ਵਿਕਾਸਪੀਡੀਆ ਸਮਾਜਿਕ ਵਿਕਾਸ ਦੇ ਖੇਤਰ ਵਿੱਚ ਦੇਸ਼ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਲਕਸ਼ਿਤ ਕਰਨ ਲਈ ਇੱਕ ਸੂਚਨਾ ਪੋਰਟਲ ਹੈ। ਇਸ ਬਹੁਭਾਸ਼ੀ ਪੋਰਟਲ ਦਾ ਵਿਕਾਸ, ਖਾਸ ਕਰਕੇ ਵਾਂਝੇ ਰਹੇ ਭਾਰਤ ਦੇ ਗਰੀਬ ਸਮੁਦਾਇ ਤਕ ਸੂਚਨਾ, ਸੂਚਨਾ ਅਤੇ ਤਕਨਾਲੋਜੀ ਉਤਪਾਦ ਅਤੇ ਸੇਵਾਵਾਂ ਨੂੰ ਪਹੁੰਚਾਉਣ ਦੇ ਵਿਲੱਖਣ ਉਦੇਸ਼ ਦੇ ਨਾਲ ਇੱਕ ਇਕੱਲੀ ਖਿੜਕੀ ਦੇ ਰੂਪ ਵਿੱਚ ਕੀਤਾ ਗਿਆ ਹੈ। ਇਹ ਗਿਆਨ ਨੂੰ ਸਾਂਝਾ ਕਰਨ ਅਤੇ ਵਿਕਾਸਮਾਨ ਬਣੇ ਰਹਿਣ ਦੇ ਲਈ ਸੂਚਨਾ ਅਤੇ ਤਕਨਾਲੋਜੀ ਉਤਪਾਦ ਦੇ ਉਪਯੋਗ ਨੂੰ ਹੱਲਾਸ਼ੇਰੀ ਦਿੰਦਾ ਹੈ।.
ਵਿਕਾਸਪੀਡੀਆ ਸਰਕਾਰ, ਨਾਗਰਿਕ ਸਮਾਜ ਸਮੂਹਾਂ/ਗੈਰ ਸਰਕਾਰੀ ਸੰਗਠਨਾਂ ਅਤੇ ਨਿੱਜੀ ਸੰਸਥਾਵਾਂ ਦੇ ਵਿੱਚ ਗਰੀਬੀ ਅਤੇ ਵਿਕਾਸ ਦੇ ਅੰਤਰ ਦੀ ਜਾਣਕਾਰੀ ਉਪਲਬਧ ਕਰਾ ਕੇ ਉਸ ਅੰਤਰ ਨੂੰ ਘੱਟ ਕਰਨ ਲਈ ਯਤਨਸ਼ੀਲ ਹੈ।
ਇੱਕ ਸਰਬੋਤਮ ਨਿਸ਼ਾਨੇ ਦੇ ਰੂਪ ਵਿਚ, ਰਾਸ਼ਟਰੀ ਪੱਧਰ ਦੇ ਸਹਿਯੋਗ ਤੋਂ ਸੇਵਾ ਵਲ ਅਗਰਸਰ, ਲੋਕਾਂ ਦੇ ਅਨੁਕੂਲ ਅਤੇ ਵਿਕਾਸ ਅਨੁਰੂਪ ਸੂਚਨਾ ਅਤੇ ਤਕਨਾਲੋਜੀ (ਆਈ.ਸੀ.ਟੀ.) ਨੂੰ ਸਮੁਦਾਇਆਂ ਦੇ ਸੇਵਾ ਪ੍ਰਦਾਤਾ ਦੇ ਰੂਪ ਵਿਕਸਤ ਕਰਨਾ ਹੈ। ਭਾਰਤ ਦਾ ਗ੍ਰਾਮੀਣ ਪਰਿਪੇਖ ਵਿਭਿੰਨ ਸੰਸਥਾਨਾਂ ਰਾਹੀਂ ਉਪਲਬਧ ਬਿਹਤਰ ਸੂਚਨਾ ਅਤੇ ਤਕਨਾਲੋਜੀ (ਆਈ.ਸੀ.ਟੀ.) ਸੇਵਾਵਾਂ, ਖਾਸ ਕਰਕੇ ਸਾਝਾ ਸੇਵਾ ਕੇਂਦਰਾਂ ਦੇ ਮਾਧਿਅਮ ਨਾਲ ਉਪਲਬਧ ਸੇਵਾਵਾਂ ਦਾ ਲਾਭ ਲੈਣ ਲਈ ਤਿਆਰ ਹੈ। ਇਸੇ ਕ੍ਰਮ ਵਿੱਚ ਵਿਕਾਸਪੀਡੀਆ ਸਥਾਨਕ ਭਾਸ਼ਾਵਾਂ ਵਿੱਚ ਲੋੜੀਂਦੀ ਸਮੱਗਰੀ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਨਾਲ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਆਉਂਦਾ ਹੈ।.
ਇਸ ਪੋਰਟਲ ਦਾ ਵਿਕਾਸ ਭਾਰਤ ਵਿਕਾਸ ਪ੍ਰਵੇਸ਼ ਦੁਆਰ- ਇੱਕ ਰਾਸ਼ਟਰੀ ਪਹਿਲ ਦੇ ਇੱਕ ਹਿੱਸੇ ਦੇ ਰੂਪ ਵਿੱਚ ਸਮਾਜਿਕ ਵਿਕਾਸ ਦੇ ਕਾਰਜ-ਖੇਤਰਾਂ ਦੀਆਂ ਸੂਚਨਾਵਾਂ/ਜਾਣਕਾਰੀਆਂ ਅਤੇ ਸੂਚਨਾ ਅਤੇ ਤਕਨਾਲੋਜੀ ਉੱਤੇ ਆਧਾਰਿਤ ਉਤਪਾਦ ਅਤੇ ਸੇਵਾਵਾਂ ਦੇਣ ਲਈ ਕੀਤਾ ਗਿਆ ਹੈ। ਭਾਰਤ ਵਿਕਾਸ ਪ੍ਰਵੇਸ਼ ਦੁਆਰ, ਭਾਰਤ ਸਰਕਾਰ ਦੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਇਲੈਕਟਰੌਨਿਕੀ ਅਤੇ ਸੂਚਨਾ ਤਕਨਾਲੋਜੀ ਮਿਨਿਸਟ੍ਰੀ(MEIT), ਦੀ ਇੱਕ ਪਹਿਲ ਅਤੇ ਸੈਂਟਰ ਫਾਰ ਡਿਵੈਲਪਮੈਂਟ ਆਫ ਅਡਵਾਂਸਡ ਕੰਪਿਊਟਿੰਗ (ਸੀ-ਡੈਕ),, ਹੈਦਰਾਬਾਦ ਦੇ ਰਾਹੀਂ ਸੰਚਾਲਿਤ ਕੀਤਾ ਗਿਆ ਹੈ।.
ਸੈਂਟਰ ਫਾਰ ਡਿਵੈਲਪਮੈਂਟ ਆਫ ਅਡਵਾਂਸਡ ਕੰਪਿਊਟਿੰਗ (ਸੀ-ਡੈਕ), ਭਾਰਤ ਸਰਕਾਰ ਰਾਹੀਂ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਇੱਕ ਵਿਗਿਆਨਕ ਅਦਾਰੇ (ਪਹਿਲਾਂ ਇਲੈਕਟਰੌਨਿਕਸ ਵਿਭਾਗ) ਦੇ ਰੂਪ ਵਿੱਚ ਮਾਰਚ 1988 ਵਿੱਚ ਸਥਾਪਿਤ ਕੀਤਾ ਗਿਆ ਸੀ। ਸੀ-ਡੈਕ, ਮੁੱਖ ਤੌਰ ਤੇ ਇੱਕ ਖੋਜ ਅਤੇ ਵਿਕਾਸ ਕੇਂਦਰ ਦੇ ਰੂਪ ਵਿੱਚ ਡਿਜ਼ਾਈਨ ਅਤੇ ਵਿਕਾਸ, ਇਲੈਕਟਰੌਨਿਕਸ ਦੇ ਵਿਸਥਾਰ ਅਤੇ ਉੱਨਤ ਸੂਚਨਾ ਤਕਨਾਲੋਜੀ (ਆਈ.ਟੀ.) ਦੇ ਉਤਪਾਦਾਂ ਅਤੇ ਸਮਾਧਾਨ ਸਹਿਤ ਸੁਪਰ ਕੰਪਿਊਟਰ-ਪਰਮ ਲੜੀ ਦਾ ਨਿਰਮਾਣ ਕਰਨ ਵਾਲਾ ਅਦਾਰਾ ਹੈ।.
ਸੀ-ਡੈਕ, ਹੈਦਰਾਬਾਦ ਈ-ਸੁਰੱਖਿਆ, ਈ-ਲਰਨਿੰਗ, ਸਪਲਾਈ ਲੜੀ ਵਿਵਸਥਾ, ਓਪਨ ਸੋਰਸ ਸਾਫਟਵੇਅਰ, ਵੀ.ਐੱਲ.ਐੱਸ.ਆਈ. ਅਤੇ ਐਂਬੇਡੇਡ ਸਿਸਟਮ ਡਿਜ਼ਾਈਨ ਦੇ ਡੋਮੇਨ ਵਿੱਚ ਖੋਜ ਕਰ ਰਿਹਾ ਹੈ।
ਆਖਰੀ ਵਾਰ ਸੰਸ਼ੋਧਿਤ : 7/31/2016