অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਊਰਜਾ ਸੁਰੱਖਿਆ

ਊਰਜਾ ਸੁਰੱਖਿਆ ਦਾ ਮਹੱਤਵ

ਗਾਂਧੀ ਜੀ ਨੇ ਇੱਕ ਵਾਰ ਕਿਹਾ ਸੀ ਕਿ ਪ੍ਰਿਥਵੀ ਹਰ ਆਦਮੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਪ੍ਰਦਾਨ ਕਰਦੀ ਹੈ, ਪਰ ਹਰੇਕ ਆਦਮੀ ਦੇ ਲਾਲਚ ਨੂੰ ਪੂਰਾ ਕਰਨ ਲਈ ਨਹੀਂ। ਊਰਜਾ ਸੁਰੱਖਿਆ ਦੀ ਲੋੜ ਨੂੰ ਹੇਠ ਦਿੱਤੇ ਗਏ ਤੱਥਾਂ ਰਾਹੀਂ ਵਰਣਿਤ ਕੀਤਾ ਗਿਆ ਹੈ:

  • ਅਸੀਂ ਊਰਜਾ ਦਾ ਉਪਯੋਗ ਉਸ ਦੇ ਉਤਪਾਦਨ ਕਰਨ ਦੀ ਤੁਲਨਾ ਵਿੱਚ ਜ਼ਿਆਦਾ ਤੇਜ਼ੀ ਨਾਲ ਕਰਦੇ ਹਾਂ - ਕੋਲਾ, ਤੇਲ ਅਤੇ ਕੁਦਰਤੀ ਗੈਸ - ਸਭ ਤੋਂ ਵੱਧ ਉਪਯੋਗ ਵਿੱਚ ਆਉਣ ਵਾਲੇ ਹਨ, ਜਿਨ੍ਹਾਂ ਦਾ ਵਰਤਮਾਨ ਸਰੂਪ ਹਜ਼ਾਰ ਸਾਲਾਂ ਦੇ ਬਾਅਦ ਵਿਕਸਤ ਹੋਇਆ ਹੈ।
  • ਊਰਜਾ ਸਰੋਤ ਸੀਮਤ ਹਨ - ਭਾਰਤ ਵਿੱਚ ਦੁਨੀਆ ਦੀ ਆਬਾਦੀ ੧੬% ਹੈ ਅਤੇ ਦੁਨੀਆ ਦੇ ਊਰਜਾ ਸਰੋਤਾਂ ਦਾ ਲਗਭਗ ੧% ਹਿੱਸਾ ਪਾਇਆ ਜਾਂਦਾ ਹੈ।
  • ਜ਼ਿਆਦਾਤਰ ਊਰਜਾ ਸਰੋਤਾਂ ਨੂੰ ਨਾ ਤਾਂ ਮੁੜ ਉਪਯੋਗ ਵਿੱਚ ਲਿਆਇਆ ਜਾ ਸਕਦਾ ਹੈ ਅਤੇ ਨਾ ਨਵੀਨੀਕ੍ਰਿਤ ਕੀਤਾ ਜਾ ਸਕਦਾ ਹੈ। ਗੈਰ ਨਵਿਆਉਣਯੋਗ ਊਰਜਾ ਸਰੋਤਾਂ ਦਾ ਈਂਧਣ ਉਪਯੋਗ ਵਿੱਚ ਹਿੱਸਾ ੮੦% ਹੈ। ਇਸੇ ਲਈ ਅਜਿਹਾ ਕਿਹਾ ਗਿਆ ਹੈ ਕਿ ਅਗਲੇ ੪੦ ਸਾਲਾਂ ਵਿੱਚ ਸਾਡੇ ਊਰਜਾ ਦੇ ਸਾਰੇ ਸਰੋਤ ਖਤਮ ਹੋ ਸਕਦੇ ਹਨ।
  • ਅਸੀਂ ਊਰਜਾ ਦੀ ਬੱਚਤ ਕਰਕੇ ਆਪਣੇ ਦੇਸ਼ ਦੀ ਬਹੁਮੁੱਲੀ ਮੁਦਰਾ ਦੀ ਬੱਚਤ ਕਰਦੇ ਹਨ। ਅਸੀਂ ਆਪਣੀਆਂ ਲਗਭਗ ੭੫ ਪ੍ਰਤੀਸ਼ਤ ਜ਼ਰੂਰਤਾਂ ਦਾ ਕੱਚੇ ਤੇਲ ਆਯਾਤ ਨਾਲ ਪੂਰਾ ਕਰਦੇ ਹਾਂ। ਇਸ ਆਯਾਤ ਦਾ ਕੁੱਲ ਮੁੱਲ ਪ੍ਰਤੀ ਸਾਲ ਭਾਰਤੀ ਰੁਪਈਆਂ ਵਿੱਚ ਲਗਭਗ ੫੦,੦੦੦ ਕਰੋੜ ਰੁਪਏ ਤਕ ਹੁੰਦਾ ਹੈ।

ਇੱਕ ਪੁਰਾਣੀ ਭਾਰਤੀ ਕਹਾਵਤ ਹੈ, ਜੋ ਇਸ ਦਾ ਇਸ ਤਰ੍ਹਾਂ ਵਰਣਨ ਕਰਦੀ ਹੈ - ਪ੍ਰਿਥਵੀ, ਜਲ ਅਤੇ ਵਾਯੂ ਸਾਡੇ ਮਾਤਾ ਪਿਤਾ ਤੋਂ ਪ੍ਰਾਪਤ ਸਾਡੇ ਲਈ ਇੱਕ ਤੋਹਫ਼ਾ ਨਹੀਂ ਹਨ, ਬਲਕਿ​ ਸਾਡੇ ਬੱਚਿਆਂ ਦੇ ਲਈ ਕਰਜ਼ ਹੈ। ਇਸ ਲਈ ਸਾਨੂੰ ਊਰਜਾ ਸੁਰੱਖਿਆ ਨੂੰ ਇੱਕ ਆਦਤ ਬਣਾਉਣ ਦੀ ਲੋੜ ਹੈ।

ਘਰ ਵਿੱਚ ਊਰਜਾ ਸੁਰੱਖਿਆ

ਘਰ ਵਿੱਚ ਊਰਜਾ ਦਾ ਉਪਯੋਗ ਪ੍ਰਕਾਸ਼, ਖਾਣਾ ਪਕਾਉਣ, ਹੀਟਿੰਗ ਦੇ ਲਈ ਅਤੇ ਹੋਰ ਘਰੇਲੂ ਉਪਕਰਣਾਂ ਦੇ ਸੰਚਾਲਨ ਲਈ ਕੀਤਾ ਜਾਂਦਾ ਹੈ। ਕੁਝ ਹੇਠ ਦਿੱਤੇ ਗਏ ਤਰੀਕਿਆਂ ਦਾ ਉਪਯੋਗ ਕਰਕੇ ਇਨ੍ਹਾਂ ਖੇਤਰਾਂ ਵਿੱਚ ਊਰਜਾ ਦੇ ਪ੍ਰਯੋਗ ਵਿੱਚ ਬੱਚਤ ਕੀਤੀ ਜਾ ਸਕਦੀ ਹੈ।

ਘਰੇਲੂ ਪ੍ਰਕਾਸ਼

  • ਜਦੋਂ ਉਪਯੋਗ ਵਿੱਚ ਨਾ ਹੋਵੇ ਤਾਂ ਲਾਈਟ ਬੰਦ ਕਰੋ।
  • ਟਿਊਬ ਲਾਈਟ ਅਤੇ ਬਲਬ ਆਦਿ ਉਪਕਰਣ ਉੱਤੇ ਜੰਮੀ ਧੂੜ ਨੂੰ ਨਿਯਮਿਤ ਰੂਪ ਨੂੰ ਸਾਫ਼ ਕਰੋ।
  • ਆਈ.ਐੱਸ.ਆਈ. ਮਾਰਕੇ ਵਾਲੇ ਬਿਜਲੀ ਦੇ ਉਪਕਰਣਾਂ ਦਾ ਇਸਤੇਮਾਲ ਕਰੋ।
  • ਊਰਜਾ ਬਚਾਉਣ ਲਈ ਸੀ.ਐੱਫ.ਐੱਲ. ਦਾ ਪ੍ਰਯੋਗ ਕਰੋ।
  • ਦਿਨ ਦੇ ਉਜਾਲੇ ਵੇਲੇ ਅੰਦਰ ਅਧਿਕਤਮ ਪ੍ਰਕਾਸ਼ ਪ੍ਰਾਪਤ ਕਰਨ ਲਈ ਖਿੜਕੀਆਂ ਉੱਤੇ ਹਲਕੇ ਰੰਗ, ਢਿੱਲੇ ਬੁਣਾਈ ਵਾਲੇ ਪਰਦੇ ਦਾ ਪ੍ਰਯੋਗ ਕਰੋ।
  • ਪਰੰਪਰਕ ਟਿਊਬ ਰੌਸ਼ਨੀ ਦੇ ਸਥਾਨ ਉੱਤੇ T ੫ ਪ੍ਰਕਾਸ਼ ਊਰਜਾ ਬਚਾਉਣ ਲਈ ਪ੍ਰਯੋਗ ਕੀਤੀ ਜਾ ਸਕਦੀ ਹੈ।

ਅਲਪ ਊਰਜਾ, ਵੱਧ ਪ੍ਰਕਾਸ਼ - ਸੀ.ਐੱਫ.ਐੱਲ.

  • ਸਧਾਰਨ ਤੌਰ ਤੇ ਭਾਰਤ ਵਿੱਚ ਉਪਯੋਗ ਵਿੱਚ ਲਿਆਏ ਜਾ ਰਹੇ ਲੈਂਪ, ਬਲਬ ਅਤੇ ਹੋਰ ਉਪਕਰਣਾਂ ਦੁਆਰਾ ਵੱਧ ਊਰਜਾ ਖਪਤ ਕਰਨ ਦੇ ਕਾਰਨ, ਅੱਜ ਲਗਭਗ 80 ਪ੍ਰਤੀਸ਼ਤ ਬਿਜਲੀ ਬੇਕਾਰ ਚਲੀ ਜਾਂਦੀ ਹੈ।
  • ਕੌਮਪੈਕਟ ਫਲੂਰੇਸੇਂਟ ਲਾਈਟ (ਸੀ.ਐੱਫ.ਐੱਲ.) ਬਲਬ ਦਾ ਉਪਯੋਗ ਕਰਕੇ ਅਸੀਂ ਬਿਜਲੀ ਦੀ ਲਾਗਤ ਵਿੱਚ ਬੱਚਤ ਕਰ ਸਕਦੇ ਹਾਂ। ਸੀ.ਐੱਫ.ਐੱਲ. ਬਲਬ ਪਰੰਪਰਾਗਤ ਬਲਬ ਦੀ ਤੁਲਨਾ ਵਿੱਚ ਪੰਜ ਗੁਣਾ ਵੱਧ ਪ੍ਰਕਾਸ਼ ਦਿੰਦਾ ਹੈ।
  • ਨਾਲ ਹੀ, ਸੀ.ਐੱਫ.ਐੱਲ. ਬਲਬ ਦੇ ਟਿਕਾਊ ਹੋਣ ਦੀ ਮਿਆਦ ਸਧਾਰਨ ਬਲਬ ਤੋਂ ਅੱਠ ਗੁਣਾ ਵੱਧ ਹੈ।
  • ਫਲੂਰੇਸੇਂਟ ਟਿਊਬ ਲਾਈਟ ਅਤੇ ਕੌਮਪੈਕਟ ਫਲੂਰੇਸੇਂਟ ਲਾਈਟ ਜਲਣ ਵਿੱਚ ਘੱਟ ਊਰਜਾ ਗ੍ਰਹਿਣ ਕਰਦੀ ਹੈ ਅਤੇ ਜ਼ਿਆਦਾ ਗਰਮੀ ਵੀ ਨਹੀਂ ਦਿੰਦੀ। ਜੇਕਰ ਅਸੀਂ ੬੦ ਵਾਟ ਦੇ ਸਧਾਰਨ ਬਲਬ ਦੀ ਥਾਂ ਤੇ, ੧੫ ਵਾਟ ਦਾ ਕੌਮਪੈਕਟ ਫਲੂਰੇਸੇਂਟ ਲਾਈਟ ਬਲਬ ਦਾ ਉਪਯੋਗ ਕਰਦੇ ਹਾਂ ਤਾਂ ਅਸੀਂ ਪ੍ਰਤੀ ਘੰਟਾ ੪੫ ਵਾਟ ਊਰਜਾ ਦੀ ਬੱਚਤ ਕਰ ਸਕਦੇ ਹਾਂ। ਇਸ ਪ੍ਰਕਾਰ, ਅਸੀਂ ਪ੍ਰਤੀ ਮਹੀਨਾ ੧੧ ਯੂਨਿਟ ਬਿਜਲੀ ਦੀ ਬੱਚਤ ਕਰ ਸਕਦੇ ਹਾਂ ਅਤੇ ਬਿਜਲੀ ਉੱਤੇ ਆਉਣ ਵਾਲੇ ਆਪਣੇ ਖਰਚ ਨੂੰ ਘੱਟ ਕਰ ਸਕਦੇ ਹਾਂ।

ਇਸ ਪ੍ਰਕਾਰ, ਊਰਜਾ ਸੁਰੱਖਿਆ ਕਰਕੇ ਅਤੇ ਬਿਜਲੀ ਖਪਤ ਵਿੱਚ ਬੱਚਤ ਕਰਕੇ, ਅਸੀਂ ਉਨ੍ਹਾਂ ਪਿੰਡਾਂ ਤਕ ਬਿਜਲੀ ਪਹੁੰਚਾਉਣ ਵਿੱਚ ਮਦਦ ਕਰ ਸਕਦੇ ਹਾਂ, ਜਿੱਥੇ ਅੱਜ ਤਕ ਬਿਜਲੀ ਨਹੀਂ ਪਹੁੰਚੀ ਹੈ।

ਵੇਰਵਾ

੬੬੦ ਵਾਟ ਦਾ ਬਲਬ

੧੫ ਵਾਟ ਦਾ ਸੀ.ਐੱਫ.ਐੱਲ. ਬਲਬ

ਬੱਚਤ

ਬਲਬ ਦੀ ਕੀਮਤ

੧੦ ਰੁਪਏ

੧੧੬ ਰੁਪਏ

-

ਵਾਟ

੬੦ ਰੁਪਏ

੧੫ ਰੁਪਏ

੪੫ ਰੁਪਏ

ਟਿਕਾਊ ਰਹਿਣ ਦੀ ਮਿਆਦ

੬ ਮਹੀਨੇ, ੧ ਹਜ਼ਾਰ ਘੰਟਾ

੪ ਸਾਲ, ੮ ਹਜ਼ਾਰ ਘੰਟਾ

 

ਪ੍ਰਤੀ ਸਾਲ ਬਿਜਲੀ ਖਪਤ

੧੧੫ ਯੂਨਿਟ

੩੬ ਯੂਨਿਟ

੭੯ ਯੂਨਿਟ

ਪ੍ਰਤੀ ਸਾਲ ਕੀਮਤ ੨.੭੫ ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ

੩੧੬.੨੫ ਰੁਪਏ

੯੯ ਰੁਪਏ

੨੧੭.੨੫

ਚਾਰ ਸਾਲ ਦੀ ਕੁੱਲ ਲਾਗਤ

੧੨੬੫ ਰੁਪਏ

੩੯੬ ਰੁਪਏ

੮੬੯ ਰੁਪਏ

ਸਰੋਤ- ਆਂਧਰ ਪ੍ਰਦੇਸ਼ ਗੈਰ ਪਰੰਪਰਾਗਤ ਊਰਜਾ ਵਿਕਾਸ ਨਿਗਮ ਲਿਮਿਟਡ

ਭੋਜਨ ਪਕਾਉਣ ਵਿੱਚ

  • ਖਾਣਾ ਬਣਾਉਣ ਵਿੱਚ ਜ਼ਿਆਦਾ ਊਰਜਾ ਸਮਰੱਥਾ ਵਾਲੇ ਚੁੱਲ੍ਹਿਆਂ ਦੀ ਵਰਤੋਂ ਕਰੋ।
  • ਖਾਣਾ ਬਣਾਉਣ ਸਮੇਂ ਬਰਤਨ ਨੂੰ ਢੱਕ ਕੇ ਰੱਖੋ। ਇਸ ਨਾਲ ਖਾਣਾ ਬਣਾਉਣ ਸਮੇਂ ਊਰਜਾ ਦੀ ਬੱਚਤ ਹੁੰਦੀ ਹੈ।
  • ਖਾਣਾ ਬਣਾਉਣ ਤੋਂ ਪਹਿਲਾਂ ਅਨਾਜ ਨੂੰ ਭਿਓਂ ਕੇ ਰੱਖੋ।

ਤਰਲ ਪੈਟਰੋਲੀਅਮ ਗੈਸ (ਐੱਲ.ਪੀ.ਜੀ.) ਅਤੇ ਇਸ ਦੀ ਵਰਤੋਂ

ਐੱਲ.ਪੀ.ਜੀ. ਕੀ ਹੈ ?

ਤਰਲ ਪੈਟਰੋਲੀਅਮ ਗੈਸ (ਐੱਲ.ਪੀ.ਜੀ.) ਅਜਿਹੇ ਹਾਈਡ੍ਰੋਕਾਰਬਨਾਂ ਦਾ ਇੱਕ ਮਿਸ਼ਰਣ ਹੈ, ਜੋ ਇੱਕ ਸਧਾਰਨ ਤਾਪਮਾਨ ਅਤੇ ਦਾਬ ਉੱਤੇ ਗੈਸੀ ਹਾਲਤ ਵਿੱਚ ਹੁੰਦੇ ਹਨ, ਪਰ ਇਨ੍ਹਾਂ ਦੇ ਆਸਾਨ ਇਕੱਤਰੀਕਰਣ ਦੇ ਲਈ ਇਨ੍ਹਾਂ ਨੂੰ ਦਾਬ ਰਾਹੀਂ ਤਰਲ ਕੀਤਾ ਜਾਂਦਾ ਹੈ। ਇਸ ਪ੍ਰਕਾਰ ਇਨ੍ਹਾਂ ਨੂੰ ਦਾਬਾਨੁਕੂਲਿਤ ਸਿਲੰਡਰ ਵਿੱਚ ਲਿਆਉਣ ਲਿਜਾਉਣ ਵਿੱਚ ਆਸਾਨੀ ਹੁੰਦੀ ਹੈ। ਇਸ ਨੂੰ ਕੱਚੇ ਤੇਲ ਨੂੰ ਸ਼ੁੱਧ ਕਰਕੇ ਜਾਂ ਕੁਦਰਤੀ ਗੈਸ ਦੇ ਫਰੈਕਸ਼ਨੇਸ਼ਨ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ। ਐੱਲ.ਪੀ.ਜੀ. ਵਿੱਚ ਬਿਊਟੇਨ ਅਤੇ ਪ੍ਰੋਪੇਨ ਹਾਈਡ੍ਰੋਕਾਰਬਨ ਦੇ ਮੁੱਖ ਤੱਤ ਹੁੰਦੇ ਹਨ। ਹੋਰ ਛੋਟੇ ਖੰਡਾਂ ਵਿੱਚ ਮੌਜੂਦ ਰਹਿਣ ਵਾਲੇ ਤੱਤ ਆਇਸੋ-ਬਿਊਟੇਨ, ਬਿਊਟੀਲੀਨ, ਏਨ-ਬਿਊਟੇਨ, ਪ੍ਰੋਪੀਲੀਨ ਆਦਿ ਹਨ।

ਐੱਲ.ਪੀ.ਜੀ. ਦਾ ਕੀ ਉਪਯੋਗ ਹੈ ?

ਐੱਲ.ਪੀ.ਜੀ. ਨੂੰ ਇੱਕ ਸਭ ਤੋਂ ਸੁਰੱਖਿਅਤ, ਸਸਤਾ, ਵਾਤਾਵਰਣ ਦੇ ਅਨੁਕੂਲ ਅਤੇ ਸਿਹਤ ਦੇ ਲਈ ਸੁਰੱਖਿਅਤ ਖਾਣਾ ਪਕਾਉਣ ਵਾਲੇ ਈਂਧਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਘਰਾਂ ਵਿੱਚ ਪ੍ਰਯੋਗ ਕਰਨ ਤੋਂ ਇਲਾਵਾ ਐੱਲ.ਪੀ.ਜੀ. ਨੂੰ ਵਿਭਿੰਨ ਉਦਯੋਗਿਕ ਅਤੇ ਵਪਾਰਕ ਸੰਸਥਾਵਾਂ ਵਿੱਚ ਉਪਯੋਗ ਵਿੱਚ ਲਿਆਇਆ ਜਾਂਦਾ ਹੈ।

ਬਾਜ਼ਾਰ ਵਿੱਚ ਉਪਲਬਧ ਐੱਲ.ਪੀ.ਜੀ. ਸਿਲੰਡਰ ਦਾ ਮਾਨਕ ਆਕਾਰ ਕੀ ਹੈ ?

ਸਧਾਰਨ ਤੌਰ ਤੇ, ਪੇਂਡੂ, ਪਹਾੜੀ ਅਤੇ ਸੁੰਨਸਾਨ ਇਲਾਕਿਆਂ ਵਿੱਚ ਐੱਲ.ਪੀ.ਜੀ. ਸਿਲੰਡਰ ਦਾ ਵਜ਼ਨ 5 ਕਿਲੋਗ੍ਰਾਮ ਅਤੇ ਘਰੇਲੂ ਉਪਯੋਗ ਦੇ ਲਈ ਇਹ ਸਿਲੰਡਰ ੧੪.੨ ਕਿਲੋਗ੍ਰਾਮ ਦੇ ਵਜ਼ਨ ਵਿੱਚ ਉਪਲਬਧ ਹਨ। ਉਦਯੋਗਿਕ ਅਤੇ ਵਪਾਰਕ ਉਪਯੋਗ ਦੇ ਲਈ ੧੯ ਕਿਲੋਗ੍ਰਾਮ ਅਤੇ ੪੭.੫ ਕਿਲੋਗ੍ਰਾਮ ਦੇ ਸਿਲੰਡਰ ਉਪਲਬਧ ਹਨ। ਕੁਝ ਨਿੱਜੀ ਕੰਪਨੀਆਂ ਘਰੇਲੂ ਉਪਯੋਗ ਦੇ ਲਈ ੧੨ ਕਿਲੋਗ੍ਰਾਮ ਦੇ ਸਿਲੰਡਰ ਵੇਚਦੀਆਂ ਹਨ।

ਕੀ ਘਰੇਲੂ ਸਿਲੰਡਰਾਂ ਦਾ ਮੋਟਰ ਵਾਹਨਾਂ, ਐੱਲ.ਪੀ.ਜੀ. ਨਾਲ ਚੱਲਾਣ ਵਾਲੇ ਹੋਰ ਉਪਕਰਣਾਂ ਜਾਂ ਗੈਰ ਘਰੇਲੂ ਕੰਮਾਂ ਵਿੱਚ ਉਪਯੋਗ ਕੀਤਾ ਜਾ ਸਕਦਾ ਹੈ ?

ਨਹੀਂ। ਮੋਟਰ ਵਾਹਨਾਂ ਜਾਂ ਹੋਰ ਗੈਰ ਘਰੇਲੂ ਕੰਮਾਂ ਦੇ ਲਈ ਘਰੇਲੂ ਐੱਲ.ਪੀ.ਜੀ. ਸਿਲੰਡਰਾਂ ਦੀ ਵਰਤੋਂ ਉੱਤੇ ਐੱਲ.ਪੀ.ਜੀ. ਨਿਯੰਤਰਣ ਕਾਨੂੰਨ ਦੇ ਅੰਤਰਗਤ ਰੋਕ ਹੈ।

ਕਿਹੜੀਆਂ-ਕਿਹੜੀਆਂ ਕੰਪਨੀਆਂ ਭਾਰਤ ਵਿੱਚ ਘਰੇਲੂ ਪ੍ਰਯੋਗ ਦੇ ਲਈ ਸਿਲੰਡਰ ਉਪਲਬਧ ਕਰਾਉਂਦੀਆਂ ਹਨ ?

ਹੇਠਾਂ ਦਿੱਤੀਆਂ ਗਈਆਂ ਜਨਤਕ ਖੇਤਰ ਦੀਆਂ ਕੰਪਨੀਆਂ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਹਨ

ਨਿੱਜੀ ਖੇਤਰਾਂ ਦੀਆਂ ਕੰਪਨੀਆਂ ਦੇ ਕੁਝ ਉਦਾਹਰਣ

ਨਵਾਂ ਘਰੇਲੂ ਐੱਲ.ਪੀ.ਜੀ. ਕਨੈਕਸ਼ਨ ਲੈਣ ਲਈ ਕੀ ਕਰਨਾ ਚਾਹੀਦਾ ਹੈ ?

ਘਰੇਲੂ ਕਨੈਕਸ਼ਨ ਲੈਣ ਲਈ ਘਰੇਲੂ ਐੱਲ.ਪੀ.ਜੀ. ਸਿਲੰਡਰ ਉਪਲਬਧ ਕਰਵਾਉਣ ਵਾਲੀ ਕਿਸੇ ਵੀ ਕੰਪਨੀ ਦੇ ਵਿਕ੍ਰੇਤਾ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਨੇੜੇ ਦੇ ਵਿਕ੍ਰੇਤਾ ਬਾਰੇ ਜਾਣਨ ਲਈ ਉਸ ਕੰਪਨੀ ਦੀ ਵੈਬਸਾਈਟ ਉੱਤੇ ਦੇਖੋ।

ਨਵੇਂ ਕਨੈਕਸ਼ਨ ਦੇ ਲਈ ਬੇਨਤੀ ਕਰਦੇ ਸਮੇਂ ਹੇਠਾਂ ਦਿੱਤੇ ਗਏ ਕਿਸੇ ਵੀ ਰਿਹਾਇਸ਼ੀ ਪ੍ਰਮਾਣ ਦੇ ਦਸਤਾਵੇਜ਼ ਦਾ ਹੋਣਾ ਜ਼ਰੂਰੀ ਹੈ:- ਰਾਸ਼ਨ ਕਾਰਡ, ਬਿਜਲੀ ਬਿੱਲ, ਟੈਲੀਫ਼ੋਨ ਬਿੱਲ, ਪਾਸਪੋਰਟ, ਰੁਜ਼ਗਾਰ ਪ੍ਰਮਾਣ ਪੱਤਰ, ਫਲੈਟ ਆਵੰਟਨ/ਮਾਲਿਕਾਨਾ ਪੱਤਰ, ਘਰ ਦੀ ਰਜਿਸਟਰੀ ਦੇ ਦਸਤਾਵੇਜ਼, ਐੱਲ.ਆਈ.ਸੀ. ਪਾਲਿਸੀ, ਵੋਟਰ ਪਛਾਣ ਪੱਤਰ, ਕਿਰਾਏ ਦੀ ਰਸੀਦ, ਆਮਦਨ ਕਰ ਵਿਭਾਗ ਰਾਹੀਂ ਜਾਰੀ ਪੈਨ ਕਾਰਡ, ਡਰਾਈਵਿੰਗ ਲਾਈਸੈਂਸ। ਹਾਲਾਂਕਿ, ਕੁਝ ਰਾਜਾਂ ਵਿੱਚ ਨਵੇਂ ਕਨੈਕਸ਼ਨ ਦੇ ਲਈ ਰਾਸ਼ਨ ਕਾਰਡ ਜ਼ਰੂਰੀ ਹੈ।

ਸਿਲੰਡਰ ਅਤੇ ਰੈਗੂਲੇਟਰ ਦੇ ਲਈ ਇੱਕ ਸਕਿਓਰਿਟੀ ਰਾਸ਼ੀ ਡਿਪੋਜਿਟ ਜਮ੍ਹਾ ਕਰਨੀ ਪੈਂਦੀ ਹੈ। ਸਕਿਓਰਿਟੀ ਡਿਪੋਜਿਟ ਜਮ੍ਹਾ ਕਰਨ ਤੇ ਇੱਕ ਸਬਸਕ੍ਰਿਪਸ਼ਨ ਵਾਊਚਰ ਮਿਲਦਾ ਹੈ। ਇਸ ਵਾਊਚਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ, ਕਿਉਂਕਿ​ ਭਵਿੱਖ ਵਿੱਚ ਕਨੈਕਸ਼ਨ ਦੇ ਤਬਾਦਲੇ ਲਈ ਇਸ ਦੀ ਲੋੜ ਪੈਂਦੀ ਹੈ। cm

ਘਰੇਲੂ ਐੱਲ.ਪੀ.ਜੀ. ਕਨੈਕਸ਼ਨ ਦੇ ਤਬਾਦਲੇ ਦੀ ਕੀ ਪ੍ਰਕਿਰਿਆ ਹੈ ?

(੧) ਸ਼ਹਿਰ ਦੇ ਅੰਦਰ ਜਾਂ ਗੁਆਂਢ ਦੇ ਸ਼ਹਿਰ ਵਿੱਚ ਥਾਂ-ਬਦਲੀ

  • ਵਰਤਮਾਨ ਵਿਕ੍ਰੇਤਾ ਸਬਸਕ੍ਰਿਪਸ਼ਨ ਵਾਊਚਰ (ਐੱਸ.ਵੀ.) ਦੀ ਜਾਂਚ ਦੇ ਬਾਅਦ ਇੱਕ ਥਾਂ-ਬਦਲੀ ਦਸਤਾਵੇਜ਼ ਜਾਰੀ ਕਰੇਗਾ।
  • ਸਬਸਕ੍ਰਿਪਸ਼ਨ ਵਾਊਚਰ ਨੂੰ ਥਾਂ-ਬਦਲੀ ਦਸਤਾਵੇਜ਼ ਦੇ ਨਾਲ ਨਵੇਂ ਵਿਕ੍ਰੇਤਾ ਨੂੰ ਦਿਖਾਉਣਾ ਚਾਹੀਦਾ ਹੈ। ਨਵਾਂ ਵਿਕ੍ਰੇਤਾ ਮੂਲ ਐੱਸ.ਵੀ. ਨੂੰ ਜਾਂਚ ਕੇ ਥਾਂ-ਬਦਲੀ ਦੀ ਮਨਜ਼ੂਰੀ ਦੇ ਦਿੰਦਾ ਹੈ। ਥਾਂ-ਬਦਲੀ ਅਤੇ ਐੱਸ.ਵੀ. ਦਸਤਾਵੇਜ਼ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ।
  • ਸਿਲੰਡਰ ਅਤੇ ਰੈਗੂਲੇਟਰ ਜਿਹੇ ਉਪਕਰਣਾਂ ਨੂੰ ਦੇਣ ਦੀ ਕੋਈ ਲੋੜ ਨਹੀਂ ਹੈ, ਖਪਤਕਾਰ ਖ਼ੁਦ ਉਨ੍ਹਾਂ ਨੂੰ ਆਪਣੇ ਨਵੇਂ ਪਤੇ ਉੱਤੇ ਲਿਜਾ ਸਕਦਾ/ਸਕਦੀ ਹੈ।

(੨) ਬਹੁਤ ਦੂਰ ਦੇ ਇਲਾਕੇ ਵਿੱਚ ਕਨੈਕਸ਼ਨ ਦੀ ਥਾਂ-ਬਦਲੀ

  • ਇੱਕ ਮੰਗ ਪੱਤਰ ਦੇ ਨਾਲ ਐੱਸ.ਵੀ. ਨੂੰ ਜਮ੍ਹਾ ਕਰਵਾਉਣ ਦੇ ਬਾਅਦ ਵਰਤਮਾਨ ਸਥਾਨਕ ਵਿਕ੍ਰੇਤਾ ਟਰਮੀਨੇਸ਼ਨ ਵਾਊਚਰ (ਟੀ.ਵੀ.) ਜਾਰੀ ਕਰੇਗਾ। ਸਿਲੰਡਰ ਅਤੇ ਰੈਗੂਲੇਟਰ ਜਿਹੇ ਉਪਕਰਣਾਂ ਨੂੰ ਵਾਪਸ ਕਰਨ ਤੇ ਐੱਸ.ਵੀ. ਵਿੱਚ ਵਰਣਿਤ ਡਿਪੋਜਿਟ ਰਾਸ਼ੀ ਨੂੰ ਵਾਪਸ ਕਰ ਦਿੱਤਾ ਜਾਏਗਾ।
  • ਨਵੇਂ ਸਥਾਨ ਉੱਤੇ ਟੀ.ਵੀ. ਵਿੱਚ ਦਿੱਤੀ ਗਈ ਰਾਸ਼ੀ ਨੂੰ ਜਮ੍ਹਾ ਕਰਵਾਉਣ ਤੇ ਨਵਾਂ ਕਨੈਕਸ਼ਨ ਲਿਆ ਜਾ ਸਕਦਾ ਹੈ। ਕਿਰਪਾ ਕਰਕੇ ਨਵਾਂ ਐੱਸ.ਵੀ. ਪ੍ਰਾਪਤ ਕਰ ਲਵੋ ਅਤੇ ਉਹਨੂੰ ਸੰਭਾਲ ਕੇ ਰੱਖੋ।

ਐੱਲ.ਪੀ.ਜੀ. ਲਗਾਉਂਦੇ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ? ਜਿੱਥੇ ਗੈਸ ਲਗਾਉਣੀ ਹੋਵੇ, ਉਹ ਸਥਾਨ ਕਾਫੀ ਮਹੱਤਵਪੂਰਣ ਹੁੰਦਾ ਹੈ। ਜੇਕਰ ਹੇਠ ਲਿਖੀਆਂ ਸਾਵਧਾਨੀਆਂ ਵਰਤੀਆਂ ਜਾਣ ਤਾਂ ਰਸੋਈ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਜਿੱਥੇ ਗੈਸ ਸਿਲੰਡਰ ਲਗਾਇਆ ਜਾਣਾ ਹੋਵੇ, ਉਹ ਜਗ੍ਹਾ ਹਵਾਦਾਰ ਹੋਣੀ ਚਾਹੀਦੀ ਹੈ ਅਤੇ ਉੱਥੇ ਹਵਾ ਦੀ ਆਵਾਜਾਈ ਆਸਾਨੀ ਨਾਲ ਹੋਣੀ ਚਾਹੀਦੀ ਹੈ। ਐੱਲ.ਪੀ.ਜੀ. ਨੂੰ ਅਜਿਹੇ ਕਮਰੇ ਵਿੱਚ ਪ੍ਰਯੋਗ ਨਹੀਂ ਕਰਨਾ ਚਾਹੀਦਾ, ਜਿੱਥੇ ਖਿੜਕੀ ਜਾਂ ਦਰਵਾਜ਼ੇ ਬੰਦ ਹੋਣ।

  • ਗੈਸ ਨੂੰ ਅਜਿਹੀ ਜਗ੍ਹਾ ਲਗਾਉਣਾ ਚਾਹੀਦਾ ਹੈ, ਜਿੱਥੋਂ ਸਿਲੰਡਰ, ਪ੍ਰੈਸ਼ਰ ਰੈਗੂਲੇਟਰ ਦੀ ਨੌਬ ਅਤੇ ਰਬੜ ਦੀ ਟਿਊਬ ਅਸਾਨੀ ਨਾਲ ਹਿਲ-ਜੁਲ ਸਕਣ।
  • ਸਿਲੰਡਰ ਨੂੰ ਜ਼ਮੀਨ ਦੀ ਸਤਹਿ ਉੱਤੇ ਹੀ ਲਗਾਇਆ ਜਾਣਾ ਚਾਹੀਦਾ ਹੈ ਨਾ ਕਿ ਜ਼ਮੀਨ ਤੋਂ ਥੱਲੇ ਜਾਂ ਭੂਮੀਗਤ ਥਾਂ 'ਤੇ। ਜੇਕਰ ਸਿਲੰਡਰ ਨੂੰ ਕਬਰਡ ਵਿੱਚ ਰਖਵਾ ਗਿਆ ਹੈ ਤਾਂ ਧਿਆਨ ਰੱਖੋ ਕਿ ਉਹ ਕਬਰਡ ਹਵਾਦਾਰ ਹੋਵੇ। ਤਲਹਟੀ ਅਤੇ ਉੱਪਰਲੇ ਸਥਾਨਾਂ ਵਿੱਚੋਂ ਹਵਾ ਦੀ ਆਵਾਜਾਈ ਹੋਣੀ ਚਾਹੀਦੀ ਹੈ।
  • ਖਾਣਾ ਪਕਾਉਣ ਵਾਲੇ ਉਪਕਰਣ ਨੂੰ ਜ਼ਮੀਨ ਉੱਤੇ ਨਾ ਰੱਖੋ। ਉਪਕਰਣ ਨੂੰ ਹਮੇਸ਼ਾ ਸਲੈਬ ਜਾਂ ਮੇਜ਼ ਉੱਤੇ ਇੰਨੀ ਉਚਾਈ ਉੱਤੇ ਰੱਖਿਆ ਜਾਣਾ ਚਾਹੀਦਾ ਹੈ, ਜਿੱਥੇ ਅਸਾਨੀ ਨਾਲ ਖੜ੍ਹੇ ਹੋ ਕੇ ਖਾਣਾ ਪਕਾਇਆ ਜਾ ਸਕੇ। ਲੱਕੜੀ ਦੀ ਸਤਹਿ ਵਾਲੇ ਮੇਜ਼ ਦਾ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਮੇਜ਼ ਲੱਕੜੀ ਦਾ ਹੈ ਤਾਂ ਉਸ ਉੱਤੇ ਪਹਿਲਾਂ ਏਸਬੇਸਟਸ ਸ਼ੀਟ ਵਿਛਾਈ ਜਾਣੀ ਚਾਹੀਦੀ ਹੈ, ਫਿਰ ਸਟੋਵ ਰੱਖਿਆ ਜਾਣਾ ਚਾਹੀਦਾ ਹੈ।
  • ਉਪਕਰਣ ਨੂੰ ਸਿੱਧੇ ਖਿੜਕੀ ਦੇ ਸਾਹਮਣੇ ਨਾ ਰੱਖੋ। ਜੇਕਰ ਹਵਾ ਦਾ ਬੁੱਲ੍ਹਾ ਤੇਜ਼ੀ ਨਾਲ ਆਏ ਤਾਂ ਸਟੋਵ ਦੀ ਅੱਗ ਬੁਝ ਸਕਦੀ ਹੈ ਅਤੇ ਕਮਰੇ ਵਿੱਚ ਐੱਲ.ਪੀ.ਜੀ. ਜਮ੍ਹਾ ਹੋ ਸਕਦੀ ਹੈ।
  • ਖਾਣਾ ਪਕਾਉਣ ਦਾ ਉਪਕਰਣ ਕਿਸੇ ਮੇਜ਼ ਜਾਂ ਸਲੈਬ ਉੱਤੇ ਰੱਖਿਆ ਜਾਣਾ ਚਾਹੀਦਾ ਹੈ, ਜਿੱਥੇ ਇੱਕ ਸਿਰਾ ਕੰਧ ਨਾਲ ਚਿਪਕਿਆ ਹੋਵੇ। ਸਟੋਵ ਦਾ ਪਿਛਲਾ ਹਿੱਸਾ ਇੱਕ ਸਾਧਾਰਨ ਕੰਧ ਨਾਲ ਲੱਗਿਆ ਹੋਣਾ ਚਾਹੀਦਾ ਹੈ। ਕੰਧ ਵਿੱਚ ਕੋਈ ਵੀ ਰੈਕ ਜਾਂ ਅਲਮਾਰੀ ਨਹੀਂ ਹੋਣੀ ਚਾਹੀਦੀ। ਅਜਿਹਾ ਸੰਭਵ ਹੈ ਕਿ ਅਲਮਾਰੀ ਤੋਂ ਕੁਝ ਸਾਮਾਨ ਬਲਦੇ ਹੋਏ ਸਟੋਵ ਉੱਤੇ ਲਟਕਿਆ ਰਹਿ ਗਿਆ ਤਾਂ ਅੱਗ ਵੀ ਲੱਗ ਸਕਦੀ ਹੈ।
  • ਕਮਰੇ ਵਿੱਚ ਦੋ ਤੋਂ ਵੱਧ ਸਿਲੰਡਰ ਨਹੀਂ ਰੱਖੇ ਜਾਣੇ ਚਾਹੀਦੇ। ਰਸੋਈ ਵਿੱਚ ਦੋ ਸਿਲੰਡਰ ਰੱਖਣ ਲਈ ਰਸੋਈ ਦਾ ਘੱਟੋ-ਘੱਟ ਖੇਤਰ 10 ਵਰਗ ਮੀਟਰ ਹੋਣਾ ਚਾਹੀਦਾ ਹੈ।
  • ਸਿਲੰਡਰ ਨੂੰ ਹਮੇਸ਼ਾ ਸਿੱਧਾ ਖੜ੍ਹਾ ਰੱਖਣਾ ਚਾਹੀਦਾ ਹੈ। ਉਸ ਦਾ ਵਾਲਵ ਉੱਪਰ ਵੱਲ ਹੋਣਾ ਚਾਹੀਦਾ ਹੈ। ਜੇਕਰ ਸਿਲੰਡਰ ਨੂੰ ਕਿਸੇ ਹੋਰ ਤਰ੍ਹਾਂ ਨਾਲ ਲਗਾਇਆ ਜਾਏਗਾ ਤਾਂ ਤਰਲ ਐੱਲ.ਪੀ.ਜੀ. ਵਾਲਵ ਤੋਂ ਬਾਹਰ ਆ ਸਕਦੀ ਹੈ ਅਤੇ ਦੁਰਘਟਨਾ ਵਾਪਰ ਸਕਦੀ ਹੈ।
  • ਗੈਸ ਉਪਕਰਣ ਦੇ ਆਸ-ਪਾਸ ਇਲੈਕਟ੍ਰਿਕ ਓਵਨ, ਕੈਰੋਸੀਨ ਸਟੋਵ ਆਦਿ ਉਪਕਰਣ ਨਹੀਂ ਰੱਖੇ ਜਾਣੇ ਚਾਹੀਦੇ।
  • ਸਿਲੰਡਰ ਨੂੰ ਧੁੱਪ, ਮੀਂਹ, ਧੂੜ ਅਤੇ ਗਰਮੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।
  • ਸਿਲੰਡਰ ਦੇ ਉੱਪਰਲੇ ਹਿੱਸੇ ਉੱਤੇ ਕੋਈ ਬਰਤਨ ਜਾਂ ਕੱਪੜਾ ਨਹੀਂ ਰੱਖਿਆ ਜਾਣਾ ਚਾਹੀਦਾ।
  • ਸੇਫਟੀ ਸਕਿਓਰਿਟੀ ਕੈਪ ਨੂੰ ਹਮੇਸ਼ਾ ਟਾਪ ਰਿੰਗ ਸਟੇ ਪਲੇਟ ਦੇ ਨਾਲ ਬੰਨ੍ਹ ਕੇ ਰੱਖਣਾ ਚਾਹੀਦਾ ਹੈ, ਜਿਸ ਵਿੱਚ ਜੇਕਰ ਵਾਲਵ ਤੋਂ ਸਿਲੰਡਰ ਵਿੱਚ ਗੈਸ ਰਿੱਸ ਰਹੀ ਹੈ ਤਾਂ ਉਹਨੂੰ ਸਕਿਓਰਿਟੀ ਕੈਪ ਨਾਲ ਬੰਦ ਕੀਤਾ ਜਾ ਸਕੇ।
  • ਖਾਲੀ ਜਾਂ ਭਰੇ ਹੋਏ ਸਿਲੰਡਰ ਨੂੰ ਖੁੱਲ੍ਹੇ ਹੋਏ ਵਾਲਵ ਦਾ ਨਾਲ ਨਹੀਂ ਰੱਖਣਾ ਚਾਹੀਦਾ। ਉਸ ਉੱਤੇ ਸਕਿਓਰਿਟੀ ਕੈਪ ਲਗਾ ਕੇ ਰੱਖਣਾ ਚਾਹੀਦਾ ਹੈ।
  • ਪ੍ਰੈਸ਼ਰ ਰੈਗੂਲੇਟਰ ਨੂੰ ਪ੍ਰਯੋਗ ਕਰਨ ਲਈ ਪ੍ਰੈਸ਼ਰ ਰੈਗੂਲੇਟਰ ਦੇ ਉੱਪਰ ਦਿੱਤੇ ਗਏ ਨਿਰਦੇਸ਼ਾਂ ਨੂੰ ਪੜ੍ਹੋ।

ਐੱਲ.ਪੀ.ਜੀ. ਸਿਲੰਡਰ ਦੇ ਪ੍ਰਯੋਗ ਦੇ ਲਈ ਸੁਝਾਅ

(੧) ਖਾਲੀ ਐੱਲ.ਪੀ.ਜੀ. ਸਿਲੰਡਰ ਨੂੰ ਹਟਾਉਣਾ

  • ਖਾਲੀ ਐੱਲ.ਪੀ.ਜੀ. ਸਿਲੰਡਰ ਨੂੰ ਬਦਲਣ ਤੋਂ ਪਹਿਲਾਂ ਰਸੋਈ ਅਤੇ ਉਹ ਨਾਲ ਵਾਲੇ ਕਮਰਿਆਂ ਵਿੱਚ ਧੂਫ-ਬੱਤੀ, ਪੂਜਾ ਲੈਂਪ, ਮੋਮਬੱਤੀ ਸਹਿਤ ਸਭ ਪ੍ਰਕਾਰ ਦੀ ਅੱਗ ਨੂੰ ਬੁਝਾ ਦਿਓ।
  • ਸਟੋਵ ਦੇ ਸਾਰੇ ਚੁੱਲ੍ਹੇ ਬੰਦ ਕਰ ਦਿਓ।
  • ਰੈਗੂਲੇਟਰ ਨੌਬ ਨੂੰ ਆਨ ਤੋਂ ਆਫ ਕਰੋ।
  • ਰੈਗੂਲੇਟਰ ਨੂੰ ਫੜੋ ਅਤੇ ਹੇਠ ਵੱਲ ਗੋਲ ਰਿੰਗਨੁਮਾ ਪਲਾਸਟਿਕ ਗਰਿਪ ਨੂੰ ਉੱਪਰ ਵੱਲ ਥੋੜ੍ਹਾ ਜਿਹਾ ਘੁਮਾਉਂਦੇ ਹੋਏ ਉਠਾਓ। ਇਸ ਪ੍ਰਕਾਰ ਰੈਗੂਲੇਟਰ ਸਿਲੰਡਰ ਤੋਂ ਵੱਖ ਹੋ ਜਾਏਗਾ।
  • ਸਿਲੰਡਰ ਦੇ ਵਾਲਵ ਉੱਤੇ ਸੇਫਟੀ ਕੈਪ ਲਗਾ ਦਿਓ। ਕੈਪ ਨੂੰ ਤਦ ਤਕ ਹੌਲੀ ਜਿਹੀ ਦਬਾਓ, ਜਦੋਂ ਤਕ ਇੱਕ ਕਲਿਕ ਦੀ ਆਵਾਜ਼ ਨਾ ਆ ਜਾਏ। ਹੁਣ ਖਾਲੀ ਸਿਲੰਡਰ ਨੂੰ ਹਟਾਇਆ ਜਾ ਸਕਦਾ ਹੈ।

(੨) ਭਰੇ ਹੋਏ ਸਿਲੰਡਰ ਨੂੰ ਲਗਾਉਣਾ

  • ਸੇਫਟੀ ਕੈਪ ਨੂੰ ਹਟਾਉਣ ਲਈ ਉਹਨੂੰ ਹੇਠਾਂ ਵੱਲ ਦਬਾਓ, ਕੌਰਡ ਨੂੰ ਖਿੱਚੋ ਅਤੇ ਖਿੱਚੀ ਰੱਖੋ, ਕੈਪ ਨੂੰ ਸਿਲੰਡਰ ਦੇ ਵਾਲਵ ਤੋਂ ਉੱਪਰ ਵੱਲ ਕਰ ਦਿਓ।
  • ਆਪਣੀ ਛੋਟੀ ਉਂਗਲੀ ਦਾ ਪ੍ਰਯੋਗ ਕਰਕੇ ਇਹ ਜਾਂਚੋ ਕਿ ਸਿਲੰਡਰ ਦੇ ਵਾਲਵ ਵਿੱਚ ਸੀਲਿੰਗ ਰਿੰਗ ਆਪਣੀ ਸਹੀ ਜਗ੍ਹਾ ਉੱਤੇ ਹੈ ਜਾਂ ਨਹੀਂ। ਜੇਕਰ ਉਹ ਰਿੰਗ ਨਹੀਂ ਹੈ ਤਾਂ ਉਸ ਸਿਲੰਡਰ ਦਾ ਪ੍ਰਯੋਗ ਨਾ ਕਰੋ। ਸੇਫਟੀ ਕੈਪ ਨੂੰ ਵਾਪਸ ਲਗਾ ਦਿਓ ਅਤੇ ਆਪਣੇ ਸਥਾਨਕ ਵਿਕ੍ਰੇਤਾ ਨੂੰ ਸਿਲੰਡਰ ਬਦਲਣ ਲਈ ਕਹੋ।

(੩) ਭਰੇ ਸਿਲੰਡਰ ਉੱਤੇ ਰੈਗੂਲੇਟਰ ਲਗਾਉਣ ਲਈ ਹੇਠ ਲਿਖੇ ਨਿਰਦੇਸ਼ਾਂ ਦਾ ਪਾਲਣ ਕਰੋ-

  • ਨਿਸ਼ਚਿਤ ਕਰੋ ਕਿ ਰੈਗੂਲੇਟਰ ਦਾ ਨੌਬ ਆਫ ਦੀ ਹਾਲਤ ਵਿੱਚ ਹੋਵੇ।
  • ਰੈਗੂਲੇਟਰ ਨੂੰ ਫੜੋ ਅਤੇ ਪਲਾਸਟਿਕ ਬੁਰਸ਼ ਨੂੰ ਉੱਪਰ ਉਠਾਓ।
  • ਰੈਗੂਲੇਟਰ ਨੂੰ ਵਾਲਵ ਉੱਤੇ ਸਿੱਧਾ ਰੱਖੋ ਅਤੇ ਥੋੜ੍ਹਾ ਘੁਮਾਉਂਦੇ ਹੋਏ ਹੇਠਾਂ ਤਦ ਤਕ ਰੱਖੋ ਜਦੋਂ ਤਕ ਕਿ ਵਾਲਵ ਉੱਤੇ ਉਹ ਠੀਕ ਤਰ੍ਹਾਂ ਫਿਟ ਨਾ ਹੋ ਜਾਏ। ਪਲਾਸਟਿਕ ਦੇ ਕਾਲੇ ਬੁਰਸ਼ ਨੂੰ ਛੱਡ ਦਿਓ ਅਤੇ ਉਹਨੂੰ ਹੇਠਾਂ ਦਬਾਓ (ਤੁਹਾਨੂੰ ਇੱਕ ਕਲਿਕ ਦੀ ਆਵਾਜ਼ ਸੁਣਾਈ ਦੇ ਸਕਦੀ ਹੈ।
  • ਹੁਣ ਸਿਲੰਡਰ ਉੱਤੇ ਪ੍ਰੈਸ਼ਰ ਰੈਗੂਲੇਟਰ ਲੱਗ ਚੁੱਕਾ ਹੈ।

(੪) ਬਰਨਰਸ ਨੂੰ ਜਲਾਉਣ ਲਈ

  • ਰੈਗੂਲੇਟਰ ਦੀ ਨੌਬ ਨੂੰ ਘੜੀ ਦੀ ਉਲਟ ਦਿਸ਼ਾ ਵਿੱਚ ਘੁਮਾ ਕੇ ਉਹਨੂੰ ਆਨ ਕਰੋ।
  • ਬਰਨਰ ਦੇ ਕੋਲ ਇੱਕ ਬਲਦੀ ਹੋਈ ਮਾਚਸ ਦੀ ਤੀਲ੍ਹੀ ਲਿਆਓ ਅਤੇ ਸਟੋਵ ਦੀ ਨੌਬ ਨੂੰ ਆਨ ਕਰੋ।

(੫) ਹੋਰ

  • ਖਾਣਾ ਪਕਾਉਂਦੇ ਸਮੇਂ ਨਾਇਲੌਨ ਜਾਂ ਉਸ ਤਰ੍ਹਾਂ ਦੇ ਕੱਪੜੇ ਨਾ ਪਹਿਨੋ।
  • ਜਦੋਂ ਖਾਣਾ ਪਕਾਉਣ ਦੇ ਉਪਕਰਣਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੋਵੇ ਤਾਂ ਉਸ ਉੱਤੇ ਨਜ਼ਰ ਰੱਖੋ।
  • ਗੈਸ ਵਿੱਚ ਆਈ ਕਿਸੇ ਖ਼ਰਾਬੀ ਨੂੰ ਖ਼ੁਦ ਠੀਕ ਕਰਨ ਦੀ ਕੋਸ਼ਿਸ਼ ਨਾ ਕਰੋ ਜਾਂ ਕਿਸੇ ਹੋਰ ਅਨਾੜੀ ਮਕੈਨਿਕ ਤੋਂ ਵੀ ਠੀਕ ਨਾ ਕਰਵਾਓ।
  • ਖਾਣਾ ਪਕਾਉਣ ਦੇ ਬਾਅਦ ਰਾਤ ਨੂੰ ਰੈਗੂਲੇਟਰ ਨੂੰ ਆਨ ਹਾਲਤ ਵਿੱਚ ਨਾ ਛੱਡੋ।
  • ਸਟੋਵ ਬਾਲਣ ਤੋਂ ਪਹਿਲਾਂ ਹਮੇਸ਼ਾ ਨਿਸ਼ਚਿਤ ਕਰ ਲਵੋ ਕਿ ਕਿਤੇ ਐੱਲ.ਪੀ.ਜੀ. ਦਾ ਰਿਸਾਅ ਤਾਂ ਨਹੀਂ ਹੋ ਰਿਹਾ ਹੈ।
  • ਜਿੱਥੋਂ ਤਕ ਸੰਭਵ ਹੋਵੇ ਰਸੋਈ ਨੂੰ ਸਾਫ਼ ਰੱਖੋ ਤਾਂ ਕਿ​ ਉੱਥੇ ਚੂਹੇ ਅਤੇ ਤਿਲਚੱਟੇ ਨਾ ਹੋਣ।

ਖਪਤਕਾਰਾਂ ਦੇ ਲਈ ਸਧਾਰਨ ਸੁਰੱਖਿਆ ਸੁਝਾਅ-

(੧) ਰਬੜ ਟਿਊਬਿੰਗ ਅਤੇ ਪ੍ਰੈਸ਼ਰ ਰੈਗੂਲੇਟਰ ਦੇ ਬਾਰੇ ਯਾਦ ਰੱਖਣ ਵਾਲੇ ਤੱਥ

  • ਨਿਸ਼ਚਿਤ ਕਰ ਲਵੋ ਕਿ ਰਬੜ ਟਿਊਬ ਅਤੇ ਰੈਗੂਲੇਟਰ ਆਈ.ਐੱਸ.ਆਈ./ਬੀ.ਆਈ.ਐੱਸ. ਮਾਰਕ ਪ੍ਰਵਾਨ ਹੋਣੇ ਚਾਹੀਦੇ ਹਨ।
  • ਬੀ.ਆਈ.ਐੱਸ. ਪ੍ਰਵਾਨ ਰਬੜ ਟਿਊਬ ਅਤੇ ਐੱਲ.ਪੀ.ਜੀ. ਰੈਗੂਲੇਟਰ ਨੂੰ ਰਜਿਸਟਰਡ ਵਿਕ੍ਰੇਤਾ ਤੋਂ ਹੀ ਖਰੀਦੋ।
  • ਇਹ ਜਿੰਨਾ ਹੋ ਸਕੇ ਓਨਾ ਛੋਟਾ ਹੋਣਾ ਚਾਹੀਦਾ ਹੈ। ਅਧਿਕਤਮ ਲੰਬਾਈ 1.5 ਮੀਟਰ ਰੱਖੀ ਜਾ ਸਕਦੀ ਹੈ।
  • ਇਹ ਨਿਸ਼ਚਿਤ ਕਰੋ ਕਿ ਤੁਹਾਡੇ ਉਪਕਰਣ ਦਾ ਨੌਜਲ ਰੈਗੂਲੇਟਰ ਅਤੇ ਰਬੜ ਟਿਊਬ ਵਿੱਚ ਫਿਟ ਆਵੇ ਅਤੇ ਉਸ ਵਿੱਚ ਉਚਿਤ ਬੋਰ ਪ੍ਰਯੋਗ ਕੀਤਾ ਗਿਆ ਹੋਵੇ। ਤੁਹਾਡਾ ਵਿਕ੍ਰੇਤਾ ਤੁਹਾਨੂੰ ਸਹੀ ਆਕਾਰ ਦੇ ਬਾਰੇ ਜਾਣਕਾਰੀ ਦੇ ਦੇਵੇਗਾ।
  • ਇਹ ਅਜਿਹਾ ਹੋਣਾ ਚਾਹੀਦਾ ਹੈ ਕਿ ਇਸ ਦੀ ਜਾਂਚ ਆਸਾਨੀ ਨਾਲ ਕੀਤੀ ਜਾ ਸਕੇ।
  • ਇਹਨੂੰ ਗਰਮੀ ਅਤੇ ਅੱਗ ਤੋਂ ਦੂਰ ਰੱਖੋ।
  • ਟਿਊਬ ਨੂੰ ਚੰਗੀ ਤਰ੍ਹਾਂ ਲਗਾਓ, ਜਿਸ ਨਾਲ ਕਿ ਸਟੋਵ ਅਤੇ ਰੈਗੂਲੇਟਰ ਦੀ ਨੌਜਲ ਨੂੰ ਪੂਰੀ ਤਰ੍ਹਾਂ ਢਕਿਆ ਜਾ ਸਕੇ।
  • ਧਿਆਨ ਰੱਖੋ ਕਿ ਸਟੋਵ ਦੇ ਬਰਨਰ ਤੋਂ ਟਿਊਬ ਨੂੰ ਗਰਮੀ ਨਾ ਪਹੁੰਚੇ ਜਾਂ ਉਹ ਹਿਲਿਆ ਹੋਇਆ ਨਾ ਹੋਵੇ।
  • ਇਹਨੂੰ ਸਿਰਫ ਗਿੱਲੇ ਕੱਪੜੇ ਨਾਲ ਸਾਫ਼ ਕਰੋ ਅਤੇ ਨੌਜਲ ਵਿੱਚ ਰਬੜ ਟਿਊਬ ਨੂੰ ਅਸਾਨੀ ਨੂੰ ਵਾੜਨ ਲਈ ਸਾਬਣ ਦਾ ਪ੍ਰਯੋਗ ਨਾ ਕਰੋ।
  • ਨਿਯਮਿਤ ਰੂਪ ਨਾਲ ਜਾਂਚੋ ਕਿ ਕਿਤੇ ਇਸ ਵਿੱਚ ਕਿਸੇ ਪ੍ਰਕਾਰ ਦੇ ਛੇਕ ਨਾ ਹੋਣ, ਇਹ ਕਿਤਿਓਂ ਫਟੀ ਨਾ ਹੋਵੇ ਜਾਂ ਕਿਤਿਓਂ ਮੁਲਾਇਮ ਹੋ ਕੇ ਗਲ ਨਾ ਰਹੀ ਹੋਵੇ। ਖਾਸ ਕਰਕੇ ਇਸ ਦੇ ਦੋਨਾਂ ਸਿਰਿਆਂ ਨੂੰ ਧਿਆਨ ਨੂੰ ਜਾਂਚੋ।
  • ਹਰ ਦੋ ਸਾਲ ਦੇ ਅੰਤਰਾਲ ਤੇ ਟਿਊਬ ਨੂੰ ਬਦਲੋ।
  • ਰਬੜ ਟਿਊਬ ਨੂੰ ਢਕਣ ਲਈ ਕੋਈ ਹੋਰ ਪਰਤ ਨਾ ਚੜ੍ਹਾਓ।
  • ਪ੍ਰੈਸ਼ਰ ਰੈਗੂਲੇਟਰ ਵੀ ਕਾਫੀ ਮਹੱਤਵਪੂਰਣ ਹੈ। ਇਹ ਸਿਲੰਡਰ ਵਾਲਵ ਦੇ ਆਉਟਲੇਟ ਨਾਲ ਜੁੜਿਆ ਹੁੰਦਾ ਹੈ। ਇਸ ਦਾ ਕੰਮ ਸਿਲੰਡਰ ਨੂੰ ਸਟੋਵ ਤਕ ਜਾਣ ਵਾਲੀ ਗੈਸ ਦੇ ਦਬਾਅ ਨੂੰ ਨਿਯੰਤ੍ਰਿਤ ਕਰਨਾ ਹੁੰਦਾ ਹੈ।

(੨) ਗੈਸ ਸਿਲੰਡਰ ਲੈਂਦੇ ਸਮੇਂ ਧਿਆਨ ਰੱਖਣ ਯੋਗ ਤੱਥ

  • ਜਾਂਚ ਲਵੋ ਕਿ ਸਿਲੰਡਰ ਉੱਤੇ ਕੰਪਨੀ ਸੀਲ ਅਤੇ ਸੇਫਟੀ ਕੈਪ ਸਹੀ ਹਾਲਤ ਵਿੱਚ ਹੋਵੇ।
  • ਜੇਕਰ ਉਹਨੂੰ ਪ੍ਰਯੋਗ ਕਰਨਾ ਨਹੀਂ ਜਾਣਦੇ ਤਾਂ ਡਿਲੀਵਰੀ ਵਾਲੇ ਵਿਅਕਤੀ ਨੂੰ ਕਹੋ ਕਿ ਉਹ ਉਹਨੂੰ ਪ੍ਰਯੋਗ ਕਰਨ ਦੀ ਵਿਧੀ ਸਮਝਾਏ।
  • ਸਿਲੰਡਰ ਨੂੰ ਜ਼ਮੀਨ ਦੇ ਪੱਧਰ ਉੱਤੇ ਸਮਤਲ ਸਥਾਨ ਉੱਤੇ ਲਗਾਉਣਾ ਚਾਹੀਦਾ ਹੈ।

(੩) ਗੈਸ ਸਿਲੰਡਰ ਦਾ ਪ੍ਰਯੋਗ ਕਰਨ ਤੋਂ ਪਹਿਲਾਂ ਯਾਦ ਰੱਖਣ ਯੋਗ ਤੱਥ

  • ਜਾਂਚ ਲਵੋ ਕਿ ਸਿਲੰਡਰ ਦੇ ਵਾਲਵ ਦੇ ਅੰਦਰ ਰਬੜ ਦੀ ਗੋਲ ਰਿੰਗ ਮੌਜੂਦ ਹੋਵੇ।
  • ਸਾਬਣ ਦੇ ਘੋਲ ਜਾਂ ਸੁੰਘ ਕੇ ਜਾਂਚੋਂ ਕਿ ਗੈਸ ਦਾ ਰਿਸਾਅ ਤਾਂ ਨਹੀਂ ਹੋ ਰਿਹਾ।
  • ਰਿਸਾਅ ਨੂੰ ਜਾਂਚਣ ਲਈ ਕਦੇ ਵੀ ਬਲਦੀ ਹੋਈ ਤੀਲ੍ਹੀ ਦਾ ਪ੍ਰਯੋਗ ਨਾ ਕਰੋ।
  • ਸਿਲੰਡਰ ਨੂੰ ਜ਼ਮੀਨ ਦੇ ਪੱਧਰ ਉੱਤੇ ਹਮੇਸ਼ਾ ਸਿੱਧਾ ਖੜ੍ਹਾ ਕਰੋ ਅਤੇ ਧਿਆਨ ਰੱਖੋ ਕਿ ਜਿੱਥੇ ਸਿਲੰਡਰ ਹੋਵੇ ਉਹ ਸਥਾਨ ਹਵਾਦਾਰ ਹੋਵੇ।
  • ਕੈਬਿਨਟ ਵਿੱਚ ਐੱਲ.ਪੀ.ਜੀ. ਸਿਲੰਡਰ ਨੂੰ ਨਾ ਲਗਾਓ।
  • ਐੱਲ.ਪੀ.ਜੀ. ਸਟੋਵ ਨੂੰ ਹਮੇਸ਼ਾ ਰਸੋਈ ਦੀ ਸਲੈਬ ਉੱਤੇ ਲਗਾਉਣਾ ਚਾਹੀਦਾ ਹੈ ਅਤੇ ਧਿਆਨ ਰਹੇ ਕਿ ਉਹ ਸਲੈਬ ਸਿਲੰਡਰ ਤੋਂ ਉੱਚੀ ਹੋਵੇ।
  • ਸਿਲੰਡਰ ਨੂੰ ਬਾਕੀ ਅਜਿਹੇ ਸਾਰੇ ਉਪਕਰਣਾਂ ਜਾਂ ਸਰੋਤਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ, ਜੋ ਕਿ ਅੱਗ ਜਾਂ ਗਰਮੀ ਨਾਲ ਸੰਬੰਧਤ ਹੋਣ।

(੪) ਗੈਸ ਸਿਲੰਡਰ ਦਾ ਪ੍ਰਯੋਗ ਕਰਨ ਦੇ ਬਾਅਦ ਕੀ ਕਰੀਏ

  • ਜਦੋਂ ਸਿਲੰਡਰ ਦਾ ਪ੍ਰਯੋਗ ਨਾ ਕੀਤਾ ਜਾ ਰਿਹਾ ਹੋਵੇ ਤਾਂ ਰੈਗੂਲੇਟਰ ਦੀ ਨੌਬ ਨੂੰ 'ਆਫ' (ਬੰਦ) ਰੱਖਣਾ ਚਾਹੀਦਾ ਹੈ।
  • ਖਾਲੀ ਸਿਲੰਡਰ ਨੂੰ ਠੰਢੀ ਅਤੇ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਅਤੇ ਉਸ ਉੱਤੇ ਸੇਫਟੀ ਕੈਪ ਲੱਗੀ ਹੋਣੀ ਚਾਹੀਦੀ ਹੈ।

ਜੇਕਰ ਗੈਸ ਦੀ ਗੰਧ ਆਵੇ ਤਾਂ ਕੀ ਕਰਨਾ ਚਾਹੀਦਾ ਹੈ ?

ਗੈਸੀ ਅਵਸਥਾ ਵਾਲੀ ਐੱਲ.ਪੀ.ਜੀ. ਰੰਗ ਰਹਿਤ ਅਤੇ ਗੰਧ ਰਹਿਤ ਹੁੰਦੀ ਹੈ, ਇਸ ਲਈ ਇਸ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਗੰਧ ਪਾਈ ਗਈ ਹੈ, ਜਿਸ ਵਿੱਚੋਂ ਰਿਸਾਅ ਹੋਣ ਤੇ ਪਛਾਣ ਕੀਤੀ ਜਾ ਸਕੇ। ਇਹਨੂੰ ਹਵਾ ਵਿੱਚ ਧਮਾਕਾ ਹੋਣ ਤੋਂ 1/5 ਗੁਣਾ ਪਹਿਲਾਂ ਸੁੰਘ ਕੇ ਪਛਾਣਿਆ ਜਾ ਸਕਦਾ ਹੈ।

ਜੇਕਰ ਗੈਸ ਦੀ ਗੰਧ ਆਵੇ ਤਾਂ,

  • ਘਬਰਾਓ ਨਾ।
  • ਬਿਜਲੀ ਦੇ ਸਵਿੱਚਾਂ ਦਾ ਪ੍ਰਯੋਗ ਨਾ ਕਰੋ। ਬਿਜਲੀ ਦੇ ਮੁੱਖ ਸਵਿੱਚ ਨੂੰ ਬਾਹਰੋਂ ਬੰਦ ਕਰ ਦਿਓ।
  • ਨਿਸ਼ਚਿਤ ਕਰੋ ਕਿ ਸਟੋਵ ਦੀ ਨੌਬ ਆਫ ਦੀ ਸਥਿਤੀ ਵਿੱਚ ਹੋਵੇ।
  • ਐੱਲ.ਪੀ.ਜੀ. ਦੇ ਰਿਸਾਅ ਦੀ ਜਾਂਚ ਕਰਨ ਲਈ ਵੀ ਮਾਚਸ ਦੀ ਤੀਲ੍ਹੀ ਨਾ ਬਾਲੋ। ਸਭ ਪ੍ਰਕਾਰ ਦੀ ਅੱਗ, ਲੈਂਪ, ਅਗਰਬੱਤੀ ਆਦਿ ਨੂੰ ਬੁਝਾ ਦਿਓ।
  • ਰੈਗੂਲੇਟਰ ਨੌਬ ਨੂੰ ਘੜੀ ਦੀ ਦਿਸ਼ਾ ਵਿੱਚ ਘੁਮਾ ਕੇ ਆਫ ਦੀ ਸਥਿਤੀ ਵਿੱਚ ਕਰੋ।
  • ਸਭ ਖਿੜਕੀ ਅਤੇ ਦਰਵਾਜ਼ੇ ਖੋਲ੍ਹ ਦਿਓ।
  • ਜੇਕਰ ਗੰਧ ਆਉਣੀ ਬੰਦ ਨਹੀਂ ਹੁੰਦੀ ਤਾਂ ਦਫ਼ਤਰ ਦੇ ਵੇਲੇ ਆਪਣੇ ਗੈਸ ਵਿਕ੍ਰੇਤਾ ਨਾਲ ਸੰਪਰਕ ਕਰੋ। ਵਿਹਲ ਦੇ ਸਮੇਂ ਕਿਰਪਾ ਕਰਕੇ ਨੇੜੇ ਦੇ ਸੰਕਟਕਾਲੀ ਸੇਵਾ ਕੇਂਦਰ ਨਾਲ ਸੰਪਰਕ ਕਰੋ।
  • ਇੱਕ ਅਨੁਭਵੀ ਵਿਅਕਤੀ ਰੈਗੂਲੇਟਰ ਨੂੰ ਸਾਵਧਾਨੀ ਨਾਲ ਹਟਾ ਕੇ ਵਾਲਵ ਉੱਤੇ ਸੇਫਟੀ ਕੈਪ ਲਗਾ ਸਕਦਾ ਹੈ।

ਸਿਲੰਡਰ ਦੀ ਸਮਾਪਤੀ

ਇਹ ਤੱਥ ਕਈਆਂ ਨੂੰ ਪਤਾ ਨਹੀਂ ਹੁੰਦਾ ਹੈ ਕਿ ਪੁਨਰਭਰਣ ਅਤੇ ਸਪਲਾਈ ਦੇ ਲਈ ਭੇਜਣ ਤੋਂ ਪਹਿਲਾਂ ਐੱਲ.ਪੀ.ਜੀ. ਸਿਲੰਡਰਾਂ ਦੀ ਨਿਯਤਕਾਲੀ ਕਾਨੂੰਨੀ ਜਾਂਚ ਕਰਨੀ ਹੁੰਦੀ ਹੈ। ਐੱਲ.ਪੀ.ਜੀ. ਸਿਲੰਡਰਾਂ ਦੀਆਂ ਤਿੰਨ ਸਿੱਧੀਆਂ ਸਟੇ ਪਲੇਟਾਂ (ਸਾਈਡ ਸਟੇਮ) ਵਿੱਚੋਂ ਇੱਕ ਉੱਤੇ ਇੱਕ ਸਾਵਧਾਨੀ ਤਾਰੀਕ ਦਾ ਜ਼ਿਕਰ ਕੀਤਾ ਜਾਂਦਾ ਹੈ।

ਤਾਰੀਕ ਨੂੰ ਏ ਜਾਂ ਬੀ ਜਾਂ ਸੀ ਜਾਂ ਡੀ ਅਤੇ ਇੱਕ ਦੋ-ਅੰਕੀ ਸੰਖਿਆ ਦਾ ਰੂਪ ਵਿੱਚ ਅਲਫਾ ਸੰਖਿਆ ਅਨੁਸਾਰ ਕੋਡ ਦਿੱਤਾ ਜਾਂਦਾ ਹੈ। ਅੱਖਰ ਤਿਮਾਹੀਆਂ ਨੂੰ ਦਰਸਾਉਂਦੇ ਹਨ - ਏ ਮਾਰਚ ਵਿੱਚ ਸਮਾਪਤ ਤਿਮਾਹੀ ਦੇ ਲਈ, ਬੀ ਜੂਨ ਵਿੱਚ ਸਮਾਪਤ ਹੋਈ ਤਿਮਾਹੀ ਦੇ ਲਈ, ਅਤੇ ਇਸੇ ਤਰ੍ਹਾਂ ਨਾਲ ਬਾਕੀ ਵੀ। ਅੰਕ ਉਸ ਸਾਲ ਨੂੰ ਦਰਸਾਉਂਦੇ ਹਨ, ਜਦੋਂ ਸਿਲੰਡਰ ਨੂੰ ਕਾਨੂੰਨੀ ਜਾਂਚ ਦੇ ਲਈ ਭੇਜਿਆ ਜਾਣਾ ਹੋਵੇ।

ਜੇਕਰ ਖਪਤਕਾਰਾਂ ਨੂੰ ਪਤਾ ਲੱਗਦਾ ਹੈ ਕਿ ਕਾਨੂੰਨੀ ਜਾਂਚ ਦੇ ਲਈ ਭੇਜਣ ਲਾਇਕ ਸਿਲੰਡਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ, ਤਾਂ ਉਹ ਖਾਧ ਅਤੇ ਨਾਗਰਿਕ ਸਪਲਾਈ ਵਿਭਾਗ ਦੇ ਸੰਬੰਧਤ ਅਧਿਕਾਰੀ ਜਾਂ ਵਿਸਫੋਟਕ ਦੇ ਮੁੱਖ ਨਿਯੰਤਰਕ ਜਾਂ ਪੈਟਰੋਲੀਅਮ ਅਤੇ ਚੇਚਕ ਵਿਸਫੋਟਕ ਸੰਗਠਨ http://peso.gov.in ਨੂੰ ਸੂਚਿਤ ਕਰ ਸਕਦੇ ਹਨ।

ਐੱਲ.ਪੀ.ਜੀ. ਸਿਲੰਡਰ ਦੀ ਸਮਾਪਤੀ ਦੀ ਤਾਰੀਕ ਖਪਤਕਾਰਾਂ ਦੇ ਲਈ ਗੈਸ ਕਨੈਕਸ਼ਨ ਦੇ ਨਾਲ ਸਟੋਵ ਲੈਣ ਦੀ ਪਾਬੰਦੀ ਨਹੀ

ਗੈਸ ਸਪਲਾਇਰਾਂ ਤੋਂ ਕਿਸੇ ਵੀ ਹੋਰ ਬਰਾਂਡ ਦਾ ਐੱਲ.ਪੀ.ਜੀ. ਸਟੋਵ ਜਾਂ ਹੋਰ ਕੋਈ ਸਾਮਾਨ ਖਰੀਦਣ ਲਈ ਗਾਹਕਾਂ ਉੱਤੇ ਕੋਈ ਪਾਬੰਦੀ ਨਹੀਂ ਹੈ। ਗਾਹਕ ਆਪਣੇ ਮਨਪਸੰਦ ਦੇ ਕਿਸੇ ਵੀ ਸਰੋਤ ਤੋਂ ਐੱਲ.ਪੀ.ਜੀ. ਸਟੋਵ ਖਰੀਦਣ ਲਈ ਸੁਤੰਤਰ ਹਨ। ਗਾਹਕਾਂ ਨੂੰ ਇਹ ਗੱਲ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਇਸ਼ਤਿਹਾਰਾਂ ਦੇ ਮਾਧਿਅਮ ਨਾਲ ਦੱਸੀ ਜਾ ਰਹੀ ਹੈ, ਇਸ ਤੋਂ ਇਲਾਵਾ ਐੱਲ.ਪੀ.ਜੀ. ਸਿਲੰਡਰ ਦੀ ਨਕਦ ਰਸੀਦ ਵਿੱਚ ਇਹ ਸੰਦੇਸ਼ ਸ਼ਾਮਿਲ ਕਰਨ ਦੇ ਨਾਲ-ਨਾਲ ਭਾਵੀ ਗਾਹਕਾਂ ਨੂੰ ਸੂਚਨਾ ਪੱਤਰ ਦੇ ਰਾਹੀਂ ਵੀ ਸੂਚਿਤ ਕੀਤਾ ਜਾ ਰਿਹਾ ਹੈ।

ਜਨਤਕ ਖੇਤਰ ਦੀਆਂ ਤੇਲ ਵਪਾਰ ਕੰਪਨੀਆਂ (ਓ.ਐੱਮ.ਸੀ.) ਨੇ ਸੂਚਿਤ ਕੀਤਾ ਹੈ ਕਿ ਗਾਹਕ ਸੇਵਾ ਨੂੰ ਵਧਾਉਣ, ਆਪਣੇ ਗਾਹਕਾਂ ਦੇ ਲਈ ਮੁੱਲ ਵਾਧਾ ਕਰਨ ਅਤੇ ਸਹੀ ਗੁਣਵੱਤਾ ਦੇ ਸੁਰੱਖਿਅਤ ਅਤੇ ਭਰੋਸੇਮੰਦ ਉਤਪਾਦਾਂ ਨੂੰ ਉਪਲਬਧ ਕਰਾਉਣ ਲਈ ਉਹ ਆਪਣੇ ਐੱਲ.ਪੀ.ਜੀ. ਸਪਲਾਇਰਾਂ ਨੂੰ ਕੁਸ਼ਲ ਐੱਲ.ਪੀ.ਜੀ. ਸਟੋਵ, ਸੁਰੱਖਿਆ ਐੱਲ.ਪੀ.ਜੀ. ਪਾਈਪ, ਅੱਗਰੋਧੀ ਰਸੋਈ ਘਰ ਕਵਚ, ਪੋਰਟੇਬਲ ਅੱਗ-ਬੁਝਾਊ ਯੰਤਰ, ਕਿਚਨ ਦੇ ਸਾਮਾਨ (ਪ੍ਰੈਸ਼ਰ ਕੁਕਰ, ਨੌਨਸਟਿਕ ਬਰਤਨ, ਇੰਡਕਸ਼ਨ ਕੂਕਰ ਆਦਿ), ਲੋਅ ਪ੍ਰਕਾਰ ਦਾ ਐੱਲ.ਪੀ. ਗੈਸ ਲਾਈਟਰ ਅਤੇ ਰਸੋਈ ਘਰ ਦੇ ਹੋਰ ਸਾਮਾਨ/ਘਰੇਲੂ ਵਸਤੂਆਂ ਪ੍ਰਮੁੱਖ ਬਰਾਂਡਾਂ ਦੀ ਵਿੱਕਰੀ ਦੀ ਪ੍ਰਵਾਨਗੀ ਦੇ ਰਹੀਆਂ ਹਨ । ਇਸ ਕਾਰੋਬਾਰੀ ਪਹਿਲ ਦਾ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦੁਆਰਾ "ਨੌਨ ਫਿਊਲ ਬਿਜ਼ਨੇਸ ਐਕਟੀਵਿਟੀ", ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀ.ਪੀ.ਸੀ.ਐੱਲ.) ਦੁਆਰਾ "ਬਿਯੌਂਡ ਐੱਲ.ਪੀ.ਜੀ." ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ (ਐੱਚ.ਪੀ.ਸੀ.ਐੱਲ.) ਦੁਆਰਾ "ਅਲਾਇਡ ਰਿਟੇਲ ਬਿਜ਼ਨੇਸ" ਨਾਂ ਦਿੱਤਾ ਗਿਆ ਹੈ।

ਮੰਤਰੀ ਜੀ ਨੇ ਦੱਸਿਆ ਕਿ ਜਦੋਂ ਵੀ ਓ.ਐੱਮ.ਸੀ. ਕਿਸੇ ਵੀ ਨਵੇਂ ਕਨੈਕਸ਼ਨ ਦੀ ਰਿਲੀਜ਼ ਦੇ ਸਮੇਂ ਕਿਸੇ ਵੀ ਹੋਰ ਉਤਪਾਦ/ਹਾਟ ਪਲੇਟ ਦੀ ਜ਼ਬਰਦਸਤੀ ਵਿੱਕਰੀ ਦੀ ਸ਼ਿਕਾਇਤ ਪ੍ਰਾਪਤ ਕਰਦੀਆਂ ਹਨ ਤਾਂ ਇਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਜੇਕਰ ਸ਼ਿਕਾਇਤ ਜਾਇਜ਼ ਹੁੰਦੀ ਹੈ ਤਾਂ ਦੋਸ਼ੀ ਐੱਲ.ਪੀ.ਜੀ. ਸਪਲਾਇਰ ਦੇ ਖਿਲਾਫ ਵਪਾਰ ਅਨੁਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ (ਐੱਮ.ਡੀ.ਜੀ.) ਦੇ ਪ੍ਰਾਵਧਾਨਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।

ਸਰੋਤ:: http://pib.nic.in

ਹੋਰ ਉਪਯੋਗ

ਰਿਸਾਈਕਲ ਕੀਤਾ ਕਾਗਜ਼

ਕਾਗਜ਼ ਬਣਾਉਂਦੇ ਸਮੇਂ ਰਿਸਾਈਕਲ ਕੀਤਾ ਕਾਗਜ਼ ਘੱਟ ਕੁਦਰਤੀ ਸਰੋਤ ਅਤੇ ਘੱਟ ਜ਼ਹਿਰੀਲੇ ਰਸਾਇਣ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਦੱਸਿਆ ਗਿਆ ਹੈ ਕਿ ੧੦੦ ਪ੍ਰਤੀਸ਼ਤ ਪੁਰਾਣੇ ਕਾਗਜ਼ ਤੋਂ ਇੱਕ ਟਨ ਕਾਗਜ਼ ਦਾ ਨਿਰਮਾਣ ਕੀਤਾ ਜਾ ਸਕਦਾ ਹੈ।

  • ਇਹ ਲਗਭਗ ੧੫ ਦਰਖ਼ਤਾਂ ਨੂੰ ਬਚਾਉਂਦਾ ਹੈ।
  • ਲਗਭਗ ੨੫੦੦ ਕਿਲੋਵਾਟ ਊਰਜਾ ਦੀ ਬੱਚਤ ਕਰਦਾ ਹੈ।
  • ਲਗਭਗ ੨੦ ਹਜ਼ਾਰ ਲੀਟਰ ਪਾਣੀ ਬਚਾਉਂਦਾ ਹੈ।
  • ਲਗਭਗ ੨੫ ਕਿਲੋਗ੍ਰਾਮ ਵਾਯੂ ਪ੍ਰਦੂਸ਼ਣ ਨੂੰ ਘੱਟ ਕਰਦਾ ਹੈ।

ਖੇਤੀ ਵਿੱਚ ਊਰਜਾ ਸੁਰੱਖਿਆ

ਖੇਤੀ ਖੇਤਰ ਵਿੱਚ ਊਰਜਾ ਦਾ ਉਪਯੋਗ ਮੁੱਖ ਤੌਰ ਤੇ ਸਿੰਜਾਈ/ਪਾਣੀ ਬਾਹਰ ਪੰਪਿੰਗ ਦੇ ਲਈ ਅਤੇ ਹੋਰ ਕੰਮਾਂ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ। ਮਾਮੂਲੀ ਸੁਧਾਰ ਦੇ ਨਾਲ ਪ੍ਰਭਾਵਿਤ ਕਰਨ ਅਤੇ ਆਈ.ਐੱਸ.ਆਈ. ਚਿੰਨ੍ਹਤ ਪੰਪਾਂ ਦੇ ਰਾਹੀਂ ਇਨ੍ਹਾਂ ਪੰਪਾਂ ਦੀ ਸਮਰੱਥਾ ਵਿੱਚ ੨੫% ਤੋਂ ੩੫% ਸੁਧਾਰ ਦੀ ਸੰਭਾਵਨਾ ਆ ਜਾਂਦੀ ਹੈ।

  • ਵੱਡੇ ਵਾਲਵ ਦੇ ਚੱਲਦਿਆਂ ਬਿਜਲੀ/ਡੀਜ਼ਲ ਬਚਾਉਣ ਵਿੱਚ ਮਦਦ ਮਿਲਦੀ ਹੈ ਕਿਉਂਕਿ​ਖੂਹ 'ਚੋਂ ਪਾਣੀ ਬਾਹਰ ਕੱਢਣ ਲਈ ਘੱਟ ਬਾਲਣ ਅਤੇ ਊਰਜਾ ਦੀ ਲੋੜ ਹੁੰਦੀ ਹੈ।
  • ਪਾਈਪ ਵਿੱਚ ਘੁਮਾਅ ਅਤੇ ਗੰਢ ਜਿੰਨੀ ਘੱਟ ਹੋਵੇਗੀ, ਉਸੇ ਮਾਤਰਾ ਵਿੱਚ ਊਰਜਾ ਨੂੰ ਵੀ ਬਚਾਇਆ ਜਾ ਸਕਦਾ ਹੈ।
  • ਕਿਸਾਨ ਪਾਈਪ ਦੀ ਉਚਾਈ ਨੂੰ ੨ ਮੀਟਰ ਤੱਕ ਘੱਟ ਕਰਕੇ ਡੀਜ਼ਲ ਦੀ ਬੱਚਤ ਕਰ ਸਕਦੇ ਹਨ।
  • ਪੰਪ ਵੱਧ ਕਾਰਗਰ ਤਦ ਹੁੰਦਾ ਹੈ, ਜਦੋਂ ਉਸ ਦੀ ਉਚਾਈ ਖੂਹ ਦੇ ਜਲ ਪੱਧਰ ਤੋਂ ੧੦ ਫੁੱਟ ਤੋਂ ਵੱਧ ਨਾ ਹੋਵੇ।
  • ਚੰਗੀ ਗੁਣਵੱਤਾ ਵਾਲੇ ਪੀ.ਵੀ.ਸੀ. ਸੈਕਸ਼ਨ ਪਾਈਪ ਦਾ ਇਸਤੇਮਾਲ ਕਰੋ ਤਾਂ ਕਿ​ ੨੦ ਪ੍ਰਤੀਸ਼ਤ ਤਕ ਦੀ ਊਰਜਾ ਅਤੇ ਬਿਜਲੀ ਨੂੰ ਬਚਾਇਆ ਜਾ ਸਕੇ।
  • ਨਿਰਮਾਣਕਰਤਾ ਦੇ ਨਿਰਦੇਸ਼ ਅਨੁਸਾਰ ਪੰਪ ਸੈੱਟਾਂ ਵਿੱਚ ਨਿਯਮਿਤ ਤੌਰ ਤੇ ਤੇਲ ਅਤੇ ਗਰੀਸ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ।
  • ਵੋਲਟੇਜ ਅਤੇ ਊਰਜਾ ਸੁਰੱਖਿਆ ਦੀ ਸਥਿਤੀ ਨੂੰ ਸੁਧਾਰਨ ਲਈ ਮੋਟਰ ਸਹਿਤ ਉਪਯੁਕਤ ਆਈ.ਐੱਸ.ਆਈ. ਮਾਰਕ ਵਾਲੇ ਕੈਪਾਸਿਟਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
  • ਦਿਨ ਦੇ ਸਮੇਂ ਬਲਬ ਨੂੰ ਬੰਦ ਰੱਖੋ।

ਸੰਬੰਧਤ ਸਰੋਤ

ਆਖਰੀ ਵਾਰ ਸੰਸ਼ੋਧਿਤ : 7/23/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate