অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਈ-ਸੈਲਾਨੀ ਵੀਜ਼ਾ ਸਹੂਲਤ

ਈ-ਸੈਲਾਨੀ ਵੀਜ਼ਾ ਸਹੂਲਤ

ਈ-ਸੈਲਾਨੀ ਵੀਜ਼ਾ ਸਹੂਲਤ

ਸੈਰ-ਸਪਾਟਾ ਮੰਤਰਾਲੇ ਵੀਜ਼ਾ ਵਿਵਸਥਾ ਨੂੰ ਸਰਲ ਬਣਾਉਣ ਦੇ ਲਈ ਸਮੇਂ-ਸਮੇਂ ‘ਤੇ ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਮੰਤਰਾਲੇ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਮੰਤਰਾਲੇ ਨੇ ਇਲੈਕਟ੍ਰੋਨਿਕ ਯਾਤਰਾ ਅਧਿਕਾਰ (ਈਟੀਏ) (ਜਿਸ ਨੂੰ ਈ-ਸੈਲਾਨੀ ਵੀਜ਼ਾ ਦਾ ਨਾਂ ਦਿੱਤਾ ਗਿਆ ਹੈ) ਨਾਲ ਸਮਰੱਥ ਆਉਣ ਤੇ ਸੈਲਾਨੀ ਵੀਜ਼ਾ ਦੇ ਲਾਗੂ ਕਰਨ ਦੇ ਸੰਬੰਧ ਵਿੱਚ ਪਹਿਲ ਦਾ ਸਮਰਥਨ ਕੀਤਾ ਹੈ ਅਤੇ ਉਹ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਨਾਗਰਿਕ ਉਡਯਨ ਮੰਤਰਾਲਾ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਵਚਨਬੱਧ ਹੈ।

ਈ-ਸੈਲਾਨੀ ਵੀਜ਼ਾ ਕਿਵੇਂ ਕੰਮ ਕਰਦਾ ਹੈ?

ਈ-ਸੈਲਾਨੀ ਵੀਜ਼ਾ ਸੰਭਾਵਿਤ ਯਾਤਰੀਆਂ ਨੂੰ ਆਪਣੇ ਦੇਸ਼ ਤੋਂ ਭਾਰਤੀ ਵੀਜ਼ਾ ਦੇ ਲਈ ਬਿਨਾਂ ਭਾਰਤੀ ਮਿਸ਼ਨ ਵਿੱਚ ਜਾਏ ਬੇਨਤੀ ਕਰਨ ਅਤੇ ਵੀਜ਼ਾ ਫੀਸ ਦਾ ਆਨਲਾਈਨ ਭੁਗਤਾਨ ਕਰਨ ਦੇ ਸਮਰੱਥ ਬਣਾਉਂਦਾ ਹੈ। ਇੱਕ ਵਾਰ ਮਨਜ਼ੂਰੀ ਹੋਣ ਤੇ ਬਿਨੈਕਾਰ ਨੂੰ ਭਾਰਤ ਦੀ ਯਾਤਰਾ ਕਰਨ ਦੇ ਲਈ ਪ੍ਰਾਧੀਕ੍ਰਿਤ ਕਰਨ ਦੇ ਸੰਬੰਧ ਵਿੱਚ ਈ-ਮੇਲ ਪ੍ਰਾਪਤ ਹੁੰਦਾ ਹੈ ਅਤੇ ਉਹ ਇਸ ਅਥਾਰਟੀ ਦੇ ਪ੍ਰਿੰਟ ਆਊਟ ਦੇ ਨਾਲ ਭਾਰਤ ਦੀ ਯਾਤਰਾ ਕਰ ਸਕਦਾ ਹੈ। ਭਾਰਤ ਆਉਣ ਤੇ ਯਾਤਰੀਆਂ ਨੂੰ ਉਹ ਪ੍ਰਾਧਿਕਾਰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦਿਖਾਉਣਾ ਹੁੰਦਾ ਹੈ ਜੋ ਦੇਸ਼ ਵਿੱਚ ਪ੍ਰਵੇਸ਼ ਦੇ ਲਈ ਉਸ ‘ਤੇ ਮੁਹਰ ਲਾ ਦੇਣਗੇ। ਜ਼ਿਆਦਾ ਜਾਣਕਾਰੀ ਲਈ ਇਸ ਲਿੰਕ ਉੱਤੇ ਜਾਓ https://indianvisaonline.gov.in/visa/tvoa.html

ਇਹ ਸਹੂਲਤ ਉਨ੍ਹਾਂ ਵਿਦੇਸ਼ੀਆਂ ਨੂੰ ਉਪਲਬਧ ਹੈ, ਜਿਨ੍ਹਾਂ ਦਾ ਭਾਰਤ ਵਿੱਚ ਆਉਣ ਦਾ ਮੂਲ ਉਦੇਸ਼ ਮਨੋਰੰਜਨ, ਸੈਰ-ਸਪਾਟਾ ਕਰਨਾ, ਲਘੂ ਮਿਆਦ ਡਾਕਟਰੀ ਇਲਾਜ, ਆਕਸਮਿਕ ਵਪਾਰ ਯਾਤਰਾ ਆਦਿ ਕਰਨਾ ਹੈ ਅਤੇ ਇਹ ਸਹੂਲਤ ਹੋਰ ਉਦੇਸ਼ਾਂ/ਗਤਿਵਿਧੀਆਂ ਦੇ ਲਈ ਪ੍ਰਵਾਨਿਤ ਨਹੀਂ ਹੈ। ਇਸ ਨਾਲ ਯਾਤਰੀਆਂ ਨੂੰ ਈ-ਸੈਲਾਨੀ ਵੀਜ਼ਾ ਦੀ ਮਨਜ਼ੂਰੀ ਦੀ ਤਾਰੀਕ ਤੋਂ 30 ਦਿਨਾਂ ਦੇ ਅੰਦਰ ਭਾਰਤ ਵਿੱਚ ਪ੍ਰਵੇਸ਼ ਦੀ ਪ੍ਰਵਾਨਗੀ ਮਿਲੇਗੀ ਅਤੇ ਭਾਰਤ ਵਿੱਚ ਆਉਣ ਦੀ ਤਾਰੀਕ ਤੋਂ ਭਾਰਤ ਵਿੱਚ 30 ਦਿਨ ਰਹਿਣ ਦੇ ਲਈ ਪ੍ਰਵਾਨੇ ਹੋਵੇਗਾ। ਇਸ ਸੁਵਿਧਾ ਨਾਲ ਲੋਕਾਂ ਨੂੰ ਘੱਟ ਮਿਆਦ ਦੀ ਯਾਤਰਾ ਦੀ ਯੋਜਨਾ ਬਣਾਉਣ, ਹੋਰ ਦੇਸ਼ਾਂ ਦੀ ਯਾਤਰਾ ਕਰਦੇ ਸਮੇਂ ਵਾਇਆ ਮਾਰਗਾਂ ਨੂੰ ਲੈਣਾ ਅਤੇ ਵਪਾਰ ਸਬੰਧੀ ਯਾਤਰਾਵਾਂ ਵਿੱਚ ਸਮੇਂ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਨਾਲ ਲਿਆਉਣ ਵਿੱਚ ਪ੍ਰੇਰਿਤ ਕਰੇਗੀ।

ਯਾਤਰਾ ਯੋਜਨਾ ਦੇ ਲਈ ਪਾਤਰਤਾ

  • ਅੰਤਰਰਾਸ਼ਟਰੀ ਯਾਤਰੀ ਜਿਨ੍ਹਾਂ ਦੇ ਭਾਰਤ ਦੌਰੇ ਦਾ ਇਕੋ-ਇਕ ਉਦੇਸ਼ ਮਨੋਰੰਜਨ, ਸੈਰ-ਸਪਾਟਾ ਸਥਾਨਾਂ ਦਾ ਸੈਰ-ਸਪਾਟਾ, ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਮਿਲਣ ਦੇ ਲਈ ਆਕਸਮਿਕ ਯਾਤਰਾ, ਲਘੂ ਮਿਆਦ ਦੇ ਡਾਕਟਰੀ ਇਲਾਜ ਜਾਂ ਆਕਸਮਿਕ ਵਪਾਰ ਯਾਤਰਾ ਹੋਵੇ।
  • ਪਾਸਪੋਰਟ ਦੀ ਵੈਧਤਾ ਭਾਰਤ ਵਿੱਚ ਆਉਣ ਦੀ ਤਾਰੀਕ ਤੋਂ ਘੱਟ ਤੋਂ ਘੱਟ ਛੇ ਮਹੀਨੇ ਹੋਣੀ ਚਾਹੀਦੀ ਹੈ। ਪਾਸਪੋਰਟ ਇਮੀਗ੍ਰੇਸ਼ਨ ਅਧਿਕਾਰੀ ਦੁਆਰਾ ਮੁਦ੍ਰਾਂਕਨ ਦੇ ਲਈ ਘੱਟ ਤੋਂ ਘੱਟ ਦੋ ਖਾਲੀ ਪੰਨੇ ਹੋਣੇ ਚਾਹੀਦੇ ਹਨ।
  • ਅੰਤਰਰਾਸ਼ਟਰੀ ਯਾਤਰੀ ਨੂੰ ਭਾਰਤ ਵਿੱਚ ਉਸ ਦੀ/ਉਸ ਦੇ ਪ੍ਰਵਾਸ ਦੇ ਦੌਰਾਨ ਖਰਚ ਕਰਨ ਦੇ ਲਈ ਲੋੜੀਂਦੀ ਪੈਸੇ ਦੇ ਨਾਲ, ਵਾਪਸੀ ਟਿਕਟ ਜਾਂ ਅੱਗੇ ਦੀ ਯਾਤਰਾ ਟਿਕਟ ਹੋਣੀ ਚਾਹੀਦੀ ਹੈ।
  • ਪਾਕਿਸਤਾਨੀ ਪਾਸਪੋਰਟ ਜਾਂ ਪਾਕਿਸਤਾਨੀ ਮੂਲ ਦੇ ਅੰਤਰਰਾਸ਼ਟਰੀ ਯਾਤਰੀ ਭਾਰਤੀ ਮਿਸ਼ਨ ਉੱਤੇ ਨਿਯਮਿਤ ਰੂਪ ਨਾਲ ਵੀਜ਼ਾ ਦੇ ਲਈ ਬੇਨਤੀ ਕਰ ਸਕਦੇ ਹਨ।
  • ਇਹ ਯੋਜਨਾ ਸਰਕਾਰੀ/ਡਿਪਲੋਮੈਟ ਪਾਸਪੋਰਟ ਧਾਰਕਾਂ ਦੇ ਲਈ ਉਪਲਬਧ ਨਹੀਂ ਹੈ।
  • ਸਰਪ੍ਰਸਤ/ਪਤੀ ਦੇ ਪਾਸਪੋਰਟ ਤੇ ਸਮਰਥਿਤ ਵਿਅਕਤੀਆਂ ਦੇ ਲਈ ਉਪਲਬਧ ਨਹੀਂ ਹੈ, ਯਾਨੀ ਹਰੇਕ ਵਿਅਕਤੀ ਨੂੰ ਇੱਕ ਅਲੱਗ ਪਾਸਪੋਰਟ ਹੋਣਾ ਚਾਹੀਦਾ ਹੈ।
  • ਅੰਤਰਰਾਸ਼ਟਰੀ ਯਾਤਰਾ ਦਸਤਾਵੇਜ ਧਾਰਕਾਂ ਦੇ ਲਈ ਉਪਲਬਧ ਨਹੀਂ ਹੈ।

ਕਿਵੇਂ ਕਰੀਏ ਈ-ਸੈਲਾਨੀ ਵੀਜ਼ਾ ਦੇ ਲਈ ਬੇਨਤੀ?

ਈ-ਸੈਲਾਨੀ ਵੀਜ਼ਾ ਦੇ ਬੇਨਤੀ ਦੀ ਪ੍ਰਕਿਰਿਆ ਇਸ ਪ੍ਰਕਾਰ ਹੈ:-

  • ਆਨਲਾਈਨ ਬੇਨਤੀ - ਪਾਸਪੋਰਟ ਪੰਨੇ ਅਤੇ ਫੋਟੋ ਅਪਲੋਡ ਕਰੋ
  • ਵੀਜ਼ਾ ਫੀਸ ਆਨਲਾਈਨ ਭੁਗਤਾਨ ਕਰੋ - ਕ੍ਰੈਡਿਟ/ਡੈਬਿਟ ਕਾਰਡ ਦਾ ਉਪਯੋਗ ਕਰਕੇ
  • ਈਟੀਵੀ ਆਨਲਾਈਨ ਪ੍ਰਾਪਤ ਕਰੋ - ਈਟੀਵੀ ਤੁਹਾਡੇ ਈ-ਮੇਲ ‘ਤੇ ਭੇਜਿਆ ਜਾਵੇਗਾ
  • ਆਨਲਾਈਨ ਵੀਜ਼ਾ ਦੀ ਸਥਿਤੀ ਦੀ ਜਾਂਚ ਕਰੋ - ਵੀਜ਼ਾ ਦੀ ਸਥਿਤੀ ਪੁੱਛ-ਗਿੱਛ ਵੀਜ਼ਾ ਦੀ ਸਥਿਤੀ, ਭੁਗਤਾਨ ਦੀ ਸਥਿਤੀ ਪਤਾ ਕਰਨ ਦੇ ਲਈ ਅਤੇ ਈ-ਸੈਲਾਨੀ ਵੀਜ਼ਾ ਪ੍ਰਿੰਟ ਕਰਨ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
  • ਭਾਰਤ ਦੇ ਲਈ ਉਡਾਣ ਭਰੋ – ਈਟੀਵੀ ਪ੍ਰਿੰਟ ਕਰੋ ਅਤੇ ਯਾਤਰਾ ਦੇ ਸਮੇਂ ਨਾਲ ਲੈ ਜਾਓ

ਕੀ ਹੈ ਈ-ਸੈਲਾਨੀ ਵੀਜ਼ਾ ਫੀਸ?

ਭਾਰਤ ਸਰਕਾਰ ਨੇ 3 ਨਵੰਬਰ, 2015 ਤੋਂ ਈ-ਸੈਲਾਨੀ ਵੀਜ਼ਾ (ਈ-ਟੀਵੀ) ਫੀਸ ਨੂੰ ਚਾਰ ਸਲੈਬ – ਸਿਫਰ, 25 ਅਮਰੀਕੀ ਡਾਲਰ, 48 ਅਮਰੀਕੀ ਡਾਲਰ ਅਤੇ 60 ਅਮਰੀਕੀ ਡਾਲਰ ਵਿੱਚ ਸੰਸ਼ੋਧਿਤ ਕੀਤਾ ਹੈ। ਵਰਤਮਾਨ ਵਿੱਚ ਈ-ਟੀਵੀ ਆਵੇਦਨ ਫੀਸ 60 ਅਮਰੀਕੀ ਡਾਲਰ ਅਤੇ ਬੈਂਕ ਖ਼ਰਚਾ 2 ਅਮਰੀਕੀ ਡਾਲਰ ਹੈ ਜੋ ਸਾਰੇ ਦੇਸ਼ਾਂ ਦੇ ਲਈ ਇੱਕ ਸਮਾਨ ਹੈ। ਵੀਜ਼ਾ ਫੀਸ ਵਿੱਚ ਸੋਧ ਤਾਲਮੇਲ ਦੇ ਸਿਧਾਂਤ ਦੇ ਆਧਾਰ ‘ਤੇ ਕੀਤਾ ਗਿਆ ਹੈ। ਬੈਂਕ ਖ਼ਰਚਿਆਂ ਨੂੰ ਈ-ਟੀਵੀ ਫੀਸ ਦੇ 2.5 ਫੀਸਦੀ ਤੋਂ ਘਟਾ ਕੇ 2 ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ। ਸਿਫਰ ਵੀਜ਼ਾ ਫੀਸ ਦੇ ਲਈ ਕੋਈ ਬੈਂਕ ਖ਼ਰਚ ਨਹੀਂ ਲਿਆ ਜਾਂਦਾ।

ਈ-ਸੈਲਾਨੀ ਵੀਜ਼ਾ (ਈਟੀਵੀ) ਦੇ ਲਈ ਜ਼ਰੂਰੀ ਦਸਤਾਵੇਜ਼ ਹਨ

  • ਪਾਸਪੋਰਟ ਦੇ ਪਹਿਲੇ ਪੰਨੇ ਦੀ ਸਕੈਨ
  • ਢਾਂਚਾ-ਪੀਡੀਐਫ
  • ਆਕਾਰ: ਘੱਟੋ-ਘੱਟ 10 ਕੇਬੀ, ਜ਼ਿਆਦਾਤਰ 300 ਕੇਬੀ

ਵੀਜ਼ਾ ਐਪਲੀਕੇਸ਼ਨ ਦੇ ਨਾਲ ਅਪਲੋਡ ਕੀਤਾ ਜਾਣ ਵਾਲਾ ਡਿਜੀਟਲ ਫੋਟੋਗਰਾਫ ਹੇਠ ਲਿਖੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ:

  • ਢਾਂਚਾ-ਜੇਪੀਈਜੀ
  • ਆਕਾਰ: ਘੱਟੋ-ਘੱਟ 10 ਕੇਬੀ, ਜ਼ਿਆਦਾਤਰ 1 ਐਮਬੀ
  • ਫੋਟੋ ਦੀ ਉਚਾਈ ਅਤੇ ਚੌੜਾਈ ਦੇ ਬਰਾਬਰ ਹੋਣਾ ਚਾਹੀਦਾ ਹੈ।
  • ਫੋਟੋ ਨੂੰ ਪੂਰਾ ਚਿਹਰਾ ਪੇਸ਼ ਕਰਨਾ ਚਾਹੀਦਾ ਹੈ, ਸਾਹਮਣੇ ਤੋਂ ਅਤੇ ਅੱਖਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ।
  • ਸਿਰ ਨੂੰ ਫਰੇਮ ਦੇ ਕੇਂਦਰ ਵਿੱਚ ਰੱਖੋ ਅਤੇ ਪੂਰਾ ਸਿਰ ਵਾਲਾਂ ਦੇ ਉਪਰੋਂ ਠੋਡੀ ਤੱਕ ਪੇਸ਼ ਕਰੋ।
  • ਪਿੱਠ-ਭੂਮੀ ਹਲਕੇ ਰੰਗ ਦਾ ਜਾਂ ਸਫੈਦ ਹੋਣਾ ਚਾਹੀਦਾ ਹੈ।
  • ਚਿਹਰੇ ‘ਤੇ ਜਾਂ ਪਿਛੋਕੜ ‘ਤੇ ਕੋਈ ਛਾਂ ਨਹੀਂ ਹੋਣੀ ਚਾਹੀਦੀ।
  • ਬਿਨਾਂ ਬਾਰਡਰ

ਭਾਰਤ ਵਿੱਚ ਆਉਣ ਤੇ ਈ-ਸੈਲਾਨੀ ਵੀਜ਼ਾ ਯੋਜਨਾ ਦੇ ਲਈ ਪਾਤਰ ਦੇਸ਼ਾਂ ਦੀ ਸੂਚੀ

27 ਨਵੰਬਰ 2014 ਤੋਂ ਸ਼ੁਰੂ ਹੋਈ ਈ-ਸੈਲਾਨੀ ਵੀਜ਼ਾ ਸਹੂਲਤ 25 ਫਰਵਰੀ, 2016 ਤਕ 113 ਦੇਸ਼ਾਂ ਦੇ ਨਾਗਰਿਕਾਂ ਦੇ ਲਈ ਉਪਲਬਧ ਸੀ। ਭਾਰਤ ਸਰਕਾਰ ਨੇ 26 ਫਰਵਰੀ, 2016 ਇਸ ਯੋਜਨਾ ਦਾ 37 ਅਤੇ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਵਿਸਥਾਰ ਕੀਤਾ ਅਤੇ ਹੁਣ ਇਹ ਸਹੂਲਤ ਪ੍ਰਾਪਤ ਦੇਸ਼ਾਂ ਦੀ ਸੰਖਿਆ ਵਧ ਕੇ 150 ਹੋ ਗਈ ਹੈ। 26 ਫਰਵਰੀ, 2016 ਦੇ ਅਨੁਸਾਰ ਈ-ਸੈਲਾਨੀ ਵੀਜ਼ਾ ਦੇ ਲਈ ਪਾਤਰ 150 ਦੇਸ਼ਾਂ ਦੀ ਸੂਚੀ ਇਸ ਪ੍ਰਕਾਰ ਹੈ:-

ਅਲਬਾਨੀਆ, ਏਂਡੋਰਾ, ਏਂਗੁਇਲਾ, ਏਂਟੀਗੁਆ ਅਤੇ ਬਾਰਬੁਡਾ, ਅਰਜਨਟੀਨਾ, ਆਰਮੇਨੀਆ, ਅਰੂਬਾ, ਆਸਟ੍ਰੇਲੀਆ, ਆਸਟਰੀਆ, ਬਹਾਮਾ, ਬਾਰਬਾਡੋਸਾ, ਬੈਲਜੀਅਮ, ਬੇਲੀਜ, ਬੋਲਿਵੀਆ, ਬੋਸਨੀਆ ਅਤੇ ਹਰਜੇਗੋਵਿਨਾ, ਬੋਤਸਵਾਨਾ, ਬ੍ਰਾਜ਼ੀਲ, ਬਰੁਨੇਈ, ਬੁਲਗਾਰੀਆ, ਕੰਬੋਡੀਆ, ਕੈਨੇਡਾ, ਕੇਪ ਵਰਡੇ, ਕੇਮੈਨ ਦੀਪ, ਚਿਲੀ, ਚੀਨ, ਚੀਨ ਐਸਏਆਰ ਹਾਂਗਕਾਂਗ, ਚੀਨ ਐਸਏਆਰ ਮਕਾਊ, ਕੋਲੰਬੀਆ, ਕੋਮੋਰੋਸ, ਕੁਕ ਆਇਲੈਂਡਸ, ਕੋਸਟਾਰਿਕਾ, ਕੋਟੇ ਡੀ ਇਵੋਇਰ, ਕ੍ਰੋਏਸ਼ੀਆ, ਕਿਊਬਾ, ਚੈੱਕ ਗਣਰਾਜ, ਡੈਨਮਾਰਕ, ਜਿਬੂਤੀ, ਡੋਮਿਨਿਕਾ, ਡੋਮਿਨਿਕਨ ਗਣਰਾਜ, ਪੂਰਬੀ ਤਿਮੋਰ, ਇਕਵਾਡੋਰ, ਅਲ ਸਾਲਵਾਡੋਰ, ਇਰਿਟਰੀਆ, ਇਸਟੋਨੀਆ, ਫਿਜੀ, ਫਿਨਲੈਂਡ, ਫਰਾਂਸ, ਗੈਬੌਨ, ਗਾਂਬੀਆ, ਜਾਰਜੀਆ, ਜਰਮਨੀ, ਘਾਨਾ, ਗਰੀਸ, ਗ੍ਰੇਨੇਡਾ, ਗਵਾਟੇਮਾਲਾ, ਗਿਨੀ, ਗੁਯਾਨਾ, ਹੈਤੀ, ਹੋਂਡੁਰਾਸ, ਹੰਗਰੀ, ਆਈਸਲੈਂਡ, ਇੰਡੋਨੇਸ਼ੀਆ, ਆਇਰਲੈਂਡ, ਇਜ਼ਰਾਇਲ, ਜਮੈਕਾ, ਜਾਪਾਨ, ਜਾਰਡਨ, ਕੀਨੀਆ, ਕਿਰਿਬਾਤੀ, ਲਾਓਸ, ਲਾਤਵੀਆ, ਲੇਸੋਥੋ, ਲਾਇਬੇਰੀਆ, ਲਿਕਟੇਂਸਟੀਨ, ਲਿਥੁਆਨੀਆ, ਲਕਸਮਬਰਗ, ਮੇਡਾਗਾਸਕਰ, ਮਲਾਵੀ, ਮਲੇਸ਼ੀਆ, ਮਾਲਟਾ, ਮਾਰਸ਼ਲ ਦੀਪ, ਮੌਰੀਸ਼ਸ, ਮੈਕਸੀਕੋ, ਮਾਇਕ੍ਰੋਨੇਸ਼ੀਆ, ਮਾਲਡੋਵਾ, ਮੋਨਾਕੋ, ਮੰਗੋਲੀਆ, ਮੋਂਟੇਨੇਗਰੋ, ਮੋਂਟਸੇਰਾਟ, ਮੋਜਾਂਬਿਕ, ਮਿਆਂਮਾਰ, ਨਾਮੀਬੀਆ, ਨੌਰੂ, ਨੀਦਰਲੈਂਡ, ਨਿਊਜ਼ੀਲੈਂਡ, ਨਿਕਾਰਾਗੁਆ, ਨਿਊ ਆਈਲੈਂਡ, ਨਾਰਵੇ, ਓਮਾਨ, ਪਲਾਊ, ਫਿਲਿਸਤੀਨ, ਪਨਾਮਾ, ਪਾਪੂਆ ਨਿਊ ਗਿਨੀ, ਪਰਾਗਵੇ, ਪੇਰੂ, ਫਿਲੀਪੀਨਜ, ਪੋਲੈਂਡ, ਪੁਰਤਗਾਲ, ਕੋਰੀਆ ਗਣਰਾਜ, ਮੈਸੀਡੋਨੀਆ, ਰੋਮਾਨੀਆ, ਰੂਸ, ਸੇਂਟ ਕ੍ਰਿਸਟੋਫਰ ਅਤੇ ਨੇਵਿਸ, ਸੇਂਟ ਲੂਸੀਆ, ਸੇਂਟ ਵਿੰਸੇਂਟ ਅਤੇ ਗ੍ਰੇਨੇਡਾਇੰਸ, ਸਮੋਆ, ਸੈਨ ਮੈਰਿਨੋ, ਸੇਨੇਗਲ, ਸਰਬੀਆ, ਸੇਸ਼ਲਸ, ਸਿੰਗਾਪੁਰ, ਸਲੋਵਾਕੀਆ, ਸਲੋਵੇਨੀਆ, ਸੋਲੋਮਨ ਦੀਪ, ਦੱਖਣੀ ਅਫਰੀਕਾ, ਸਪੇਨ, ਸ਼੍ਰੀਲੰਕਾ, ਸੂਰੀਨਾਮ, ਸਵਾਜੀਲੈਂਡ, ਸਵੀਡਨ, ਸਵਿਟਜ਼ਰਲੈਂਡ, ਤਾਇਵਾਨ, ਤਾਜਿਕਿਸਤਾਨ, ਤੰਜਾਨੀਆ, ਥਾਈਲੈਂਡ, ਟੋਂਗਾ, ਤ੍ਰਿਨਿਦਾਦ ਅਤੇ ਟੌਬੈਗੋ, ਤੁਰਕ ਅਤੇ ਕੈਕੋਸ ਦੀਪ, ਤੁਵਾਲੂ, ਸੰਯੁਕਤ ਅਰਬ ਅਮੀਰਾਤ, ਯੂਕ੍ਰੇਨ, ਯੂਨਾਈਟਿਡ ਕਿੰਗਡਮ, ਉਰੂਗਵੇ, ਅਮਰੀਕਾ, ਵਾਨੁਅਤੂ, ਵੈਟੀਕਨ ਸਿਟੀ-ਹੋਲੀ ਸੀ, ਵੈਨੇਜ਼ੁਏਲਾ, ਵੀਅਤਨਾਮ, ਜਾਂਬੀਆ ਅਤੇ ਜ਼ਿੰਬਾਬਵੇ।

ਹਵਾਈ ਅੱਡਿਆਂ ਦੀ ਸੂਚੀ ਜਿੱਥੇ ਈ-ਸੈਲਾਨੀ ਵੀਜ਼ਾ ਦੀ ਸਹੂਲਤ ਉਪਲਬਧ ਹੈ

ਉਨ੍ਹਾਂ ਹਵਾਈ ਅੱਡਿਆਂ ਦੀ ਸੂਚੀ ਜਿੱਥੇ ਈ-ਸੈਲਾਨੀ ਵੀਜ਼ਾ ਦੀ ਸਹੂਲਤ ਉਪਲਬਧ ਹੈ, ਇਸ ਪ੍ਰਕਾਰ ਹੈ-

ਈ-ਸੈਲਾਨੀ ਵੀਜ਼ਾ ਸਹੂਲਤ ਹੁਣ ਹੇਠ ਲਿਖੇ 16 ਹਵਾਈ ਅੱਡਿਆਂ ‘ਤੇ ਵਿੱਚ ਉਪਲਬਧ ਹੈ (26 ਫਰਵਰੀ, 2016 ਦੇ ਅਨੁਸਾਰ)-ਦਿੱਲੀ, ਮੁੰਬਈ, ਚੇਨੱਈ, ਕੋਲਕਾਤਾ, ਹੈਦਰਾਬਾਦ, ਬੈਂਗਲੌਰ, ਤਿਰੁਵਨੰਤਪੁਰਮ, ਕੋਚੀ, ਗੋਆ, ਵਾਰਾਨਸੀ, ਗਿਆ, ਅਹਿਮਦਾਬਾਦ, ਅੰਮ੍ਰਿਤਸਰ, ਤਿਰੁਚਿਰਾਪੱਲੀ, ਜੈਪੁਰ ਅਤੇ ਲਖਨਊ।

ਈ-ਸੈਲਾਨੀ ਵੀਜ਼ਾ ਦੇ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼

  • ਪਾਤਰ ਦੇਸ਼ਾਂ ਦੇ ਬਿਨੈਕਾਰ 30 ਦਿਨਾਂ ਦੀ ਸਮੇਂ ਸੀਮਾ ਦੇ ਨਾਲ ਆਉਣ ਦੀ ਤਾਰੀਕ ਤੋਂ ਘੱਟ ਤੋਂ ਘੱਟ 4 ਦਿਨ ਪਹਿਲਾਂ ਆਨਲਾਈਨ ਬੇਨਤੀ ਕਰ ਸਕਦੇ ਹਨ। ਉਦਾਹਰਣ: ਜੇਕਰ ਤੁਸੀਂ 1 ਸਤੰਬਰ ਨੂੰ ਆਵੇਦਨ ਕਰ ਰਹੇ ਹੋ ਤਾਂ ਬਿਨੈਕਾਰ 5 ਸਤੰਬਰ - 4 ਅਕਤੂਬਰ ਦੇ ਵਿੱਚ ਆਉਣ ਦੀ ਤਰੀਕ ਦੀ ਚੋਣ ਕਰ ਸਕਦੇ ਹਨ।
  • ਹਾਲ ਹੀ ਵਿੱਚ ਸਫੈਦ ਪਿੱਠ-ਭੂਮੀ ਵਿੱਚ ਲਈ ਗਈ ਫੋਟੋ ਅਤੇ ਪਾਸਪੋਰਟ ਦੀ ਫੋਟੋ ਪੇਜ, ਜਿਸ ਵਿੱਚ ਨਾਮ, ਜਨਮ ਦੀ ਤਰੀਕ, ਰਾਸ਼ਟਰੀਅਤਾ, ਐਕਸਪਾਇਰੀ ਡੇਟ ਆਦਿ ਵਿਅਕਤੀਗਤ ਜਾਣਕਾਰੀ ਯੁਕਤ ਹੋ ਦੇ ਨਾਲ ਬਿਨੈਕਾਰ ਰਾਹੀਂ ਅਪਲੋਡ ਕੀਤਾ ਜਾਣਾ ਹੈ। ਅਪਲੋਡ ਕੀਤੇ ਗਏ ਦਸਤਾਵੇਜ਼ਾਂ ਅਤੇ ਫੋਟੋਗਰਾਫ ਵਿਨਿਰਦੇਸ਼ ਦੇ ਅਨੁਰੂਪ / ਸਪੱਸ਼ਟ ਨਹੀਂ ਹਨ, ਤਾਂ ਆਵੇਦਨ ਨਾ-ਮਨਜ਼ੂਰ ਕਰ ਦਿੱਤਾ ਜਾ ਸਕਦਾ ਹੈ।
  • ਈ-ਸੈਲਾਨੀ ਵੀਜ਼ਾ (ਈਟੀਵੀ) ਦੀ ਫੀਸ ਕ੍ਰੈਡਿਟ/ਡੈਬਿਟ ਕਾਰਡ ਦੇ ਲਈ ਇੰਟਰਚੇਂਜ ਖਰਚੇ ਨੂੰ ਛੱਡ ਕੇ ਹਰ ਯਾਤਰੀ $60 / ਹੈ। ਫੀਸ ਯਾਤਰਾ ਦੀ ਤਾਰੀਕ ਤੋਂ ਘੱਟ ਤੋਂ ਘੱਟ 4 ਦਿਨ ਪਹਿਲਾਂ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਆਵੇਦਨ ਸੰਸਾਧਿਤ ਨਹੀਂ ਕੀਤਾ ਜਾਵੇਗਾ।
  • ਇੱਕ ਵਾਰ ਅਦਾ ਕੀਤੀ ਈਟੀਵੀ ਫੀਸ ਨਾ-ਵਾਪਸੀਯੋਗ ਹੈ ਕਿਉਂਕਿ ਇਹ ਫੀਸ ਆਵੇਦਨ ਦੀ ਪ੍ਰੋਸੈਸਿੰਗ ਦੇ ਲਈ ਹੈ ਅਤੇ ਅਨੁਦਾਨ ਜਾਂ ਵੀਜ਼ਾ ਦੀ ਅਸਵੀਕ੍ਰਿਤੀ ਕਿਸੇ ‘ਤੇ ਨਿਰਭਰ ਨਹੀਂ ਹੈ।
  • ਬਿਨੈਕਾਰ ਨੂੰ ਯਾਤਰਾ ਦੇ ਸਮੇਂ ਈਟੀਵੀ ਦੀ ਇੱਕ ਕਾਪੀ ਲੈ ਜਾਣੀ ਚਾਹੀਦੀ ਹੈ।
  • ਬਿਨੈਕਾਰ ਦਾ ਬਾਇਓਮੈਟ੍ਰਿਕ ਵੇਰਵਾ ਜ਼ਰੂਰੀ ਰੂਪ ਨਾਲ ਭਾਰਤ ਵਿੱਚ ਆਉਣ ਤੇ ਇੰਮੀਗ੍ਰੇਸ਼ਨ ਤੇ ਸੰਧਾਰਿਤ ਕੀਤਾ ਜਾਵੇਗਾ।
  • ਵੀਜ਼ਾ ਦੀ ਵੈਧਤਾ ਭਾਰਤ ਵਿੱਚ ਆਉਣ ਦੀ ਤਾਰੀਕ ਤੋਂ 30 ਦਿਨਾਂ ਦੀ ਹੋਵੇਗੀ।
  • ਈਟੀਵੀ 9 ਦਰਸਾਏ ਗਏ ਹਵਾਈ ਅੱਡੇ ਯਾਨੀ ਬੈਂਗਲੌਰ, ਚੇਨੱਈ, ਕੋਚੀਨ, ਦਿੱਲੀ, ਗੋਆ, ਹੈਦਰਾਬਾਦ, ਕੋਲਕਾਤਾ, ਮੁੰਬਈ ਅਤੇ ਤਿਰੁਵਨੰਤਪੁਰਮ ਦੇ ਮਾਧਿਅਮ ਨਾਲ ਪ੍ਰਵੇਸ਼ ਦੇ ਲਈ ਸਵੀਕਾਰ ਹੈ। ਹਾਲਾਂਕਿ, ਵਿਦੇਸ਼ੀ ਨਾਮਜ਼ਦ ਇਮੀਗ੍ਰੇਸ਼ਨ ਜਾਂਚ ਚੌਕੀਆਂ ਵਿੱਚ ਕਿਸੇ ਤੋਂ ਭਾਰਤ ਤੋਂ ਬਾਹਰ ਜਾ ਸਕਦੇ ਹਨ।
  • ਇਹ ਸਹੂਲਤ ਮੌਜੂਦਾ ਵੀਜ਼ਾ ਸੇਵਾਵਾਂ ਦੇ ਇਲਾਵਾ ਹੈ।
  • ਈਟੀਵੀ ਦੀ ਪ੍ਰਵਾਨਗੀ ਇਕ ਕੈਲੰਡਰ ਸਾਲ ਵਿੱਚ ਅਧਿਕਤਮ ਦੋ ਯਾਤਰਾਵਾਂ ਦੇ ਲਈ ਹੈ।
  • ਈਟੀਵੀ ਇੱਕ ਵਾਰ ਆਉਣ ‘ਤੇ ਸਿਰਫ ਸਿੰਗਲ ਪ੍ਰਵੇਸ਼ ਦੇ ਲਈ, ਨਾ-ਪਰਿਵਰਤਨ ਯੋਗ ਅਤੇ ਵਧਾਈ ਨਹੀਂ ਜਾ ਸਕਦੀ ਹੈ ਅਤੇ ਸੁਰੱਖਿਅਤ / ਪਾਬੰਦੀਸ਼ੁਦਾ ਅਤੇ ਛਾਉਣੀ ਖੇਤਰਾਂ ਵਿੱਚ ਆਉਣ ਦੇ ਲਈ ਸਵੀਕਾਰਯੋਗ ਨਹੀਂ ਹੈ।
  • ਬਿਨੈਕਾਰ ਆਪਣੀ ਆਨਲਾਈਨ ਬੇਨਤੀ ਦੀ ਸਥਿਤੀ ਵੀਜ਼ਾ ਦੀ ਸਥਿਤੀ ਉੱਤੇ ਕਲਿਕ ਕਰਕੇ ਦੇਖ ਸਕਦੇ ਹਨ।
  • ਈਟੀਵੀ ਫੀਸ ਦਾ ਭੁਗਤਾਨ ਕਰਦੇ ਸਮੇਂ ਕਿਰਪਾ ਕਰਕੇ ਸਾਵਧਾਨ ਰਹੋ। ਜੇਕਰ ਅਸਫਲ ਯਤਨਾਂ ਦੀ ਗਿਣਤੀ ਤਿੰਨ ਤੋਂ ਜ਼ਿਆਦਾ (03) ਹੈ, ਤਾਂ ਆਵੇਦਨ ਆਈ.ਡੀ. ਹੀ ਬੰਦ ਕਰ ਦਿੱਤਾ ਜਾਵੇਗਾ ਅਤੇ ਬਿਨੈਕਾਰ ਨੂੰ ਫਿਰ ਤੋਂ ਆਵੇਦਨ ਕਰਨ ਦੇ ਲਈ ਨਵੇਂ ਸਿਰੇ ਤੋਂ ਬੇਨਤੀ ਪੱਤਰ ਭਰਨਾ ਹੋਵੇਗਾ ਅਤੇ ਨਵੀਂ ਬੇਨਤੀ ਆਈ.ਡੀ. ਪ੍ਰਾਪਤ ਕਰਨੀ ਹੋਵੇਗੀ।
  • ਫਿਰ ਤੋਂ ਆਵੇਦਨ ਕਰਨ ਤੋਂ ਪਹਿਲਾਂ, ਆਵੇਦਕਾਂ ਨੂੰ ਆਖਰੀ ਆਵੇਦਨ ਫਾਰਮ ਜਮ੍ਹਾ ਕਰਨ ਅਤੇ ਫੀਸ ਦੇ ਭੁਗਤਾਨ ਦੇ ਬਾਅਦ, ਭੁਗਤਾਨ ਦੀ ਸਥਿਤੀ ਨੂੰ ਅਪਗ੍ਰੇਡ ਕਰਨ ਦੇ ਲਈ 4 ਘੰਟੇ ਦੇ ਲਈ ਉਡੀਕ ਕਰਨ ਦੀ ਅਪੀਲ ਹੈ। ਭੁਗਤਾਨ ਦੀ ਸਥਿਤੀ ਨੂੰ ਆਧੁਨਿਕ ਕਰਨ ਦੇ ਲਈ 4 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ।
  • ਪੀਲੇ ਤਾਪ ਪ੍ਰਭਾਵਿਤ ਦੇਸ਼ਾਂ ਦੇ ਨਾਗਰਿਕਾਂ ਨੂੰ ਭਾਰਤ ਵਿੱਚ ਆਉਣ ਦੇ ਸਮੇਂ ਪੀਲੇ ਬੁਖਾਰ ਦਾ ਟੀਕਾਕਰਣ ਕਾਰਡ ਨਾਲ ਰੱਖਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਭਾਰਤ ਵਿੱਚ ਆਉਣ ਤੇ 6 ਦਿਨਾਂ ਦੇ ਲਈ ਨਿਗਰਾਨੀ ਵਿੱਚ ਰੱਖਿਆ ਜਾ ਸਕਦਾ ਹੈ।
  • ਪੀਲੇ ਬੁਖਾਰ ਵਾਲੇ ਦੇਸ਼ਾਂ ਦੇ ਸੰਬੰਧ ਵਿੱਚ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਲਈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਜਾਓ।
  • ਕਿਸੇ ਵੀ ਸਹਾਇਤਾ ਦੇ ਲਈ 24x7 ਵੀਜ਼ਾ ਸਮਰਥਨ ਕੇਂਦਰ ਨੂੰ +91-11-24300666 ਤੇ ਕਾਲ ਕਰੋ ਜਾਂ indiatvoa@gov.in ਨੂੰ ਈ-ਮੇਲ ਭੇਜੋ।

ਸਰੋਤ: ਪੱਤਰ ਸੂਚਨਾ ਦਫ਼ਤਰ

ਆਖਰੀ ਵਾਰ ਸੰਸ਼ੋਧਿਤ : 3/2/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate