ ਉਸ ਦੀ ਮਾਂ ਵਿੱਚ ਆਇਓਡੀਨ ਦੀ ਕਮੀ ਰਹੀ ਹੋਵੇ, ਤਾਂ ਬੱਚਾ ਮਾਨਸਿਕ, ਸੁਣਨ ਜਾਂ ਬੋਲਣ ਦੀ ਵਿਕਲਾਂਗਤਾ ਦੇ ਨਾਲ ਜਨਮ ਲੈ ਸਕਦਾ ਹੈ, ਜਾਂ ਉਸ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਦੇਰੀ ਹੋ ਸਕਦੀ ਹੈ।

ਖਾਣੇ ਵਿੱਚ ਆਇਓਡੀਨ ਦੀ ਕਮੀ ਗਲ਼ੇ ਦੀ ਸੋਜ ਦੇ ਸੰਕੇਤ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ਜਿਸ ਨੂੰ ਘੇਂਘਾ ਵੀ ਕਹਿੰਦੇ ਹਨ। ਗਰਭਵਤੀ ਔਰਤ ਜੇਕਰ ਇਸ ਨਾਲ ਪੀੜਤ ਹੋਵੇ, ਤਾਂ ਜਨਮ ਤੱਕ ਗਰਭਪਾਤ ਦਾ ਗੰਭੀਰ ਖਤਰਾ ਰਹਿੰਦਾ ਹੈ ਜਾਂ ਜਨਮ ਦੇ ਸਮੇਂ ਬੱਚੇ ਦਾ ਬਰੇਨ ਡੈਮੇਜ ਹੋ ਸਕਦਾ ਹੈ।

ਸਧਾਰਨ ਲੂਣ ਦੀ ਬਜਾਏ ਆਇਓਡੀਨਯੁਕਤ ਲੂਣ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਜਿੰਨੀ ਲੋੜ ਹੁੰਦੀ ਹੈ, ਓਨਾ ਆਇਓਡੀਨ ਦੇ ਦਿੰਦਾ ਹੈ।

ਪੋਸ਼ਣ ਅਤੇ ਵਾਧਾ ਮੁੱਖ ਸੰਦੇਸ਼-7

ਬਿਮਾਰੀ ਦੇ ਦੌਰਾਨ, ਬੱਚੇ ਨੂੰ ਨਿਯਮਿਤ ਖਾਣੇ ਦੀ ਜ਼ਰੂਰਤ ਹੁੰਦੀ ਹੈ। ਬਿਮਾਰੀ ਦੇ ਬਾਅਦ ਬੱਚਿਆਂ ਨੂੰ ਘੱਟ ਤੋਂ ਘੱਟ ਇੱਕ ਹਫ਼ਤੇ ਦੇ ਲਈ ਰੋਜ਼ਾਨਾ ਇੱਕ ਵਾਧੂ ਸਮੇਂ ਭੋਜਨ ਦੀ ਜ਼ਰੂਰਤ ਹੁੰਦੀ ਹੈ।

ਜਦੋਂ ਬੱਚਾ ਬਿਮਾਰ ਹੁੰਦਾ ਹੈ, ਖਾਸ ਕਰਕੇ ਜਦੋਂ ਉਹ ਹੈਜਾ ਜਾਂ ਖਸਰੇ ਨਾਲ ਪੀੜਤ ਹੋਵੇ, ਤਾਂ ਉਨ੍ਹਾਂ ਦੀ ਭੁੱਖ ਘੱਟ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਸਰੀਰ ਉਹੀ ਭੋਜਨ ਇਸਤੇਮਾਲ ਕਰਦਾ ਹੈ, ਜੋ ਖਾਂਦੇ ਹਨ। ਜੇਕਰ ਸਾਲ ਵਿੱਚ ਇਸੇ ਤਰ੍ਹਾਂ ਕਈ ਵਾਰ ਹੁੰਦਾ ਹੈ, ਤਾਂ ਬੱਚੇ ਦਾ ਵਾਧਾ ਘੱਟ ਜਾਂ ਰੁਕ ਜਾਵੇਗਾ।

ਬਿਮਾਰ ਬੱਚੇ ਨੂੰ ਖਾਣ ਦੇ ਲਈ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਜਿਹੜੇ ਬੱਚੇ ਬੀਮਾਰ ਹੋਣ ਅਤੇ, ਜਿਨ੍ਹਾਂ ਨੂੰ ਭੁੱਖ ਵੀ ਨਾ ਹੋਵੇ, ਉਨ੍ਹਾਂ ਦੇ ਲਈ ਇਹ ਮੁਸ਼ਕਿਲ ਹੋ ਸਕਦਾ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ ਬੱਚੇ ਨੂੰ ਉਸ ਦੀ ਪਸੰਦ ਦਾ ਭੋਜਨ ਦਿੰਦੇ ਰਹਿਣਾ ਚਾਹੀਦਾ ਹੈ। ਵਾਧੂ ਸਤਨਪਾਨ ਮਹੱਤਵਪੂਰਣ ਹੁੰਦਾ ਹੈ।

ਜਿੰਨਾ ਸੰਭਵ ਹੋ ਸਕੇ ਬਿਮਾਰ ਬੱਚੇ ਨੂੰ ਪੀਣ ਦੇ ਲਈ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਬੱਚਿਆਂ ਦੇ ਲਈ ਹੈਜਾ ਦੇ ਨਾਲ ਡਿਹਾਇਡਰੇਸ਼ਨ ਬੇਹੱਦ ਗੰਭੀਰ ਸਮੱਸਿਆ ਹੈ। ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥ ਡਿਹਾਇਡਰੇਸ਼ਨ ਨੂੰ ਰੋਕਣ ਵਿੱਚ ਮਦਦ ਕਰਨਗੇ।

ਜੇਕਰ ਬਿਮਾਰੀ ਅਤੇ ਘੱਟ ਭੁੱਖ ਕੁਝ ਦਿਨਾਂ ਤੋਂ ਵੱਧ ਤੱਕ ਜਾਰੀ ਰਹਿੰਦੀ ਹੈ ਤਾਂ ਬੱਚੇ ਨੂੰ ਸਿਹਤ ਕਰਮਚਾਰੀ ਦੇ ਕੋਲ ਲੈ ਜਾਣਾ ਚਾਹੀਦਾ ਹੈ। ਜਦੋਂ ਤੱਕ ਬੱਚਾ ਓਨਾ ਭਾਰ ਵਾਪਸ ਨਹੀਂ ਵਧਾ ਲੈਂਦਾ ਜਿੰਨਾ ਬਿਮਾਰ ਹੋਣ ਤੋਂ ਪਹਿਲਾਂ ਉਸ ਦਾ ਵਜ਼ਨ ਸੀ, ਤਦ ਤੱਕ ਉਹ ਪੂਰੀ ਤਰ੍ਹਾਂ ਸਹੀ ਨਹੀਂ ਹੋਵੇਗਾ।

ਆਖਰੀ ਵਾਰ ਸੰਸ਼ੋਧਿਤ : 2/6/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate